ਮੁੰਬਈ: ਕੇਂਦਰੀ ਰਿਜ਼ਰਵ ਬੈਂਕ (RBI ) ਨੇ ਕਰੰਸੀ ਸਮੀਖਿਆ ਕਰਦੇ ਹੋਏ ਰੇਪੋ ਰੇਟ ਵਿੱਚ ਇੱਕ ਚੌਥਾਈ (.25) ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। RBI ਨੇ ਇਹ ਫੈਸਲਾ ਕਰੰਸੀ ਸਮੀਖਿਆ ਕਰਦੇ ਹੋਏ ਦੇਸ਼ ਵਿੱਚ ਕਾਰੋਬਾਰੀ ਤੇਜੀ ਲਿਆਉਣ ਲਈ ਲਿਆ ਹੈ। ਇਸ ਕਟੌਤੀ ਤੋਂ ਬਾਅਦ ਦੇਸ਼ ਵਿੱਚ ਕਰਜ਼ਾ ਦੇਣ ਲਈ ਬੇਸ ਰੇਟ 6 ਫੀਸਦੀ ‘ਤੇ ਪਹੁੰਚ ਗਿਆ ਹੈ।
ਬਜ਼ਾਰ ਦੇ ਜਾਣਕਾਰਾਂ ਨੂੰ ਰੇਪੋ ਰੇਟ ਵਿੱਚ ਹੋਈ ਇਸ ਕਟੌਤੀ ਦੀ ਉਮੀਦ ਸੀ। ਇਸ ਤੋਂ ਪਹਿਲਾਂ ਅਕਤੂਬਰ 2016 ਵਿੱਚ ਕੇਂਦਰੀ ਬੈਂਕ ਨੇ ਰੇਪੋ ਰੇਟ ਵਿੱਚ ਕਟੌਤੀ ਕੀਤੀ ਸੀ। RBI ਗਵਰਨਰ ਉਰਜਿਤ ਪਟੇਲ ਦੀ ਪ੍ਰਧਾਨਗੀ ਵਿੱਚ ਦੋ ਦਿਨ ਦੀ ਕਰੰਸੀ ਸਮੀਖਿਆ ਦੌਰਾਨ ਇਹ ਫੈਸਲਾ ਲਿਆ ਗਿਆ। ਕੇਂਦਰੀ ਬੈਂਕ ਮੁਤਾਬਕ 6 ਮੈਂਬਰੀ ਕਰੰਸੀ ਸੰਮਤੀ ਦੇ ਚਾਰ ਮੈਂਬਰਾਂ ਨੇ ਰੇਪੋ ਰੇਟ ਵਿੱਚ .25 ਦੀ ਕਟੌਤੀ ਕਰਨ ਦੀ ਗੱਲ ਆਖੀ। ਉੱਥੇ ਇੱਕ ਮੈਂਬਰ ਨੇ .50 ਦੀ ਕਟੌਤੀ ਕਰਨ ਲਈ ਆਪਣਾ ਵੋਟ ਦਿੱਤਾ।
ਘੱਟ ਹੋਵੇਗੀ ਹੋਮ ਲੋਨ ਜਾਂ ਕਾਰ ਲੈਣ ਦੀ ਈਐੱਮਆਈ:
ਆਰਬੀਆਈ ਵੱਲੋਂ ਕੀਤੀ ਗਈਸ ਇਸ ਕਟੌਤੀ ਤੋਂ ਬਾਅਦ ਹੁਣ ਤੁਹਾਡੇ ਘਰ ਅਤੇ ਕਾਰ ਲੋਨ ਦੀ ਈਐੱਮਆਈ ਘਟਣ ਦੀ ਉਮੀਦ ਵਧ ਗਈ ਹੈ। ਰਿਜ਼ਵ ਬੈਂਕ ਦੀ ਇਸ ਕਟੌਤੀ ਤੋਂ ਬਾਅਦ ਬੈਂਕਾਂ ਕੋਲ ਜ਼ਿਆਦਾ ਲਚਕ ਬਣੀ ਰਹੇਗੀ ਅਤੇ ਬੈਂਕਾਂ ਨੂੰ ਇਸ ਦਾ ਫਾਇਦਾ ਵਿਆਜ਼ ਦਰਾਂ ਘਟਾ ਕੇ ਗਾਹਕਾਂ ਤੱਕ ਪਹੁੰਚਾਉਣਾ ਹੀ ਪਵੇਗਾ।
ਕਿਉਂ ਹੋਈ ਰੇਪੋ ਰੇਟ ਵਿੱਚ ਕਟੌਤੀ
ਜੂਨ ਮਹੀਨੇ ਵਿੱਚ ਰਿਟੇਲ ਮਹਿੰਗਾਈ ਦਰ 1.54 ਫੀਸਦੀ ਦੇ ਹੇਠਲੇ ਪੱਧਰ ‘ਤੇ ਹੈ, ਜਦੋਂਕਿ ਮਈ ਮਹੀਨੇ ਦਾ ਉਦਯੋਗਿਕ ਉਤਪਾਦਨ ਅੰਕੜਾ 1.7 ਫੀਸਦੀ ਰਿਹਾ ਹੈ। ਜੂਨ 2017 ਵਿੱਚ ਭਾਰਤ ਦੀ ਮਹਿੰਗਾਈ ਦਰ ਘਟ ਕੇ 1.54 ਫੀਸਦੀ ਰਹਿ ਗਈ। ਉੱਥੇ ਉਦਯੋਗਿਕ ਉਤਪਾਦਨ ਅੰਕੜਿਆਂ ਮੁਤਾਬਕ ਮਈ 2017 ਵਿੱਚ ਫੈਕਟਰੀ ਉਤਪਾਦਨ ਵਿਕਾਸ ਦਰ ਘਟ ਕੇ 1.7 ਫੀਸਦੀ ਰਹਿ ਗਿਆ, ਜਦੋਂਕਿ ਪਿਛਲੇ ਸਾਲ ਇਸੇ ਮਹੀਨੇ ਇਹ ਅੱਠ ਫੀਸਦੀ ਸੀ। ਵਿਆਜ਼ ਦਰਾਂ ਵਿੱਚ ਕਟੌਤੀ ਪਿੱਛੇ ਮਹਿੰਗਾਈ ਦੇ ਇਨ੍ਹਾਂ ਅੰਕੜਿਆਂ ਦਾ ਅਹਿਮ ਰੋਲ ਰਿਹਾ। ਉੱਥੇ ਆਰਬੀਆਈ ਨੂੰ ਚੰਗੇ ਮਾਨਸੂਨ ਨਾਲ ਦੇਸ਼ ਵਿੱਚ ਚੰਗੀ ਪੈਦਾਵਾਰ ਦੀ ਉਮੀਦ ਬਰਕਰਾਰ ਹੈ, ਜਿਸ ਕਾਰਨ ਆਰਬੀਆਈ ਨੇ ਵਿਆਜ਼ ਦਰਾਂ ਵਿੱਚ ਕਟੌਤੀ ਲਈ ਸਹੀ ਸਮਾਂ ਮੰਨਿਆ ਹੈ।