Merger: ਮੁੰਬਈ। ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕਾਂ ਦੇ ਰਲੇਵੇਂ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਆਰਬੀਆਈ ਨੇ ਕਿਹਾ ਕਿ ਉਸ ਨੇ ਨੈਸ਼ਨਲ ਕੋ-ਆਪਰੇਟਿਵ ਬੈਂਕ ਅਤੇ ਕੌਸਮੌਸ ਕੋ-ਆਪਰੇਟਿਵ ਬੈਂਕ ਦੇ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਰਲੇਵਾਂ 6 ਜਨਵਰੀ ਤੋਂ ਲਾਗੂ ਹੋਵੇਗਾ। ਰਿਜ਼ਰਵ ਬੈਂਕ ਨੇ ਰੀਲੀਜ਼ ਵਿੱਚ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਨੈਸ਼ਨਲ ਕੋ-ਆਪਰੇਟਿਵ ਬੈਂਕ ਲਿਮਿਟੇਡ, ਬੈਂਗਲੁਰੂ (ਕਰਨਾਟਕ) ਨੂੰ ਕੌਸਮੌਸ ਕੋ-ਆਪਰੇਟਿਵ ਬੈਂਕ ਲਿਮਿਟੇਡ (ਮਹਾਰਾਸ਼ਟਰ) ਵਿੱਚ ਰਲੇਵੇਂ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
Read Also : School holidays Extended: ਬੱਚਿਆਂ ਦੀ ਹੋਈ ਮੌਜ਼, ਸਕੂਲਾਂ ’ਚ ਫਿਰ ਵਧੀਆਂ ਛੁੱਟੀਆਂ
ਆਰਬੀਆਈ (RBI) ਨੇ ਕਿਹਾ ਕਿ ਇਸ ਸਕੀਮ ਨੂੰ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 56 ਦੇ ਨਾਲ ਪੜ੍ਹੀ ਗਈ ਧਾਰਾ 44ਏ ਦੀ ਉਪ-ਧਾਰਾ (4) ਦੇ ਤਹਿਤ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮਨਜ਼ੂਰੀ ਦਿੱਤੀ ਗਈ ਹੈ। ਇਹ ਸਕੀਮ 6 ਜਨਵਰੀ, 2025 ਤੋਂ ਲਾਗੂ ਹੋਵੇਗੀ। Merger
ਗਾਹਕਾਂ ਦਾ ਕੀ ਹੋਵੇਗਾ
ਆਰਬੀਆਈ (RBI) ਨੇ ਕਿਹਾ ਕਿ ਨੈਸ਼ਨਲ ਕੋ-ਆਪਰੇਟਿਵ ਬੈਂਕ ਲਿਮਟਿਡ, ਬੈਂਗਲੁਰੂ (ਕਰਨਾਟਕ) ਦੀਆਂ ਬ੍ਰਾਂਚਾਂ 6 ਜਨਵਰੀ, 2025 ਤੋਂ ਕੋਸਮੌਸ ਕੋ-ਆਪਰੇਟਿਵ ਬੈਂਕ ਲਿਮਿਟੇਡ (ਮਹਾਰਾਸ਼ਟਰ) ਦੀਆਂ ਸ਼ਾਖਾਵਾਂ ਵਜੋਂ ਕੰਮ ਕਰਨਗੀਆਂ। ਯਾਨੀ ਹੁਣ ਕੋਸਮੌਸ ਕੋ-ਆਪਰੇਟਿਵ ਬੈਂਕ ਵਿੱਚ ਗਾਹਕ ਸੇਵਾਵਾਂ ਉਪਲੱਬਧ ਹੋਣਗੀਆਂ।
ਨੈਸ਼ਨਲ ਕੋ-ਆਪਰੇਟਿਵ ਬਾਰੇ | Merger
1947 ਦੇ ਸ਼ੁਰੂ ਵਿੱਚ ਦੱਖਣੀ ਮੁੰਬਈ ਦੇ ਜੁਲਾਹੇ ਭਾਈਚਾਰੇ ਨੇ ਬਾਂਬੇ ਵੀਵਰਸ ਕ੍ਰੈਡਿਟ ਕੋ-ਅਪ ਸੋਸਾਇਟੀ ਲਿਮਿਟੇਡ ਨਾਮਕ ਇੱਕ ਕਰੈਡਿਟ ਕੋ-ਆਪਰੇਟਿਵ ਸੁਸਾਇਟੀ ਨੂੰ ਅੱਗੇ ਵਧਾਇਆ। ਸਾਲ 1951 ਵਿੱਚ ਇਸ ਦਾ ਨਾਂਅ ਬਦਲ ਕੇ ਨੈਸ਼ਨਲ ਕੋ-ਆਪ੍ਰੇਟਿਵ ਬੈਂਕ ਲਿਮਿਟੇਡ ਕਰ ਦਿੱਤਾ ਗਿਆ।