ਸਾਡੇ ਨਾਲ ਸ਼ਾਮਲ

Follow us

9.5 C
Chandigarh
Sunday, January 18, 2026
More
    Home Breaking News ਰਵਿੰਦਰ ਜਡੇਜ਼ਾ ...

    ਰਵਿੰਦਰ ਜਡੇਜ਼ਾ ਦੀ ਪਤਨੀ ਦੀ ਪੁਲਿਸ ਕਾਂਸਟੇਬਲ ਵੱਲੋਂ ਕੁੱਟਮਾਰ

    Ravindra Jadeja, Wife, Beaten, Police, Constable

    ਗੁਜਰਾਤ, (ਏਜੰਸੀ)। ਭਾਰਤੀ ਕ੍ਰਿਕਟਰ ਟੀਮ ਦੇ ਖਿਡਾਰੀ ਰਵਿੰਦਰ ਜਡੇਜਾ ਦੀ ਪਤਨੀ ਰੀਵਾਬਾ ਨਾਲ ਗੁਜਰਾਤ ਦੇ ਜਾਮਨਗਰ ‘ਚ ਇੱਕ ਪੁਲਿਸ ਕਾਂਸਟੇਬਲ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਰੀਵਾਬਾ ਆਪਣੀ ਬੀਐਮਡਬਲਿਊ  ਕਾਰ ‘ ਚ ਜਾ ਰਹੀ ਸੀ ਤਾਂ ਕਾਰ ਇੱਕ ਪੁਲਿਸ ਕਰਮਚਾਰੀ ਦੀ ਮੋਟਰਸਾਈਕਲ ਨਾਲ ਟਕਰਾ ਗਈ। ਰਿਵਾਬਾ ਅਨੁਸਾਰ ਪੁਲਿਸ ਕਰਮਚਾਰੀ ਨੇ ਇਸ ਕਾਰਨ ਉਸ ਦੇ ਵਾਲ ਫੜ ਕੇ ਖਿੱਚੇ  ਅਤੇ ਉਸ ਦਾ ਸਿਰ ਕਾਰ ਨਾਲ ਮਾਰਿਆ। ਇਸ ਘਟਨਾ ਤੋਂ ਬਾਅਦ ਰਿਵਾਬਾ ਸਿੱਧੇ ਐੱਸਪੀ ਦਫਤਰ ਪਹੁੰਚੀ ਅਤੇ ਮੁਲਜਮ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਪੁਲਿਸ ਨੇ ਹਰਕਤ ‘ਚ ਆਉਂਦਿਆਂ ਹਮਲਾਵਰ ਪੁਲਿਸ ਵਾਲੇ ਜਿਸ ਦੀ ਪਹਿਚਾਣ ਸਿਟੀ ਡੀ ਡਿਵੀਨ ਥਾਣੇ ‘ਚ ਤਾਇਨਾਤ ਸੰਜੇ ਕਰੰਗੀਆ ਦੇ ਰੂਪ ‘ਚ ਹੋਈ ਹੈ, ਨੂੰ ਗ੍ਰਿਫਤਾਰ ਕਰ ਲਿਆ ਹੈ।

    ਉੱਧਰ ਸੋਸ਼ਲ ਮੀਡੀਆ ‘ਤੇ ਵੀ ਕ੍ਰਿਕਟ ਫੈਨ ‘ਚ ਕਾਫ਼ੀ ਗੁੱਸਾ ਪਾਇਆ ਜਾ ਰਿਹਾ ਹੈ, ਜਿਹਨਾਂ ਦਾ ਕਹਿਣਾ ਹੈ ਕਿ ਇਸ ਪੁਲਿਸ ਵਾਲੇ ਨੂੰ ਛੱਡਣਾ ਨਹੀਂ ਚਾਹੀਦਾ ਜੋ ਇੱਕ ਔਰਤ ‘ਤੇ ਹੱਥ ਚੁੱਕਦਾ ਹੈ।

    LEAVE A REPLY

    Please enter your comment!
    Please enter your name here