ਰਵੀ ਬਿਸ਼ਨੋਈ ਬਣੇ ਟੀ-20 ‘ਚ ਨੰਬਰ ਵੰਨ ਗੇਂਦਬਾਜ਼

Ravi Bishnoi

(ਸੱਚ ਕਹੂੰ ਨਿਊਜ਼) ਕੋਲਕੱਤਾ। ਭਾਰਤੀ ਸਪਿਨ ਗੇਂਦਬਾਜ਼ ਰਵੀ ਬਿਸ਼ਨੋਈ (Ravi Bishnoi) ਟੀ-20 ‘ਚ ਆਈਸੀਸੀ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਨੰਬਰ ਇੱਕ ‘ਤੇ ਪਹੁੰਚ ਗਏ ਹਨ। ਉਸ ਨੇ ਅਫਗਾਨਿਸਤਾਨ ਦੇ ਸਟਾਰ ਲੈੱਗ ਸਪਿਨਰ ਰਾਸ਼ਿਦ ਖਾਨ ਨੂੰ ਪਿੱਛੇ ਛੱਡ ਦਿੱਤਾ ਹੈ।  ਬਿਸ਼ਨੋਈ ਤੋਂ ਇਲਾਵਾ ਨੌਜਵਾਨ ਯਸ਼ਸਵੀ ਜੈਸਵਾਲ ਅਤੇ ਅਕਸ਼ਰ ਪਟੇਲ ਨੇ ਵੀ ਆਈਸੀਸੀ ਰੈਂਕਿੰਗ ਵਿੱਚ 16-16 ਸਥਾਨਾਂ ਦਾ ਫਾਇਦਾ ਲਿਆ ਹੈ। ਇਸ ਦੇ ਨਾਲ ਰਵੀ ਬਿਸ਼ਨੋਈ ਜਸਪ੍ਰੀਤ ਬੁਮਰਾਹ ਦੇ ਕਲੱਬ ‘ਚ ਸ਼ਾਮਲ ਹੋ ਗਏ ਹਨ। ਬੁਮਰਾਹ ਟੀ-20 ਰੈਂਕਿੰਗ ‘ਚ ਵੀ ਨੰਬਰ ਇਕ ਗੇਂਦਬਾਜ਼ ਰਿਹਾ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਭਾਜਪਾ ਦੇ ਸੰਸਦ ਮੈਂਬਰਾਂ ਨੇ ਦਿੱਤਾ ਅਸਤੀਫਾ

ਬਿਸ਼ਨੋਈ (Ravi Bishnoi) ਨੇ ਪਿਛਲੇ ਸਾਲ ਦੀ ਸ਼ੁਰੂਆਤ ‘ਚ ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ਕੀਤਾ ਸੀ ਪਰ ਲਗਾਤਾਰ ਚੰਗੇ ਪ੍ਰਦਰਸ਼ਨ ਦੀ ਬਦੌਲਤ ਉਨ੍ਹਾਂ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ। ਫਰਵਰੀ 2022 ਵਿੱਚ ਵੈਸਟਇੰਡੀਜ਼ ਦੇ ਖਿਲਾਫ ਕੈਰੀਅਰ ਦੀ ਸ਼ੁਰੂਆਤ ਤੋਂ ਬਾਅਦ, ਉਸਨੇ 21 ਟੀ-20 ਮੈਚਾਂ ਵਿੱਚ ਕੁੱਲ 34 ਵਿਕਟਾਂ ਲਈਆਂ ਹਨ।

ਰਵੀ ਬਿਸ਼ਨੋਈ ਨੂੰ ਮਿਲਿਆ 34 ਅੰਕਾਂ ਦਾ ਵਾਧਾ (Ravi Bishnoi)

ਰਵੀ ਬਿਸ਼ਨੋਈ ਪਿਛਲੇ ਹਫਤੇ 664 ਰੇਟਿੰਗ ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਸੀ। ਪਰ ਆਸਟ੍ਰੇਲੀਆ ਖਿਲਾਫ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਸ ਨੇ 5 ਮੈਚਾਂ ਦੀ ਟੀ-20 ਸੀਰੀਜ਼ ‘ਚ 9 ਵਿਕਟਾਂ ਲਈਆਂ। ਇਸ ਨਾਲ ਉਨ੍ਹਾਂ ਨੂੰ 34 ਅੰਕਾਂ ਦਾ ਵਾਧਾ ਮਿਲਿਆ। ਬਿਸ਼ਨੋਈ ਦੇ ਹੁਣ 699 ਰੇਟਿੰਗ ਅੰਕ ਹਨ ਜੋ ਰਾਸ਼ਿਦ ਖਾਨ ਤੋਂ 7 ਅੰਕ ਵੱਧ ਹਨ।

LEAVE A REPLY

Please enter your comment!
Please enter your name here