ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News Welfare Work ...

    Welfare Work : ਬਲਾਕ ਪੱਧਰੀ ਨਾਮ ਚਰਚਾ ਦੌਰਾਨ ਜ਼ਰੂਰਤਮੰਦਾਂ ਨੂੰ ਦਿੱਤਾ ਰਾਸ਼ਨ

    Welfare Work

    ਬੁੱਗਾ ਕਲਾਂ (ਅਨਿਲ ਲੁਟਾਵਾ)। Welfare Work : ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਬੁੱਗਾ ਕਲਾਂ ਦੀ ਸਾਧ-ਸੰਗਤ ਨੇ ਬਲਾਕ ਦੇ ਪਿੰਡ ਪਹੇੜੀ ਵਿੱਖੇ ਨਾਮ ਚਰਚਾ ਕਰਵਾਈ ਤੇ ਜ਼ਰੂਰਤਮੰਦ ਪੰਜ ਪਰਿਵਾਰਾਂ ਨੂੰ ਰਾਸ਼ਨ ਦਿੱਤਾ। ਨਾਮ ਚਰਚਾ ’ਚ ਬਲਾਕ ਦੀ ਸਾਧ-ਸੰਗਤ ਨੇ ਵੱਡੀ ਗਿਣਤੀ’ਚ ਸ਼ਿਰਕਤ ਕੀਤੀ। ਨਾਮ ਚਰਚਾ ਪੰਡਾਲ ਨੂੰ ਗੁਬਾਰਿਆਂ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਸਰਪੰਚ ਚਮਕੌਰ ਸਿੰਘ ਇੰਸਾਂ ਨੇ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਾ ਕੇ ਕੀਤੀ ਤੇ ਆਏ ਹੋਏ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ।

    Welfare Work

    ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਸਿਜਦਾ ਕਰਦਿਆਂ ਮਾਨਵਤਾ ਦੀ ਭਲਾਈ ਲਈ ਆਈ ਹੋਈ ਸਾਧ-ਸੰਗਤ ਵੱਲੋਂ ਸਿਮਰਨ ਕੀਤਾ ਗਿਆ। ਇਸ ਮੌਕੇ 15 ਮੈਂਬਰ ਗੁਰਜੰਟ ਸਿੰਘ ਇੰਸਾਂ, ਜਿਉਣ ਇੰਸਾਂ ਪਹੇੜੀ,ਗੁਰਚਰਨ ਸਿੰਘ ਮਛਰਾਈ, ਲੱਖੀ ਇੰਸਾਂ, ਠੇਕੇਦਾਰ ਸੱਜਣ ਸਿੰਘ ਇੰਸਾਂ, ਸੰਤ ਕੁਮਾਰ ਭਰਪੂਰਗੜ੍ਹ, ਸੁਖਵਿੰਦਰ ਸਿੰਘ ਕਾਲਾ, ਮਦਨ ਸਿੰਘ ਰੁੜਕੀ, ਮਨੌਜ ਕੁਮਾਰ ਸ਼ਮਸਪੁਰ, ਅਜਮੇਰ ਭਰਪੂਰਗੜ੍ਹ ’ਤੇ ਵੱਡੀ ਗਿਣਤੀ ਸਾਧ ਸੰਗਤ ਮੌਜ਼ੂਦ ਸੀ। Welfare Work

    LEAVE A REPLY

    Please enter your comment!
    Please enter your name here