ਚੀਮਾ ਮੰਡੀ (ਹਰਪਾਲ )। ਪਵਿੱਤਰ ਗੁਰਗੱਦੀ ਨੂੰ ਸਮਰਪਿਤ ਅਤੇ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸ਼ਰਧਾਲੂ ਪਿਆਰਾ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਨੂਰ ਇੰਸਾਂ , ਜਸਪਾਲ ਕੌਰ ਇੰਸਾਂ, ਅਕਵਿੰਦਰ ਕੌਰ ਇੰਸਾਂ ਨੇ ਆਪਣੀ ਨੇਕ ਕਮਾਈ ‘ਚੋਂ ਦਸਵੰਧ ਕੱਢਦੇ ਹੋਏ ਇੱਕ ਲੋੜਵੰਦ ਪਰਿਵਾਰ ਨੂੰ ਘਰੇਲੂ ਵਰਤੋਂ ਯੋਗ ਰਾਸ਼ਨ ਦਿੱਤਾ। (Welfare Work) ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿਆਰਾ ਸਿੰਘ ਇੰਸਾਂ ਵਾਸੀ ਚੀਮਾ ਮੰਡੀ ਨੇ ਦੱਸਿਆ ਕਿ ਕੁਲਦੀਪ ਕੌਰ ਵਿਧਵਾ ਕੁਲਵੰਤ ਸਿੰਘ ਵਾਸੀ ਚੀਮਾ ਮੰਡੀ ਨੂੰ ਘਰੇਲੂ ਵਰਤੋਂ ਯੋਗ ਰਾਸਨ ਦਿੱਤਾ ਹੈ।
ਇਹ ਵੀ ਪੜ੍ਵੋ : ਡਿਪਟੀ ਕਮਿਸ਼ਨਰ ਨੇ ‘ਮੇਰਾ ਬਿੱਲ ਐਪ’ ‘ਤੇ ਬਿੱਲ ਅਪਲੋਡ ਕਰਕੇ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਦੀ ਕੀਤੀ ਸ਼ੁਰੂਆਤ
ਇਸ ਸਬੰਧੀ 85 ਮੈਂਬਰ ਪੰਜਾਬ ਤਰਸੇਮ ਕੁਮਾਰ ਇੰਸਾਂ, ਡਾਕਟਰ ਸਰਬਜੀਤ ਸਿੰਘ ਇੰਸਾਂ, ਡਾਕਟਰ ਗੋਬਿੰਦ ਰਾਮ ਗੋਗੀ, ਬਿੱਟੂ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ 159 ਮਾਨਵਤਾ ਭਲਾਈ ਕਾਰਜਾਂ ਤਹਿਤ ਇਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਯੋਗ ਰਾਸ਼ਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸਾਧ-ਸੰਗਤ ਮੌਜੂਦ ਸੀ।
ਚੀਮਾ ਮੰਡੀ: ਲੋੜਵੰਦ ਪਰਿਵਾਰ ਨੂੰ ਰਾਸ਼ਨ ਦਿੰਦੇ ਹੋੇਏ ਡੇਰਾ ਸ਼ਰਧਾਲੂ। ਫੋਟੋ : ਹਰਪਾਲ