(ਗੁਜਰਾਤ)
ਰਾਜੁਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਲੱਗਭਗ 5 ਸਾਲਾਂ ਤੋਂ ਦਰਸ਼ਨਾਂ ਦੀ ਆਸ ’ਚ ਬੈਠੇ ਅਪਣੇ ਮੁਰੀਦਾਂ ਨੂੰ 30 ਦਿਨਾਂ ਦੀ ਪੈਰੋਲ ’ਤੇ ਆਉਣ ਨਾਲ ਹਰ ਰੋਜ਼ ਯੂ-ਟਿਊਬ ਅਤੇ ਇੰਸਟਾਗ੍ਰਾਮ ਰਾਹੀਂ ਪਵਿੱਤਰ ਦਰਸ਼ਨਾਂ ਨਾਲ ਲਬਾਲਬ ਕਰ ਰਹੇ ਹਨ। ਆਪਣੀ ਇਸ ਖੁਸ਼ੀ ਨੂੰ ਸਾਧ-ਸੰਗਤ ਨੱਚ-ਗਾ ਕੇ, ਮਠਿਆਈਆਂ ਵੰਡ ਕੇ, ਘਿਓ ਦੇ ਦੀਵੇ ਜਗਾ ਕੇ ਅਤੇ ਮਾਨਵਤਾ ਭਲਾਈ ਦੇ ਕਾਰਜ਼ ਕਰਕੇ ਮਨਾ ਰਹੀ ਹੈ।




ਇਸੇ ਕੜੀ ’ਚ ਗੁਜਰਾਤ ਦੇ ਰਾਜੂਲਾ ਸ਼ਹਿਰ ਦੇ ਰਹਿਣ ਵਾਲੇ ਰਾਕੇਸ਼ ਇੰਸਾਂ ਨੇ ਆਪਣੇ ਪੂਜਨੀਕ ਗੁਰੂ ਜੀ ਦੇ ਆਗਮਨ ਪੁਰਬ ਮੌਕੇ 11 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਪੂਜਨੀਕ ਗੁਰੂ ਸੰਤ ਡਾ. ਐਮਐਸਜੀ ਦਾ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਮਹਾਰਾਸ਼ਟਰ, ਕਰਨਾਟਕ, ਬਿਹਾਰ, ਉੜੀਸਾ ਸਮੇਤ ਦੇਸ਼ ਦੇ ਹੋਰ ਖੇਤਰਾਂ ’ਚ ਵੀ ਸਾਧ-ਸੰਗਤ ਰੋਜ਼ਾਨਾ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਹਨ ਅਤੇ ਮਾਨਵਤਾ ਭਲਾਈ ਦੇ ਕਾਰਜ਼ ਵੀ ਕਰ ਹਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














