Ration Distribution: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ

Ration Distribution
ਸੁਨਾਮ: ਰਾਸ਼ਨ ਦੇਣ ਵਾਲਾ ਸਮੂਹ ਪਰਿਵਾਰ ਅਤੇ ਜਿੰਮੇਵਾਰ। ਤਸਵੀਰ: ਕਰਮ ਥਿੰਦ

Ration Distribution: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਸ਼ਹਿਰ ਦੀ ਸਾਧ-ਸੰਗਤ ਵੱਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਨਾਮਚਰਚਾ ਡਾ. ਰਜੇਸ਼ ਬੱਤਰਾ ਇੰਸਾਂ ਦੇ ਨਿਵਾਸ ਸਥਾਨ ਵਿਖੇ ਕੀਤੀ ਗਈ। ਇਸ ਮੌਕੇ ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦੇ ਸ਼ਬਦ ਨਾਲ ਕੀਤੀ। ਇਸ ਮੌਕੇ ਕਵੀਰਾਜਾਂ ਵੱਲੋਂ ਖੁਸ਼ੀ ਪਰਥਾਏ ਸ਼ਬਦਬਾਣੀ ਕੀਤੀ ਗਈ ਤੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤਾਂ-ਮਹਾਤਮਾਵਾਂ ਦੇ ਪਵਿੱਤਰ ਅਨਮੋਲ ਬਚਨ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਏ ਗਏ। ਨਾਮ ਚਰਚਾ ਉਪਰੰਤ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਡਾ. ਰਜੇਸ਼ ਬੱਤਰਾ ਇੰਸਾਂ ਦੇ ਸਮੂਹ ਪਰਿਵਾਰ ਵੱਲੋਂ 2 ਲੋੜਵੰਦ ਪਰਿਵਾਰਾਂ ਨੂੰ ਮਹੀਨੇ-ਮਹੀਨੇ ਭਰ ਦਾ ਰਾਸ਼ਨ ਵੰਡਿਆ ਗਿਆ।

ਇਹ ਵੀ ਪੜ੍ਹੋ: Cloth Bank: ਡੇਰਾ ਸ਼ਰਧਾਲੂਆਂ ਨੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਨੂੰ ਲੋੜ ਅਨੁਸਾਰ ਦਿੱਤਾ ਸਮਾਨ

ਇਸ ਮੌਕੇ ਗੁਲਜਾਰ ਸਿੰਘ ਇੰਸਾਂ, ਮਾਸਟਰ ਜਾਗਰ ਸਿੰਘ ਇੰਸਾਂ, ਓਮ ਪ੍ਰਕਾਸ ਇੰਸਾਂ, ਪਾਲੀ ਇੰਸਾਂ, ਸੰਜੀਵ ਇੰਸਾਂ, ਮਹੇਸ਼ ਇੰਸਾਂ, ਅਮਿਤ ਇੰਸਾਂ, ਅੰਸ਼ ਇੰਸਾਂ, ਪਿਯੂਸ਼ ਇੰਸਾਂ, ਜੈ ਇੰਸਾਂ, ਮਨਪ੍ਰੀਤ ਇੰਸਾਂ, ਵਿਸ਼ਵਜੀਤ ਇੰਸਾਂ, ਭੈਣ ਬਸੰਤੀ ਦੇਵੀ ਇੰਸਾਂ, ਭੈਣ ਜੋਤੀ ਇੰਸਾਂ, ਭੈਣ ਮਨਜੀਤ ਕੌਰ ਇੰਸਾਂ, ਭੈਣ ਸਿੰਦਰ ਕੌਰ ਇੰਸਾਂ, ਭੈਣ ਮੋਨਿਕਾਂ ਇੰਸਾਂ ਅਤੇ ਹੋਰ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸਿਰਕਤ ਕੀਤੀ।

LEAVE A REPLY

Please enter your comment!
Please enter your name here