Sunam News: ਵਰ੍ਹੇਗੰਢ ਦੀ ਖੁਸ਼ੀ ’ਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ

Sunam News
Sunam News: ਵਰ੍ਹੇਗੰਢ ਦੀ ਖੁਸ਼ੀ ’ਚ ਲੋੜਵੰਦਾਂ ਨੂੰ ਵੰਡਿਆ ਰਾਸ਼ਨ

Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ-ਕੱਲ੍ਹ ਦੇ ਕਲਯੁਗੀ ਸਮੇਂ ’ਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ, ਪਰ ਉਥੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿਖਿਆਵਾਂ ਤੇ ਚਲਦੇ ਹੋਏ ਕਿਸੇ ਵੀ ਖੁਸ਼ੀ ਦੇ ਮੌਕੇ ’ਤੇ ਫਾਲਤੂ ਖਰਚਾ ਕਰਨ ਦੀ ਬਜਾਏ ਲੋੜਵੰਦਾਂ ਦੀ ਸਹਾਇਤਾ ਕਰਕੇ ਆਪਣੀਆਂ ਖੁਸ਼ੀਆਂ ਉਨ੍ਹਾਂ ਨਾਲ ਸਾਂਝੀਆਂ ਕਰ ਰਹੇ ਹਨ। ਇਸੇ ਤਹਿਤ ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਧਾ ਦੀ ਸਾਧ-ਸੰਗਤ ਵੱਲੋਂ ਨਾਮਚਰਚਾ 15 ਮੈਂਬਰ ਸਵਰਨਜੀਤ ਸਿੰਘ ਇੰਸਾਂ ਦੇ ਨਿਵਾਸ ਸਥਾਨ ਵਿਖੇ ਕੀਤੀ ਗਈ। ਇਹ ਨਾਮਚਰਚਾ ਪੂਜਨੀਕ ਗੁਰੂ ਜੀ ਦੇ ਸਰਸਾ ਵਿਖੇ ਸ਼ੁਭ ਆਗਮਨ ਤੇ ਵਿਆਹ ਦੀ 20ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਕੀਤੀ ਗਈ। ਇਸ ਮੌਕੇ ਪ੍ਰੇਮੀ ਸੇਵਕ ਹਰਜਸ ਸਿੰਘ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦੇ ਸ਼ਬਦ ਨਾਲ ਕੀਤੀ। Sunam News

ਇਹ ਖਬਰ ਵੀ ਪੜ੍ਹੋ : Delhi Building Collapse: ਦਿੱਲੀ ’ਚ ਡਿੱਗੀ ਬਹੁ-ਮੰਜਿਲਾ ਇਮਾਰਤ, ਗਰੀਨ ਐਸ ਦੇ ਸੇਵਾਦਾਰ ਰਾਹਤ ਕਾਰਜਾਂ ’ਚ ਜੁਟੇ

ਇਸ ਮੌਕੇ ਕਵੀਰਾਜਾਂ ਵੱਲੋਂ ਸ਼ਬਦਬਾਣੀ ਕੀਤੀ ਗਈ ਤੇ ਪਵਿੱਤਰ ਗ੍ਰੰਥਾਂ ’ਚੋਂ ਸੰਤਾਂ ਮਹਾਤਮਾ ਦੇ ਅਨਮੋਲ ਬਚਨ ਸਾਧ-ਸੰਗਤ ਨੂੰ ਪੜ ਕੇ ਸੁਣਾਏ ਗਏ। ਨਾਮਚਰਚਾ ਉਪਰੰਤ 15 ਮੈਂਬਰ ਸਵਰਨਜੀਤ ਇੰਸਾਂ ਤੇ ਸਮੂਹ ਪਰਿਵਾਰ ਵੱਲੋਂ 2 ਅਤਿ-ਲੋੜਵੰਦ ਪਰਿਵਾਰਾਂ ਨੂੰ ਮਹੀਨੇ-ਮਹੀਨੇ ਭਰ ਦਾ ਰਾਸਨ ਵੰਡਿਆਂ ਗਿਆ। ਇਸ ਮੌਕੇ ਬਲਵੀਰ ਸਿੰਘ ਭੰਮ, ਬੀਰਬਲ ਸਿੰਘ, ਸੁਖਚੈਨ ਸਿੰਘ 15 ਮੈਂਬਰ, ਰਾਜੂ ਸਿੰਘ 15 ਮੈਂਬਰ, ਹਰਦੇਵ ਸਰਪੰਚ ਸੀਨੀਅਰ ਪ੍ਰੇਮੀ ਸੰਮਤੀ, ਪ੍ਰਦੀਪ ਸਿੰਘ ਆਈਟੀ ਵਿੰਗ, ਲਖਵਿੰਦਰ ਸਿੰਘ, ਭੈਣ ਬਿੰਦਰ ਕੌਰ 15 ਮੈਂਬਰ, ਸੁਖਬੀਰ ਕੌਰ ਆਈਟੀ ਵਿੰਗ, ਸੁਖਪਾਲ ਕੌਰ 15 ਮੈਂਬਰ ਤੇ ਹੋਰ ਸਾਧ-ਸੰਗਤ ਨੇ ਨਾਮ ਚਰਚਾ ’ਚ ਸ਼ਿਰਕਤ ਕੀਤੀ। Sunam News

Sunam News
Sunam News: ਰਾਸ਼ਨ ਦੇਣ ਵਾਲਾ ਸਮੂਹ ਪਰਿਵਾਰ ਤੇ ਜਿੰਮੇਵਾਰ। ਤਸਵੀਰ : ਕਰਮ ਥਿੰਦ

LEAVE A REPLY

Please enter your comment!
Please enter your name here