ਸਾਡੇ ਨਾਲ ਸ਼ਾਮਲ

Follow us

12.2 C
Chandigarh
Tuesday, January 20, 2026
More
    Home ਇੱਕ ਨਜ਼ਰ Social Welfar...

    Social Welfare Activity: ਸਰੀਰਦਾਨੀ ਮਾਤਾ ਜੰਗੀਰ ਕੌਰ ਦੀ ਯਾਦ ’ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

    Social Welfare Activity
     ਬਾਂਡੀ: ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹੋਏ ਅਤੇ ਮਾਤਾ ਦੇ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਜਿੰਮੇਵਾਰ। ਤਸਵੀਰ:  ਅਸ਼ੋਕ ਗਰਗ।

    Social Welfare Activity: (ਅਸ਼ੋਕ ਗਰਗ) ਬਾਂਡੀ। ਪਿੰਡ ਬਾਂਡੀ ਵਿਖੇ ਸੱਚਖੰਡਵਾਸੀ ਤੇ ਸਰੀਰਦਾਨੀ ਮਾਤਾ ਜੰਗੀਰ ਕੌਰ ਇੰਸਾਂ (ਸੇਵਾਦਾਰ ਲੰਗਰ ਸੰਮਤੀ ਸ਼ਾਹੀ ਦਰਬਾਰ ਸਰਸਾ) ਪਤਨੀ ਕੌਰ ਸਿੰਘ ਜੋ ਕਿ ਪਿਛਲੇ ਦਿਨੀਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਸਨ ਉਨ੍ਹਾਂ ਨਮਿੱਤ ਅੱਜ ਐਤਵਾਰ ਨੂੰ ਬਲਾਕ ਬਾਂਡੀ ਦੇ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਜੱਸੀ ਬਾਗਵਾਲੀ ਵਿਖੇ ਸ਼ਰਧਾਂਜਲੀ ਸਮਾਗਮ ਵਜੋਂ ਨਾਮ ਚਰਚਾ ਕਰਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

    ਇਸ ਮੌਕੇ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਅਨਮੋਲ ਬਚਨ ਸੁਣਾਏ ਗਏ। ਨਾਮ ਚਰਚਾ ਦੌਰਾਨ ਜਗਜੀਤ ਸਿੰਘ ਇੰਸਾਂ ਜੈ ਸਿੰਘ ਵਾਲਾ ਅਤੇ 85 ਮੈਂਬਰ ਪੰਜਾਬ ਛਿੰਦਰਪਾਲ ਇੰਸਾਂ ਨੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਮਾਤਾ ਜੰਗੀਰ ਕੌਰ ਇੰਸਾਂ ਮਾਨਵਤਾ ਭਲਾਈ ਕੰਮਾਂ ਵਿੱਚ ਹਮੇਸ਼ਾ ਮੋਹਰੀ ਰਹਿੰਦੇ ਸਨ। ਇਨ੍ਹਾਂ ਨੇ ਲੰਮਾ ਸਮਾਂ ਸ਼ਾਹੀ ਦਰਬਾਰ ਸਰਸਾ ਵਿਖੇ ਲੰਗਰ ਵਿੱਚ ਸੇਵਾ ਕੀਤੀ ਅਤੇ ਹੁਣ ਵੀ ਜਾਂਦੇ-ਜਾਂਦੇ ਆਪਣਾ ਮ੍ਰਿਤਕ ਸਰੀਰ ਮਾਨਵਤਾ ਦੇ ਲੇਖੇ ਲਾ ਗਏ ਜੋ ਬਹੁਤ ਵੱਡੀ ਗੱਲ ਹੈ ਕਿਉਂਕਿ ਸਰੀਰਦਾਨ ਕਰਨਾ ਸਭ ਤੋਂ ਵੱਡਾ ਮਹਾਂਦਾਨ ਹੈ।

    ਇਹ ਵੀ ਪੜ੍ਹੋ: Kidney Damage Signs: ਗੁਰਦਿਆਂ ਦੇ ਨੁਕਸਾਨ ਦੇ ਸੰਕੇਤ, ਜਦੋਂ ਪੈਰ ਦੇਣ ਲੱਗਦੇ ਹਨ ਚਿਤਾਵਨੀ, ਇਨ੍ਹਾਂ 5 ਲੱਛਣਾਂ ਨੂੰ …

    ਉਨ੍ਹਾਂ ਆਖਿਆ ਕਿ ਅੱਜ ਦੇ ਯੁੱਗ ਵਿੱਚ ਅਜਿਹਾ ਕਰਨਾ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਪਰ ਇਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾ ਰਹੀ ਪਵਿੱਤਰ ਸਿੱਖਿਆ ਦਾ ਹੀ ਨਤੀਜਾ ਹੈ ਅਤੇ ਇਨ੍ਹਾਂ ਦਾ ਪਰਿਵਾਰ ਵੀ 168 ਮਾਨਵਤਾ ਭਲਾਈ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਸਮੇਂ ਸਮੂਹ ਪਰਿਵਾਰ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਾਤਾ ਨੂੰ ਸਰਧਾ ਦੇ ਫੁੱਲ ਭੇਂਟ ਕੀਤੇੇ। Social Welfare Activity

    Social Welfare Activity
    ਬਾਂਡੀ: ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਦੇ ਹੋਏ ਅਤੇ ਮਾਤਾ ਦੇ ਪਰਿਵਾਰ ਨੂੰ ਸਨਮਾਨਿਤ ਕਰਦੇ ਹੋਏ ਜਿੰਮੇਵਾਰ। ਤਸਵੀਰ:  ਅਸ਼ੋਕ ਗਰਗ।

    ਇਸ ਮੌਕੇ 15 ਮੈਂਬਰ ਕਮੇਟੀ ਵੱਲੋਂ ਸਰੀਰਦਾਨੀ ਮਾਤਾ ਦੇ ਪਰਿਵਾਰਕ ਮੈਂਬਰਾਂ ਵੀਰਪਾਲ ਕੌਰ ਇੰਸਾਂ, ਪਰਮਜੀਤ ਕੌਰ ਇੰਸਾਂ, ਅੰਗਰੇਜ ਸਿੰਘ ਇੰਸਾਂ (ਸੇਵਾਦਾਰ ਪਾਣੀ ਸੰਮਤੀ ਸ਼ਾਹੀ ਦਰਬਾਰ ਸਰਸਾ) ਅਤੇ ਜਗਰੂਪ ਸਿੰਘ ਇੰਸਾਂ ਨੂੰ ਸਨਮਾਨਿਤ ਕੀਤਾ ਗਿਆ। ਨਾਮ ਚਰਚਾ ਦੀ ਸਮਾਪਤੀ ਮੌਕੇ ਬਲਾਕ ਪ੍ਰੇਮੀ ਸੇਵਕ ਗੁਰਸੇਵਕ ਕੁਮਾਰ ਇੰਸਾਂ ਵੱਲੋਂ ਪਹੁੰਚੀ ਹੋਈ ਸਾਧ ਸੰਗਤ ਤੇ ਰਿਸ਼ਤੇਦਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ 85 ਮੈਂਬਰ ਪੰਜਾਬ ਜੀਵਨ ਕੁਮਾਰ ਇੰਸਾਂ, 85 ਮੈਂਬਰ ਭੈਣ ਅਮਨਪ੍ਰੀਤ ਕੌਰ ਇੰਸਾਂ, 15 ਮੈਂਬਰ, ਸ਼ਾਹੀ ਦਰਬਾਰ ਦੀਆਂ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਪਿੰਡਾਂ ਦੇ ਭੰਗੀਦਾਸ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ/ਭਾਈਆਂ ਤੋਂ ਇਲਾਵਾ ਪਿੰਡ ਦੇ ਮੋਹਤਵਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।