ਤੇਜ਼ ਰਫ਼ਤਾਰ ਵਾਲੇ ਯੁੱਗ ’ਚ ਪ੍ਰਿੰਟ ਮੀਡੀਆ ਦੀਆਂ ਆਪਣੀਆਂ ਸੀਮਾਵਾਂ ਹਨ ਪਾਠਕ ਵੱਧ ਤੋਂ ਵੱਧ ਜਾਣਕਾਰੀ ਚਾਹੁੰਦਾ ਹੈ ਜਿਸ ਨੂੰ ਇੱਕ ਹੱਦ ਤੱਕ ਹੀ ਪੂਰਾ ਕੀਤਾ ਜਾ ਸਕਦਾ ਹੈ ਤੇਜ਼ ਰਫ਼ਤਾਰ ਨਾਲ ਤੁਰਨ ਦੇ ਜੋਸ਼ ਅੰਦਰ ਵੀ ਸੰਜਮ ਤੇ ਜਿੰਮੇਵਾਰੀ ਨੂੰ ਨਿਭਾਉਣਾ ਪੈਂਦਾ ਹੈ ਬੀਤੇ ਦਿਨ ਬਹੁਤ ਸਾਰੇ ਅਖ਼ਬਾਰਾਂ ਦੀ ਕਾਪੀ ਜਦੋਂ ਪਾਠਕਾਂ ਦੇ ਹੱਥ ’ਚ ਆਈ ਤਾਂ ਉਹਨਾਂ ’ਚ ਚੰਦਰਯਾਨ ਬਾਰੇ ਜਾਣਕਾਰੀ ਸੱਚਾਈ ਤੋਂ ਵੱਖਰੀ ਸੀ ਚੰਦਰਯਾਨ ਰਾਤ ਪੌਣੇ ਦੋ ਵਜੇ ਦੇ ਕਰੀਬ ਚੰਦਰਮਾ ਦੇ 2 ਕਿਲੋਮੀਟਰ ਨੇੜੇ ਜਾ ਕੇ ਇਸਰੋ ਨਾਲੋਂ ਆਪਣਾ ਸੰਪਰਕ ਗੁਆ ਬੈਠਾ ਸਾਰਾ ਦੇਸ਼ ਤੇ ਦੁਨੀਆ ਇਸ ਇਤਿਹਾਸਕ ਪਲ ਨੂੰ ਨਿਹਾਰਨ ਤੇ ਖੁਸ਼ਖ਼ਬਰੀ ਸੁਣਨ ਲਈ ਉਤਾਵਲੀ ਸੀ, ਪਰ ਤਕਨੀਕ ’ਚ ਅਜੇ ਹੋਰ ਵਿਕਾਸ ਦੀ ਦਰਕਾਰ ਨਜ਼ਰ ਆਉਂਦੀ ਹੈ ਇੱਥੇ ਪ੍ਰਿੰਟ ਮੀਡੀਆ ਲਈ ਦੁਚਿੱਤੀ ਵਾਲੀ ਸਥਿਤੀ ਬਣ ਜਾਂਦੀ ਹੈ ਖਾਸ ਕਰ ਉਦੋਂ ਜਦੋਂ ਕਿਸੇ ਵੱਡੀ ਖ਼ਬਰ ਨੂੰ ਛਾਪਣ ਲਈ ਦੇਰ ਰਾਤ ਇੰਤਜ਼ਾਰ ਕਰਨਾ ਪਵੇ ਕਈ ਵੱਡੇ ਅਖ਼ਬਾਰੀ ਅਦਾਰਿਆਂ ਨੇ ਅੰਦਾਜ਼ਿਆਂ ਦੇ ਆਧਾਰ ’ਤੇ ਚੰਦਰਯਾਨ ਦੇ ਚੰਨ ਦੀ ਸਤ੍ਹਾ ’ਤੇ ਉੱਤਰਨ ਦੀ ਹੀ ਖ਼ਬਰ ਛਾਪ ਦਿੱਤੀ ਜਿਸ ਨਾਲ ਪਾਠਕਾਂ ਨੂੰ ਕਾਫ਼ੀ ਨਿਰਾਸ਼ਾ ਹੋਈ ਦਰਅਸਲ ਦੂਜਿਆਂ ਨਾਲੋਂ ਵੱਧ ਨਵਾਂ ਤਾਜ਼ਾ ਤੇ ਵੱਖਰਾ ਦੇਣ ਦੀ ਹੋੜ ’ਚ ਪੱਤਰਕਾਰੀ ਦਾ ਜ਼ਰੂਰੀ ਤੱਤ ਸੱਚਾਈ ਪਾਸੇ ਹੋ ਜਾਂਦਾ ਹੈ ਅਜਿਹੀ ਕਾਹਲ ਕਾਫ਼ੀ ਨੁਕਸਾਨਦੇਹ ਹੁੰਦੀ ਹੈ ਦਰਅਸਲ ਸੰਜਮ ਜ਼ਰੂਰੀ ਹੈ ਸੰਜਮ ਦੀ ਘਾਟ ’ਚ ਬਹੁਤ ਵਾਰੀ ਖਾਸ ਕਰਕੇ ਨਵੇਂ ਪੱਤਰਕਾਰ ਕੋਈ ਧਮਾਕੇਦਾਰ ਖ਼ਬਰ ਕੱਢਣ ਦੇ ਚੱਕਰ ’ਚ ਕੱਚਘਰੜ ਖ਼ਬਰ ਬਣਾਉਣ ਦੀ ਗਲਤੀ ਵੀ ਕਰ ਬੈਠਦੇ ਹਨ ਪਿਛਲੇ ਸਮੇਂ ਤੋਂ ਇਹ ਗੱਲ ਬੜੀ ਚਰਚਾ ਦਾ ਵਿਸ਼ਾ ਰਹਿ ਚੁੱਕੀ ਹੈ ਕਿ ਸਨਸਨੀਖੇਜ ਖ਼ਬਰਾਂ ਪੱਤਰਕਾਰੀ ’ਚ ਪ੍ਰਮਾਣਿਕਤਾ ਨੂੰ ਖੋਰਾ ਪਹੁੰਚਾ ਰਹੀਆਂ ਹਨ ਇਹ ਉਦੋਂ ਹੀ ਹੁੰਦਾ ਹੈ ਜਦੋਂ ਜਿੰਮੇਵਾਰੀ ਦਾ ਅਹਿਸਾਸ ਘੱਟ ਹੁੰਦਾ ਹੈ ਪਾਠਕਾਂ ਲਈ ਅਖ਼ਬਾਰ ਦੀ ਲਿਖੀ ਹਰ ਗੱਲ ਇੱਕ ਦਸਤਾਵੇਜ਼ ਵਾਂਗ ਹੁੰਦੀ ਹੈ ਪੱਤਰਕਾਰ ਜਿੰਨੀ ਗੰਭੀਰਤਾ ਤੇ ਜਿੰਮੇਵਾਰੀ ਨਾਲ ਖ਼ਬਰ ਦੇ ਤੱਥਾਂ ਦੀ ਪੁਣਛਾਣ ਕਰੇਗਾ ਓਨਾ ਹੀ ਉਹ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾ ਸਕੇਗਾ ਤੱਥਾਂ ਦੀ ਪ੍ਰਮਾਣਿਕਤਾ ਤੋਂ ਬਿਨਾਂ ਖਬਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਅਖ਼ਬਾਰ ਤੇ ਪਾਠਕ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਖ਼ਬਰ ਦੇ ਸਾਰੇ ਤੱਤਾਂ ਦੀ ਮੌਜ਼ੂਦਗੀ ਪ੍ਰਤੀ ਸੁਚੇਤ ਹੋਣਾ ਪਵੇਗਾ ਪਾਠਕ ਦਾ ਵਿਸ਼ਵਾਸ ਹੀ ਅਖ਼ਬਾਰ ਦੀ ਅਸਲ ਪ੍ਰਾਪਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।