ਸ਼ੌਰੀ, ਸਿਨਹਾ ਅਤੇ ਭੂਸ਼ਣ ‘ਤੇ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦਾ ਲਾਇਆ ਦੋਸ਼
ਨਵੀਂ ਦਿੱਲੀ | ਰੱਖਿਆ ਮੰਤਰਾਲੇ ਨੇ ਰਾਫੇਲ ਮਾਮਲੇ ‘ਚ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕਰ ਦਿੱਤਾ ਹੈ ਸੁਪਰੀਮ ਕੋਰਟ ਸਾਹਮਣੇ ਆਪਣੇ ਹਲਫਨਾਮੇ ‘ਚ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰਾਫੇਲ ਸਮੀਖਿਆ ਮਾਮਲੇ ‘ਚ ਪਟੀਸ਼ਨਕਰਤਾ ਵੱਲੋਂ ਨੱਥੀ ਕੀਤੇ ਗਏ ਦਸਤਾਵੇਜ਼ ਕੌਮੀ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਹੈ ਜੋ ਜੰਗੀ ਜਹਾਜ਼ਾਂ ਦੀ ਯੁੱਧ ਸਮਰੱਥਾ ਨਾਲ ਸਬੰਧਿਤ ਹੈ ਮੀਡੀਆ ‘ਚ ਆਏ ਹਲਫਨਾਮੇ ਤੋਂ ਸਾਹਮਣੇ ਆਇਆ ਹੈ ਕਿ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਦੇਸ਼ ਦੀ ਖੁਦਮੁਖਤਿਆਰੀ ਨਾਲ ਸਮਝੌਤਾ ਹੋਇਆ ਹੈ ਬਿਨਾ ਆਗਿਆ ਦੇ ਦਸਤਾਵੇਜ਼ਾਂ ਦੀ ਫੋਟੋਕਾਪੀ ਕੀਤੀ ਗਈ ਵਿਰੋਧੀ ਧਿਰਾਂ ਕੋਲ ਇਨ੍ਹਾਂ ਦੀ ਉਪਲੱਬਧਤਾ ਨੇ ਕੌਮੀ ਸੁਰੱਖਿਆ ਨੂੰ ਖਤਰੇ ‘ਚ ਪਾਇਆ ਹੈ ਸਰਕਾਰ ਦੇ ਵਕੀਲ ਨੇ ਉੱਚ ਅਦਾਲਤ ਤੋਂ ਰਾਫੇਲ ਸੌਦੇ ਨਾਲ ਸਬੰਧਤ ਮਾਮਲੇ ‘ਚ ਪੈਂਡਿੰਗ ਸਮੀਖਿਆ ਪਟੀਸ਼ਨਾਂ ‘ਚੋਂ ਇੱਕ ਹਲਫਨਾਮਾ ਦਾਇਰ ਕਰਨ ਦੀ ਆਗਿਆ ਮੰਗੀ ਸੀ, ਜਿਸ ਦੀ ਆਗਿਆ ਉਨ੍ਹਾਂ ਨੂੰ ਮਿਲ ਗਈ ਸੀ ਇਸ ਮਾਮਲੇ ਦੀ ਸੁਣਵਾਈ ਕੱਲ੍ਹ ਹੋਵੇਗੀ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਰੱਖਿਆ ਮੰਤਰਾਲੇ ‘ਚੋਂ ਇਸ ਸੌਦੇ ਸਬੰਧੀ ਕੁਝ ਦਸਤਾਵੇਜ਼ ਚੋਰੀ ਹੋ ਗਏ ਸਨ ਹਾਲਾਂਕਿ ਹੁਣ ਹਲਫਨਾਮੇ ‘ਚ ਸਰਕਾਰ ਨੇ ਕਿਹਾ ਹੈ ਕਿ ਦਸਤਾਵੇਜ਼ਾਂ ਦੀ ਫੋਟੋਕਾਪੀ ਕੀਤੀ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।