ਰਾਫੇਲ : ਹੁਣ ਸੀਬੀਆਈ ਜਾਂਚ ਹੋਈ ਤਾਂ ਦੇਸ਼ ਨੂੰ ਹੋਵੇਗਾ ਵੱਡਾ ਨੁਕਸਾਨ : ਸਰਕਾਰ

Raphael, Country, CBI, Government

ਕੋਰਟ ਨੇ ਆਪ ਨੇਤਾ ਸੰਜੇ ਸਿੰਘ ਦੀ ਅਪੀਲ ਦੀ ਸੁਣਵਾਈ ਤੋਂ ਇੰਨਕਾਰ ਕੀਤਾ

ਨਵੀਂ ਦਿੱਲੀ। ਰਾਫੇਲ ਡੀਲ ਦੇ ਮੁੱਦੇ ਤੇ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦੁਬਾਰਾ ਵਿਚਾਰਨ ਦੀ ਅਪੀਲਾਂ ਤੇ ਸੁਣਵਾਈ ਸ਼ੁਰੂ ਕੀਤੀ। ਸਰਕਾਰ ਵੱਲੋਂ ਪੇਸ਼ ਅਟਾਰਨੀ ਜਨਰਲ ਦੇ ਵੇਣੁਗੋਪਾਲ ਨੇ ਕੋਰਟ ‘ਚ ਕਿਹਾ ਕਿ ਦੁਬਾਰਾ ਵਿਚਾਰਨ ਵਾਲੀਆਂ ਅਪੀਲਾਂ ਰੱਣ ਕੀਤੀ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਉਨ੍ਹਾਂ ਲਈ ਰਾਫੇਲ ਡੀਲ ਦੇ ਚੋਰੀ ਹੋਏ ਦਸਤਾਵੇਜ਼ਾਂ ਦਾ ਆਧਾਰ ਬਣਾਇਆ ਜਾ ਰਿਹਾ ਹੈ।  ਅਜਿਹਾ ਕਰਕੇ ਜਾਂਚ ਹੋਈ ਤਾਂ ਦੇਸ਼ ਨੂੰ ਵੱਡਾ ਨੁਕਸਾਨ ਹੋਵੇਗਾ। ਅਟਾਰਨੀ ਜਨਰਲ ਨੇ ਕਿਹਾ ਕਿ ਰਾਫੇਲ ਸੌਦੇ ਦੇ ਦਸਤਾਵੇਜ਼ ਰੱਖਿਆ ਮੰਤਰਾਲਾ ਤੋਂ ਚੋਰੀ ਹੋਏ ਸਨ।

ਇਸ ਤੋਂ ਪਹਿਲਾਂ ਜਾਂ ਮੌਜੂਦਾ ਕਰਮਚਾਰੀਆਂ ਦਾ ਹੱਥ ਹੋ ਸਕਦਾ ਹੈ। ਉਹ ਗੁਪਤ ਦਸਤਾਵੇਜ਼ ਹਨ ਜੋ ਪਬਲਿਕ ਡੋਮੇਨ ‘ਚ ਨਹੀਂ ਹੋ ਸਕਦੇ। ਇਸ ਤੇ ਚੀਫ਼ ਜਸਟਿਸ ਰੰਜਨ ਗੋਗੋਈ ਨੇ ਪੁੱਛਿਆ ਕਿ ਦਸਤਾਵੇਜ ਚੋਰੀ ਹੋਏ ਸਨ ਤਾਂ ਸਰਕਾਰ ਨੇ ਕੀ ਕਾਰਵਾਈ ਕੀਤੀ। ਇਸ ਤੇ ਅਟਾਰਨੀ ਜਨਰਲ ਨੇ ਜਵਾਬ ਦਿੱਤਾ ਕਿ ਜਾਂਚ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਨੇ ਰਾਫੇਲ ਮਾਮਲੇ ਨਾਲ ਜੁੜੀ ਆਪ ਨੇਤਾ ਸੰਜੇ ਸਿੰੰਘ  ਦੀ ਅਪੀਲਾਂ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।

ਚੀਫ਼ ਜਸਟਿਸ ਰੰਜਨ ਗੋਗੋਈ ਨੇ ਸੰਜੇ ਸਿੰਘ ਦੇ ਵਕੀਲ ਨੂੰ ਕਿਹਾ, ਅਸੀ ਆਪਣੀ ਅਪੀਲਾਂ ਤੇ ਸੁਣਵਾਈ ਨਹੀਂ ਕਰਾਂਗੇ, ਕਿਉਂਕਿ ਉਨ੍ਹਾਂ ਨੇ ਕੋਰਟ ਦੇ ਫੈਸਲੇ ਤੇ ਅਪਮਾਨਜਨਕ ਟਿਪਣੀ ਕੀਤੀ ਸੀ। ਅਸੀ ਇਸ ਤੇ ਕਾਰਵਾਈ ਕਰਾਂਗੇ। ਦਿੱਲੀ ਸਰਕਾਰ ਅਤੇ ਉਪਰਾਜਪਾਲ (ਐਲਜੀ) ਦੇ ਵਿੱਚ ਅਧਿਕਾਰਾਂ ਦੀ ਲੜਾਈ ਦੇ ਮਾਮਲਿਆਂ ‘ਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਆਪ ਨੇਤਾਵਾਂ ਨੇ ਲੋਕਤੰਤਰ ਦੇ ਖਿਲਾਫ਼ ਦੱਸਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here