ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home Breaking News ਯੂਪੀ/ਉਨਾਵ &#8...

    ਯੂਪੀ/ਉਨਾਵ ‘ਚ ਜ਼ਬਰ ਜਨਾਹ ਪੀੜਤ ਨੂੰ ਲਾਈ ਅੱਗ

    rape committed with a minor girl

    ਪੁਲਿਸ ਨੇ ਤਿੰਨਾ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

    ਕਰੀਬ 70 ਫ਼ੀਸਦੀ ਝੁਸੀ ਮਹਿਲਾ

    ਉਨਾਵ (ਏਜੰਸੀ)। ਉੱਤਰ ਪ੍ਰਦੇਸ਼ ‘ਚ ਉਨਾਵ ਜ਼ਿਲ੍ਹੇ ਦੇ ਇੱਕ ਇਲਾਕੇ ‘ਚ ਵੀਰਵਾਰ ਸਵੇਰੇ ਕੁਝ ਵਿਅਕਤੀਆਂ ਨੇ ਜ਼ਬਰ ਜਨਾਹ ਪੀੜਤਾ Rape Victim ਨੂੰ ਜਿਉਂਦਾ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਪੀੜਤਾ ਆਪਣੇ ਵਕੀਲ ਨੂੰ ਮਿਲਣ ਰਾਇਬਰੇਲੀ ਜਾ ਰਹੀ ਸੀ। ਘਟਨਾ ਦੌਰਾਨ ਪੀੜਤਾ 70 ਫ਼ੀਸਦੀ ਤੱਕ ਸੜ ਗਈ। ਐੱਸਪੀ ਵਿਕ੍ਰਾਂਤ ਵੀਨ ਨੇ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 23 ਸਾਲਾ ਜ਼ਬਰ ਜਨਾਹ ਪੀੜਤਾ ਆਪਣੇ ਮੁਕੱਦਮੇ ਦੇ ਸਿਲਸਿਲੇ ‘ਚ ਵਕੀਲ ਨੂੰ ਮਿਲਣ ਜਾ ਰਹੀ ਸੀ। ਔਰਤ ਦਾ ਦੋਸ਼ ਹੈ ਕਿ ਤੜਕੇ ਕਰੀਬ ਚਾਰ ਵਜ਼ੇ ਸ਼ਿਆਮ ਤ੍ਰਿਵੇਦੀ ਆਦਿ ਪੰਜ ਜਣਿਆਂ ਨੇ ਉਸ ਨੂੰ ਰੋਕ ਲਿਆ ਅਤੇ ਜਲਣਸ਼ੀਲ ਪਦਾਰਥ ਪਾਉਣ ਦਾ ਯਤਨ ਕੀਤਾ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਔਰਤ ਨੂੰ ਪਹਿਲਾਂ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਕਰੀਬ 70 ਫ਼ੀਸਦੀ ਝੁਲਸੀ ਔਰਤ ਨੂੰ ਇਲਾਜ਼ ਲਈ ਲਖਨਊ ਟ੍ਰਾਮਾ ਸੈਂਟਰ ਭੇਜ ਦਿੱਤਾ ਗਿਆ ਹੈ।

    • ਇਸ ਮਾਮਲੇ ‘ਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
    • ਪੁਲਿਸ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
    • ਐੱਸਪੀ ਨੇ ਦੱਸਿਆ ਕਿ ਇਸੇ ਸਾਲ ਮਾਰਚ ‘ਚ ਰਾਇਬਰੇਲੀ ਦੇ ਇੱਕ ਥਾਣੇ ‘ਚ ਜ਼ਬਰ ਜਨਾਹ ਦੇ ਮਾਮਲੇ ‘ਚ ਸ਼ਿਵਮ ਤੇ ਸ਼ੁਭਮ ਨਾਂਅ ਦੇ ਦੋ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਸੀ।

     Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Rape Victim, Burnt

    LEAVE A REPLY

    Please enter your comment!
    Please enter your name here