11 ਸਾਲ ਦੀ ਬੱਚੀ ਨਾਲ ਕੀਤਾ ਜਬਰਜਨਾਹ, ਮਾਮਲਾ ਦਰਜ

Attempted, Rape

11 ਸਾਲ ਦੀ ਬੱਚੀ ਨਾਲ ਕੀਤਾ ਜਬਰਜਨਾਹ, ਮਾਮਲਾ ਦਰਜ

ਅਬੋਹਰ, (ਸੁਧੀਰ ਅਰੋੜਾ) ਥਾਣਾ ਵਹਾਬਵਾਲਾ ਅਧੀਨ ਪੈਂਦੇ ਇੱਕ ਪਿੰਡ ਦੀ 11 ਸਾਲਾਂ ਦੀ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਇੱਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ  ਇਸ ਸਬੰਧੀ ਥਾਣਾ ਵਹਾਬਵਾਲਾ ਦੇ ਐੱਸਐੱਚਓ ਪਰਮਜੀਤ ਸਿੰਘ ਅਨੁਸਾਰ 11 ਸਾਲਾਂ ਦੀ ਬੱਚੀ ਨੇ ਇਲਜ਼ਾਮ ਲਗਾਇਆ ਕਿ ਐਤਵਾਰ 9 ਅਗਸਤ ਨੂੰ ਸ਼ਾਮ ਲੱਗਭੱਗ 7 ਵਜੇ ਉਨ੍ਹਾਂ ਦੇ ਪਿੰਡ ਵਿੱਚ ਰਹਿਣ ਵਾਲਾ ਰਾਕੇਸ਼ ਕੁਮਾਰ ਪੁੱਤਰ ਰਾਜੇਂਦਰ ਕੁਮਾਰ ਉਸਨੂੰ ਇੱਕ ਖੇਤ ਵਿੱਚ ਲੈ ਗਿਆ, ਜਿੱਥੇ ਉਸ ਨਾਲ ਜਬਰ ਜਨਾਹ ਕੀਤਾ ਗਿਆ ਪੀੜਿਤ ਬੱਚੀ ਦੇ ਬਿਆਨ ‘ਤੇ ਆਰੋਪੀ ਰਾਕੇਸ਼ ਕੁਮਾਰ ਪੁੱਤਰ ਰਾਜੇਂਦਰ ਕੁਮਾਰ ਵਿਰੁੱਧ ਥਾਣਾ ਵਹਾਬਵਾਲਾ ਵਿੱਚ ਭਾਰਤੀ ਦੰਡ ਸੰਹਿਤਾ ਦੀ ਧਾਰਾ 376 ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਓਫੈਂਸ ਐਕਟ – 2012 ਦੀ ਧਾਰਾ-6 ਦੇ ਅੰਤਰਗਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਥਾਣਾ ਵਹਾਬਵਾਲਾ ਦੇ ਐੱਸਐੱਚਓ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜਮ ਦੀ ਗ੍ਰਿਫਤਾਰੀ ਲਈ ਵੱਖ-ਵੱਖ ਥਾਂਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here