ਹੁਣ ਰੇਡੀਓ ਸਟੂਡੀਓ ਪਹੁੰਚੀ ਰਾਨੂ ਮੰਡਲ
ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਹੋ ਰਿਹਾ ਹੈ ਵਾਇਰਲ
ਮੁੰਬਈ (ਏਜੰਸੀ)। ਰਾਨੂ ਮੰਡਲ ਪਿਛਲੇ ਕੁਝ ਦਿਨਾਂ ਤੋਂ ਕਿਸੇ ਨਾ ਕਿਸੇ ਕਾਰਨ ਖਬਰਾਂ ਵਿਚ ਛਾਈ ਹੋਈ ਹੈ। ਹਾਲ ਹੀ ਵਿਚ ਰਾਨੂ ਦਾ ਇੱਕ ਰੈਂਪ ਵਾਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ। ਇਸ ਵੀਡੀਓ ਤੋਂ ਬਾਅਦ ਰਾਨੂ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਰਾਨੂ ਇੱਕ ਐਫਐੱਮ ਸਟੂਡੀਓ ਵਿਚ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੀ ਹੈ। ਖਬਰਾਂ ਦੀਆਂ ਮੰਨੀਏ ਤਾਂ ਰਾਨੂ ਦੀ ਇਹ ਵੀਡੀਓ ਉੱਤਰ ਪ੍ਰਦੇਸ਼ ਜ਼ਿਲ੍ਹਾ ਕਾਨਪੁਰ ਤੋਂ ਵਾਇਰਲ ਹੋਈ ਹੈ। Ranu Mandal
ਵਾਇਰਲ ਹੋਈ ਰਾਨੂ ਦੀ ਇਸ ਵੀਡੀਓ ਵਿਚ ਰਾਨੂ ਆਪਣੇ ਸੁਪਰਹਿੱਟ ਗੀਤ ‘ਤੇਰੀ ਮੇਰੀ ਕਹਾਣੀ’ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਰਾਨੂ ਨਾਲ ਉਨ੍ਹਾਂ ਦੀ ਮੇਕਅਪ ਆਰਟਿਸਟ ਵੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਰਾਨੂ ਗੋਲਡਨ ਅਤੇ ਵਾਈਟ ਲਹਿੰਗਾ ਪਹਿਨੇ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਰਾਨੂ ਨੇ ਹੈਵੀ ਜਿਊਲਰੀ ਕੈਰੀ ਕੀਤੀ ਹੋਈ ਹੈ।
- ਰਾਨੂ ਦੀ ਇਹ ਵੀਡੀਓ ਉੱਤਰ ਪ੍ਰਦੇਸ਼ ਜ਼ਿਲ੍ਹਾ ਕਾਨਪੁਰ ਤੋਂ ਵਾਇਰਲ ਹੋਈ ਹੈ।
- ਰਾਨੂ ਦਾ ਇਕ ਰੈਂਪ ਵਾਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ।
- ਵੀਡੀਓ ਵਿਚ ਰਾਨੂ ਨੂੰ ਆਪਣੇ ਮੇਕਅਪ ਅਤੇ ਸਟਾਇਲ ਲਈ ਟਰੋਲਰਜ਼ ਦਾ ਸਾਹਮਣਾ ਕਰਨਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।