ਭੈਣ ਰਣਜੀਤ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 101ਵੇਂ ਸਰੀਰਦਾਨੀ

Body-Donation
ਬਠਿੰਡਾ : ਭੈਣ ਰਣਜੀਤ ਕੌਰ ਇੰਸਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤੇ ਜਾਣ ਦਾ ਦ੍ਰਿਸ਼।

 2 ਹਨ੍ਹੇਰੀਆਂ ਜ਼ਿੰਦਗੀਆਂ ਵੀ ਰੌਸ਼ਨ ਕਰ ਗਈ ਸਰੀਰਦਾਨੀ ਤੇ ਨੇਤਰਦਾਨੀ ਭੈਣ ਰਣਜੀਤ ਕੌਰ ਇੰਸਾਂ (Body Donation)

(ਸੁਖਨਾਮ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 159 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 101ਵਾਂ ਸਰੀਰਦਾਨ ਹੋਇਆ ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਅਤੇ ਉਸ ਤੋਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ। (Body Donation)

ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਭੈਣ ਰਣਜੀਤ ਕੌਰ ਇੰਸਾਂ, ਗਲੀ ਨੰ.1, ਹਜੂਰਾ ਕਪੂਰਾ ਕਲੋਨੀ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪਤੀ ਚਰਨਜੀਤ ਸਿੰਘ ਇੰਸਾਂ, ਬੇਟੇ ਪ੍ਰਭਜੋਤ ਇੰਸਾਂ, ਅਮਨ ਇੰਸਾਂ, ਬੇਟੀ ਸੁਖਦੀਪ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਸਰਸਵਤੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਅਨਵਾਪੁਰ, ਪਿਲਹੁਵਾ, ਹਾਪੁੜ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ। Body Donation

ਸੇਵਾਦਾਰ ਭੈਣ ਰਣਜੀਤ ਕੌਰ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਭੈਣ ਰਣਜੀਤ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿ੍ਰਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ।

ਇਹ ਵੀ ਪੜ੍ਹੋ : ਮ ਰੱਖਿਅਕ ਦੇ ਪਸ਼ੂ ਸੇਵਕਾਂ ਨੇ ਜਖ਼ਮੀ ਰਾਸ਼ਟਰੀ ਪੰਛੀ ਦੀ ਬਚਾਈ ਜਾਨ

ਇਸ ਮੌਕੇ ਏਰੀਆ ਪ੍ਰੇਮੀ ਸੇਵਕ ਵਿੱਕੀ ਇੰਸਾਂ ਅਤੇ 15 ਮੈਂਬਰ ਅਸ਼ਵਨੀ ਇੰਸਾਂ ਨੇ ਦੱਸਿਆ ਕਿ ਅੱਜ ਸਵੇਰੇ ਭੈਣ ਰਣਜੀਤ ਕੌਰ ਇੰਸਾਂ ਦਾ ਦੇਹਾਂਤ ਹੋ ਗਿਆ ਸੀ, ਇਨ੍ਹਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਅਤੇ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਭੈਣ ਰਣਜੀਤ ਕੌਰ ਇੰਸਾਂ ਦੀ ਇਸ ਇੱਛਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਭੈਣ ਰਣਜੀਤ ਕੌਰ ਇੰਸਾਂ ਨੇ ਅੱਜ ਤੋਂ ਲਗਭਗ 26 ਸਾਲ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਅਤੇ ਉਹ ਡੇਰਾ ਸੱਚਾ ਸੌਦਾ ਦਰਬਾਰ ਦੇ ਅਣਥੱਕ ਸੇਵਾਦਾਰ ਸਨ। ਇਸ ਮੌਕੇ 85 ਮੈਂਬਰ ਪੰਜਾਬ ਕੁਲਬੀਰ ਸਿੰਘ ਇੰਸਾਂ , 85 ਮੈਂਬਰ ਪੰਜਾਬ ਵਿਕਾਸ ਇੰਸਾਂ, ਜਸਵਿੰਦਰ ਇੰਸਾਂ, ਪ੍ਰੇਮੀ ਸੰਮਤੀ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰ ਮੋਹਨ ਲਾਲ ਇੰਸਾਂ, ਭੈਣ ਕਰਮਜੀਤ ਕੌਰ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ਤੇਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜਰ ਸੀ।

LEAVE A REPLY

Please enter your comment!
Please enter your name here