ਤਾਮਿਲਨਾਡੂ ਦੀਆਂ ਪਹਿਲੀ ਪਾਰੀ ‘ਚ 215 ਦੌੜਾਂ ਦੇ ਜਵਾਬ ਂਚ ਪੰਜਾਬ ਨੇ ਦੋ ਵਿਕਟਾਂ ‘ਤੇ 308 ਦੌੜਾਂ ਬਣਾਈਆਂ
ਗਿੱਲ ਵਿਸ਼ਵ ਦੇ 13ਵੇਂ ਅਤੇ ਰਾਹੁਲ ਦ੍ਰਵਿੜ ਤੋਂ ਬਾਅਦ ਭਾਰਤ ਦੇ ਦੂਸਰੇ ਅਜਿਹੇ ਬੱਲੇਬਾਜ਼ ਬਣੇ ਜੋ ਪ੍ਰਥਮ ਸ਼੍ਰੇਣੀ ‘ਚ ਦਿਨ ਦੀ ਖੇਡ ਖ਼ਤਮ ਹੋਣ ਕਾਰਨ 199 ਦੌੜਾਂ ‘ਤੇ ਨਾਬਾਦ ਪਰਤੇ
ਮੋਹਾਲੀ, 16 ਦਸੰਬਰ
ਤਾਮਿਲਨਾਡੂ ਵਿਰੁੱਧ ਰਣਜੀ ਟਰਾਫ਼ੀ ਦੇ ਗਰੁੱਪ ਬੀ ਦੇ ਮੈਚ ‘ਚ ਅੰਡਰ 19 ਕ੍ਰਿਕਟ ਵਿਸ਼ਵ ਕੱਪ 2018 ‘ਚ ਮੈਨ ਆਫ਼ ਦ ਸੀਰੀਜ਼ ਰਹੇ ਨੌਜਵਾਨ ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ (ਨਾਬਾਦ 199) ਦੀ ਬਦੌਲਤ ਪੰਜਾਬ ਨੇ ਆਪਣੀ ਸਥਿਤੀ ਬੇਹੱਦ ਮਜ਼ਬੂਤ ਕਰ ਲਈ ਸ਼ੁਭਮਨ ਰਣਜੀ ਟਰਾਫ਼ੀ ਦੇ ਅਲੀਟ ਗਰੁੱਪ ਬੀ ਦੇ ਰਾਊਂਡ 6 ‘ਚ ਤਾਮਿਨਾਡੂ ਵਿਰੁੱਧ ਮੁਕਾਬਲੇ ‘ਚ 234 ਗੇਂਦਾਂ ‘ਤੇ 21 ਚੌਕੇ ਅਤੇ 4 ਛੱਕੇ ਜੜ ਕੇ ਨਾਬਾਦ ਪਰਤੇ ਜਦੋਂਕਿ ਕਪਤਾਨ ਮਨਪ੍ਰੀਤ 50 ਦੌੜਾਂ ਬਣਾ ਕੇ ਨਾਬਾਦ ਪਰਤੇ ਦੂਸਰੇ ਦਿਨ ਸਟੰਪ ਤੱਕ ਪੰਜਾਬ ਨੇ ਦੋ ਵਿਕਟਾਂ ‘ਤੇ 308 ਦੌੜਾਂ ਬਣਾਈਆਂ ਤਾਮਿਲਨਾਡੂ ਨੇ ਪਹਿਲੀ ਪਾਰੀ ‘ਚ 215 ਦੌੜਾਂ ਬਣਾਈਆਂ ਸਨ
ਗਿੱਲ ਵਿਸ਼ਵ ਦੇ 13ਵੇਂ ਅਤੇ ਰਾਹੁਲ ਦ੍ਰਵਿੜ ਤੋਂ ਬਾਅਦ ਭਾਰਤ ਦੇ ਦੂਸਰੇ ਅਜਿਹੇ ਬੱਲੇਬਾਜ਼ ਬਣੇ ਜੋ ਪ੍ਰਥਮ ਸ਼੍ਰੇਣੀ ‘ਚ ਦਿਨ ਦੀ ਖੇਡ ਖ਼ਤਮ ਹੋਣ ਕਾਰਨ 199 ਦੌੜਾਂ ‘ਤੇ ਨਾਬਾਦ ਪਰਤੇ ਇਸ ਤੋਂ ਪਹਿਲਾਂ ਦ੍ਰਵਿੜ ਨੇ 2003 ‘ਚ ਆਸਟਰੇਲੀਆ ਵਿਰੁੱਧ ਐਡੀਲੇਡ ਟੈਸਟ ‘ਚ 199 ‘ਤੇ ਨਾਬਾਦ ਪਰਤੇ ਸਨ
ਸ਼ੁਭਮਨ ਗਿੱਲ ਆਈਪੀਐਲ 2018 ‘ਚ ਕੇਕੇਆਰ ਵੱਲੋਂ ਖੇਡ ਚੁੱਕੇ ਹਨ ਤੂਫ਼ਾਨੀ ਬੱਲੇਬਾਜ਼ੀ ‘ਚ ਮਾਹਿਰ ਸ਼ੁਭਮਨ ਨੂੰ ਭਾਰਤ ਦਾ ਦੂਸਰਾ ਯੁਵਰਾਜ ਸਿੰਘ ਕਿਹਾ ਜਾਂਦਾ ਹੈ ਸ਼ੁਭਮਨ ਨੇ ਵੀ ਕਈ ਵਾਰ ਕਿਹਾ ਹੈ ਕਿ ਯੁਵਰਾਜ ਨੇ ਉਹਨਾਂ ਦੀ ਬਹੁਤ ਮੱਦਦ ਕੀਤੀ ਹੁਣ ਦੇਖਣਾ ਹੈ ਕਿ 18 ਦਸੰਬਰ ਨੂੰ ਆਈਪੀਐਲ2019 ਦੀ ਨੀਲਾਮੀ ਤੋਂ ਕੁਝ ਦਿਨ ਪਹਿਲਾਂ ਸ਼ੁਭਮਨ ਦੀ ਇਹ ਪਾਰੀ ਉਸਦੀ ਕੀਮਤ ਨੂੰ ਕਿੰਨਾ ਵਧਾ ਪਾਉਂਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।