ਸ਼ਾਹੀ ਗੱਭਰੂ ਅਤੇ ਸ਼ਾਹੀ ਮੁਟਿਆਰ ਮੁਕਾਬਲੇ ’ਚ ਰਿਪੁਦਮਨ ਕਾਲਜ ਨਾਭਾ ਦੀ ਸਰਦਾਰੀ

Rangla Punjab Craft Mela

ਰੰਗਲਾ ਪੰਜਾਬ ਕਰਾਫ਼ਟ ਮੇਲਾ 2023 

ਬੱਚਿਆ ਦੇ ਸ਼ੋਅ ’ਚ ਨਵਨੂਰ ਕਰਨ ਕੌਰ ਅਤੇ ਉਸਤਤ ਪ੍ਰੀਤ ਕੌਰ ਜੇਤੂ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਕਰਾਫ਼ਟ ਮੇਲਾ ਰੰਗਲਾ ਪੰਜਾਬ 2023 (Rangla Punjab Craft Mela ) ’ਚ ਕਾਲਜਾਂ ਅਤੇ ਸਕੂਲਾਂ ਦੇ ਸਭਿਆਚਾਰਕ ਮੁਕਾਬਲੇ ਜਿਥੇ ਮੇਲੇ ’ਚ ਸ਼ਾਮਲ ਹੋ ਰਹੇ ਦਰਸ਼ਕਾਂ ਦਾ ਮਨ ਮੋਹ ਰਹੇ ਹਨ ਉਥੇ ਹੀ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਪ੍ਰਦਾਨ ਕਰ ਰਹੇ ਹਨ। ਅੱਜ ਸ਼ੀਸ਼ ਮਹਿਲ ’ਚ ਸਜੇ ਮੰਚ ’ਤੇ ਮੇਲਾ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਈਸ਼ਾ ਸਿੰਘਲ ਦੀ ਅਗਵਾਈ ਵਿੱਚ ਲੋਕ ਕਲਾਵਾਂ, ਸ਼ਾਹੀ ਗੱਭਰੂ ਅਤੇ ਸ਼ਾਹੀ ਮੁਟਿਆਰ ਅਤੇ ਨਿੱਥੇ ਬੱਚਿਆਂ ਦੇ ਕਿਡਜ਼ ਸ਼ੋਅ ਕਰਵਾਏ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੇ ਸਭਿਆਚਾਰਕ ਪ੍ਰੋਗਰਾਮਾਂ ਦੇ ਇੰਚਾਰਜ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਅੱਜ ਹੋਏ ਮੁਕਾਬਲਿਆਂ ’ਚ ਸ਼ਾਹੀ ਗੱਭਰੂ ਦਾ ਖਿਤਾਬ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੇ ਵਿਦਿਆਰਥੀ ਤਮਨਪ੍ਰੀਤ ਸਿੰਘ ਅਤੇ ਸ਼ਾਹੀ ਮੁਟਿਆਰ ਦਾ ਖਿਤਾਬ ਵੀ ਇਸੇ ਕਾਲਜ ਦੀ ਵਿਦਿਆਰਥਣ ਪੱਲਵੀ ਨੇ ਜਿੱਤਿਆ ਅਤੇ ਦੂਜਾ ਸਥਾਨ ਕ੍ਰਮਵਾਰ ਆਰੀਅਨ ਵੀਰ ਸਿੰਘ ਅਤੇ ਸ਼੍ਰੈਆ ਨੇ ਹਾਸਲ ਕੀਤਾ। (Rangla Punjab Craft Mela )

ਲੋਕ ਕਲਾਵਾਂ ’ਚ ਨਵਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ

ਪ੍ਰੋ. ਅੰਟਾਲ ਨੇ ਦੱਸਿਆ ਕਿ ਲੋਕ ਕਲਾਵਾਂ ਵਿਚ ਸਟੇਟ ਕਾਲਜ ਆਫ਼ ਐਜੂਕੇਸ਼ਨ ਦੀ ਨਵਜੋਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਨਿੱਕੇ ਬੱਚਿਆਂ ਦੇ ਮੁਕਾਬਲੇ (ਕਿਡਜ਼ ਸ਼ੋਅ) ਵਿਚ ਨਵਨੂਰ ਕੌਰ ਅੰਟਾਲ ਅਤੇ ਉਸਤਤ ਪ੍ਰੀਤ ਕੌਰ ਨੇ ਪਹਿਲਾ ਸਥਾਨ, ਹਰ ਅੰਗਦ ਸੋਢੀ ਅਤੇ ਅਜੀਜਲ ਕੌਰ ਨੇ ਦੂਸਰਾ ਅਤੇ ਹਰਸ਼ਿਭ ਅਤੇ ਖੁਸ਼ੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਦੇ ਗੀਤ ਕਿੱਥੇ ਗਈ ਸੂਹੀ ਸੂਹੀ ਸੰਗ ਨੀ ਪੰਜਾਬਣੇ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।

ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸੰਗੀਤਕ ਸੁਰਾਂ ਵਿਚ ਪ੍ਰੋ. ਜਸਪਾਲ ਸਿੰਘ ਵੱਲੋਂ ਤਿਆਰ ਪੰਜਾਬੀ ਮੁਹਾਰਣੀ ਪੇਸ਼ ਕੀਤੀ। ਮੰਚ ਸੰਚਾਲਨ ਸੁਮਨ ਬੱਤਰਾ ਅਤੇ ਡਾ ਨਰਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਮੰਚ ’ਤੇ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਆਪਣੀਆਂ ਪੇਸ਼ਕਾਰੀ ਦਿੱਤੀਆਂ ਗਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here