ਫਤਹਿਗੜ੍ਹ ਸਾਹਿਬ (ਅਨਿਲ ਲੁਟਾਵਾ)। ਜ਼ਿਲ੍ਹਾ ਪੱਤਰਕਾਰ ਯੂਨੀਅਨ ਫਤਹਿਗੜ੍ਹ ਸਾਹਿਬ ਦੀ ਇੱਕ ਮੀਟਿੰਗ ਫਤਹਿਗੜ੍ਹ ਸਾਹਿਬ ਵਿਖੇ ਹੋਈ। ਇਸ ਮੌਕੇ ਜ਼ਿਲ੍ਹਾ ਭਰ ਤੋਂ ਪੱਤਰਕਾਰਾਂ ਨੇ ਵੱਡੀ ਗਿਣਤੀ ’ਚ ਸਮੂਲੀਅਤ ਕੀਤੀ। ਇਸ ਮੀਟਿੰਗ ’ਚ ਰਣਵੀਰ ਕੁਮਾਰ ਜੱਜੀ ਨੂੰ ਲਗਾਤਾਰ ਛੇਵੀਂ ਵਾਰ ਜ਼ਿਲ੍ਹਾ ਪ੍ਰਧਾਨ ਅਤੇ ਬਿਕਰਮਜੀਤ ਸਿੰਘ ਸਹੋਤਾ ਨੂੰ ਜ਼ਿਲ੍ਹਾ ਜਰਨਲ ਸਕੱਤਰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰਣਵੀਰ ਕੁਮਾਰ ਜੱਜੀ 2008 ਤੋਂ ਜ਼ਿਲ੍ਹਾ ਪ੍ਰਧਾਨ ਚੱਲੇ ਆ ਰਹੇ ਹਨ ਤੇ ਬਹਾਦਰ ਸਿੰਘ ਟਿਵਾਣਾ ਨੂੰ ਇਲੈਕਟਰੋਨਿਕ ਵਿੰਗ ਦਾ ਜ਼ਿਲ੍ਹਾ ਪ੍ਰਧਾਨ, ਰਵਿੰਦਰ ਮੋਦਗਿੱਲ ਨੂੰ ਜ਼ਿਲ੍ਹੇ ਦਾ ਖਜਾਨਚੀ ਚੁਣਿਆ ਗਿਆ ਹੈ। (Fatehgarh Sahib News)
ਇਸ ਮੌਕੇ ਸ਼੍ਰੋਮਣੀ ਪੱਤਰਕਾਰ ਭੂਸ਼ਣ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਸਰਨ ਸੂਦ, ਅਸ਼ੋਕ ਕੁਮਾਰ ਝੰਜੀ, ਜੀਐਸ ਰੁਪਾਲ ਅਤੇ ਸਵਰਨ ਸਿੰਘ ਨਿਰਦੋਸ਼ੀ ਨੂੰ ਸਰਪ੍ਰਸਤ ਚੁਣਿਆ ਗਿਆ ਹੈ। ਪ੍ਰਵੀਨ ਕੁਮਾਰ ਬੱਤਰਾ, ਰਾਹੁਲ ਗੁਪਤਾ, ਰਿਸੂ ਗੋਇਲ, ਦਰਸਨ ਸਿੰਘ ਬੋਂਦਲੀ, ਰਾਜੀਵ ਤਿਵਾੜੀ, ਸਵਰਨਜੀਤ ਸੇਠੀ, ਦੀਦਾਰ ਗੁਰਨਾ ਅਤੇ ਜਗਜੀਤ ਜਟਾਣਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਮਨਪ੍ਰੀਤ ਸਿੰਘ ਨੂੰ ਬਲਾਕ ਫਤਹਿਗੜ੍ਹ ਸਾਹਿਬ, ਰੁਪਿੰਦਰ ਸ਼ਰਮਾ ਨੂੰ ਬਲਾਕ ਸਰਹਿੰਦ।
ਲਖਵੀਰ ਲੱਕੀ ਨੂੰ ਬਲਾਕ ਖੇੜਾ, ਇੰਦਰਜੀਤ ਮੱਗੋ ਨੂੰ ਬਲਾਕ ਮੰਡੀ ਗੋਬਿੰਦਗੜ੍ਹ, ਸੰਜੀਵ ਸ਼ਰਮਾ ਨੂੰ ਬਲਾਕ ਖਮਾਣੋ, ਰਾਜ ਕਮਲ ਸ਼ਰਮਾ ਨੂੰ ਬਲਾਕ ਬਸੀ ਪਠਾਣਾ, ਕਪਿਲ ਬਿੱਟੂ ਨੂੰ ਬਲਾਕ ਚਨਾਰਥਲ ਕਲਾ ਦਾ ਪ੍ਰਧਾਨ ਚੁਣਿਆ ਗਿਆ ਹੈ, ਭੁਪਿੰਦਰ ਸਿੰਘ ਢਿੱਲੋ, ਮੁਖਤਿਆਰ ਸਿੰਘ, ਸੰਦੀਪ ਕੁਮਾਰ, ਬਲਜਿੰਦਰ ਕਾਕਾ, ਬਲਜਿੰਦਰ ਪਨਾਗ ਨੂੰ ਜੁਆਇੰਟ ਸੈਕਟਰੀ ਚੁਣਿਆ ਗਿਆ ਹੈ। ਇਸੇ ਤਰ੍ਹਾਂ ਪਾਰਸ ਗੌਤਮ, ਚੰਨਦੀਪ ਪਨੇਸਰ ਅਤੇ ਗਗਨਦੀਪ ਸਿੰਘ ਨੂੰ ਸੈਕਟਰੀ ਚੁਣਿਆ ਗਿਆ ਹੈ। (Fatehgarh Sahib News)
ਮਾਰਬਲ ਵਪਾਰੀ ਨੇ ਕੀਤਾ Suicide, ਖੁਦ ਨੂੰ ਗੋਲੀ ਨਾਲ ਉਡਾਇਆ
ਅਨਿਲ ਲੁਟਾਵਾ ਅਤੇ ਨਿਤੀਸ ਗੌਤਮ ਨੂੰ ਜ਼ਿਲ੍ਹੇ ਦਾ ਪ੍ਰੈਸ ਸੈਕਟਰੀ ਚੁਣਿਆ ਗਿਆ ਹੈ। ਪਰਮਜੀਤ ਕੌਰ ਮੱਗੋ, ਰੰਜਨਾ ਸਾਹੀ, ਮਹਿਕ ਸ਼ਰਮਾ, ਰਜਿੰਦਰ ਕੌਰ ਅਤੇ ਰੂਬਲ ਸੂਦ ਨੂੰ ਜ਼ਿਲ੍ਹੇ ਦੀ ਕਾਰਜਕਾਰੀ ਮੈਂਬਰ ਚੁਣਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰੇਸ਼ ਕਾਮਰਾ, ਗੁਰਸਰਨ ਸਿੰਘ ਰੁਪਾਲ, ਕਰਨ ਸ਼ਰਮਾ, ਜਤਿੰਦਰ ਰਾਠੌਰ, ਨਿਰਭੈ ਸਿੰਘ ਜਖਵਾਲੀ, ਦੀਪਕ ਸੂਦ, ਰਜਨੀਸ ਡੱਲਾ, ਸਤਨਾਮ ਸਿੰਘ ਮਾਜਰੀ, ਅਮਿਤ ਭੱਲਾ, ਹਿਮਾਂਸ਼ੂ ਸੂਦ, ਰਣਧੀਰ ਸਿੰਘ ਬਾਗੜੀਆਂ, ਮਨੋਜ ਭੱਲਾ, ਸ਼ਾਸਤਰੀ ਗੁਰਦੱਤ ਸ਼ਰਮਾ, ਨਾਹਰ ਸਿੰਘ, ਰਜੇਸ਼ ਗਰਗ, ਮਨੀਸ਼ ਸ਼ਰਮਾ, ਉਦੇ ਧੀਮਾਨ, ਮਨੋਜ ਸ਼ਰਮਾ ਬਸੀ ਪਠਾਣਾਂ। (Fatehgarh Sahib News)
ਹਰਜਿੰਦਰ ਧੀਮਾਨ, ਜਗਦੀਪ ਸਿੰਘ ਪ੍ਰਦੀਪ ਸੋਨੂੰ, ਗੁਰਦੀਪ ਸਿੰਘ ਗਰੇਵਾਲ, ਸੁਨੀਲ ਵਰਮਾ, ਹਰਵਿੰਦਰ ਸਿੰਘ ਪੰਡਰਾਲੀ, ਜੇਐਸ ਖੰਨਾ, ਸਰਬਜੋਤ ਸਿੰਘ ਗਰੇਵਾਲ, ਤਰਲੋਚਨ ਦਰਦੀ, ਖੁਸ਼ਵੰਤ ਰਾਏ ਥਾਪਰ, ਵਿਪਨ ਦਾਸ ਆਦਿ ਵੀ ਹਾਜਰ ਸਨ। ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। (Fatehgarh Sahib News)