Ferozepur News: ਰਾਣਾ ਸੋਢੀ ਦੀ ਬੇਟੀ ਨੇ ਲੋਕਲ ਰੇਲ ‘ਚ ਮੰਗੀਆਂ ਵੋਟਾਂ

Ferozepur News

ਫਿਰੋਜ਼ਪੁਰ (ਸੱਤਪਾਲ ਥਿੰਦ)। ਲੋਕ ਸਭਾ ਚੋਣਾਂ ਦਾ ਪ੍ਰਚਾਰ ਸਿਖਰਾਂ ਤੇ ਚੱਲ ਰਿਹਾ ਹੈ ਰਾਣਾ ਗੁਰਮੀਤ ਸਿੰਘ ਸੋਢੀ ਦੀ ਬੇਟੀ ਨੇ ਵੱਖਰੇ ਢੰਗ ਨਾਲ ਆਪਣੇ ਪਿਤਾ ਲਈ ਪ੍ਰਚਾਰ ਦਾ ਰਾਹ ਚੁਣਿਆ ਉਸਨੇ ਆਪਣੇ ਪਿਤਾ ਦੇ ਹੱਕ ਵਿਚ ਵੋਟਾਂ ਰੇਲ ਵਿਚ ਸਫ਼ਰ ਕਰ ਕੇ ਮੰਗੀਆਂ। ਜਿਸ ਦੇ ਚਲਦਿਆਂ ਪਿਛਲੇ ਕਈ ਦਿਨਾਂ ਤੋਂ ਫਿਰੋਜਪੁਰ ਲੋਕ ਸਭਾ ਹਲਕਾ ਤੋਂ ਬੀ.ਜੇ.ਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੀ ਬੇਟੀ ਗਾਇਤਰੀ ਬੇਦੀ ਵਲੋਂ ਗੁਰੂ ਹਰ ਸਹਾਇ ਹਲਕੇ ਵਿਚ ਜਾ ਕੇ ਆਪਣੇ ਪਿਤਾ ਰਾਣਾ ਸੋਢੀ ਦੇ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ ਅਤੇ ਉਹਨਾਂ ਵਲੋਂ ਕੀਤੇ ਗਏ ਕੰਮਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਕ ਜੂਨ ਨੂੰ ਉਸ ਦੇ ਪਿਤਾ ਦੇ ਹੱਕ ਵਿਚ ਫੁੱਲ ਦੇ ਨਿਸ਼ਾਨ ਤੇ ਵੋਟ ਪਾ ਕੇ ਉਨ੍ਹਾਂ ਨੂੰ ਕਾਮਯਾਬ ਕਰੋ। (Ferozepur News)

Also Read : ਮਜੀਠਾ ਹਲਕੇ ਪਹੁੰਚੇ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ