ਡੀਡੀ ਨੈਸ਼ਨਲ ‘ਤੇ ਰਮਾਇਣ ਤੇ ਡੀਡੀ ਭਾਰਤੀ ‘ਤੇ ਮਹਾਂਭਾਰਤ ਦਾ ਪ੍ਰਸਾਰਣ ਸ਼ੁਰੂ

Ramayan-and-Mahabharat

ਕਰੋਨਾ ਦੇ ਕਹਿਰ ਦੇ ਚਲਦਿਆਂ ਸਰਕਾਰ ਨੇ ਲਿਆ ਫੈਸਲਾ

ਤਾਂ ਕਿ ਘਰਾਂ ‘ਚ ਲੋਕਾਂ ਦਾ ਸਮਾਂ ਸੌਖਾ ਲੰਘੇ | Ramayana Mahabharata

ਨਵੀਂ ਦਿੱਲੀ (ਏਜੰਸੀ)। ਜਾਨਲੇਵਾ ਕਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਪੂਰਾ ਦੇਸ਼ ਲਾਕ ਡਾਊਨ ਹੈ। ਲੋਕ ਆਪਣੇ ਘਰਾਂ ਵਿੱਚ ਕੈਦ ਹਨ। ਅਜਿਹੇ ‘ਚ ਸਿਰਫ਼ ਟੇਲੀਵਿਜ਼ਨ ਤੇ ਇੰਟਰਨੈੱਟ ਹੀ ਉਨ੍ਹਾਂ ਦੇ ਟਾਈਮ ਪਾਸ ਦਾ ਸਾਧਨ ਰਹਿ ਗਏ ਹਨ। ਲੋਕਾਂ ਲਈ ਇੱਕ ਰਾਹਤ ਭਰੀ ਖ਼ਬਰ ਇਹ ਹੈ ਕਿ ਸਰਕਾਰ ਨੇ ਇਸ ਦੇ ਮੱਦੇਨਜ਼ਰ 28 ਮਾਰਚ ਤੋਂ ਰਾਮਾਇਣ ਦਾ ਡੀਡੀ ਨੈਸ਼ਨਲ ‘ਤੇ ਸਵੇਰੇ 9 ਵਜੇ ਤੇ ਰਾਤ 9 ਵਜੇ ਅਤੇ ਮਹਾਂਭਾਰਤ ਦਾ ਡੀਡੀ ਭਾਰਤੀ ‘ਤੇ ਦੁਪਹਿਰ 12 ਵਜੇ ਅਤੇ ਸ਼ਾਮ 7 ਵਜੇ ਪ੍ਰਸਾਰਣ ਸ਼ੁਰੂ ਕਰ ਦਿੱਤਾ ਹੈ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਰਮਾਇਣ ਤੇ ਮਹਾਂਭਾਰਤ ਦਾ ਪ੍ਰਸਾਰਣ ਹੋਇਆ ਤਾਂ ਲੋਕਾਂ ਦਾ ਸਮਾਂ ਘਰਾਂ ਵਿੱਚ ਸੌਖਾ ਲੰਘ ਜਾਵੇਗਾ। ਨਾਲ ਹੀ ਨਵੀਂ ਪੀੜ੍ਹੀ ਵੀ ਇਨ੍ਹਾਂ ਤੋਂ ਜਾਣੂ ਹੋ ਸਕੇਗੀ। ਪ੍ਰਸਾਰ ਭਾਰਤੀ ਦੇ ਸੀਈਓ ਨੇ ਟਵੀਟ ‘ਤੇ ਇਹ ਜਾਣਕਾਰੀ ਦਿੱਤੀ ਹੈ। ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਨੇ ਲਿਖਿਆ ਹੈ ਕਿ ਹਾਂ ਅਸੀਂ ਰਮਾਇਣ ਤੇ ਮਹਾਂਭਾਰਤ ਦੇ ਫਿਰ ਤੋਂ ਪ੍ਰਸਾਰਣ ਨੂੰ ਲੈ ਕੇ ਗੱਲ ਕਰ ਰਹੇ ਹਾਂ। ਇਸ ਲਈ ਅਸੀਂ ਉਨ੍ਹਾਂ ਪੱਖਾਂ ਤੋਂ ਗੱਲ ਕਰਨੀ ਹੋਵੇਗੀ ਜਿਨ੍ਹਾਂ ਦੇ ਕੋਲ ਇਨ੍ਹਾਂ ਦੇ ਰਾਈਟਸ ਹਨ। ਬਣੇ ਰਹੋ। ਜਦਲੀ ਅਪਡੇਟ ਦੇਵਾਂਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੀਤੀ ਸੀ ਮੰਗ

ਲਾਕ ਡਾਊਨ ਤੋਂ ਬਾਅਦ ਕਈ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਟਵੀਨ ਕੀਤੇ ਸਨ। ਲੋਕ ਹੁਣ ਇਹ ਵੀ ਯਾਦ ਦਿਵਾ ਰਹੇ ਹਨ ਕਿ ਕਿਵੇਂ ਐਤਵਾਰ ਦੇ ਦਿਨ ਜਦੋਂ ਰਮਾਇਣ ਦਾ ਪ੍ਰਸਾਰਣ ਹੁੰਦਾ ਸੀ, ਤਾਂ ਸੜਕਾਂ ਸੁੰਨੀਆਂ ਹੋ ਜਾਂਦੀਆਂ ਸਨ। ਅੱਜ ਵੀ ਸੜਕਾਂ ਉਵੇਂ ਹੀ ਸੁੰਨੀਆਂ ਹਨ ਤਾਂ ਕਿਉਂ ਨਾ ਰਮਾਇਣ ਦਾ ਪ੍ਰਸਾਰਣ ਕੀਤਾ ਜਾਵੇ।

ਲੋਕ ਚੁੰਭਕ ਵਾਂਗ ਟੀਵੀ ਵੱਲ ਆਉਣਗੇ

ਇੱਕ ਵਿਅਕਤੀ ਨੇ ਟਵੀਟ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇਡਕਰ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਟਵੀਂ ‘ਤੇ ਰਾਮਾਨੰਦ ਸਾਗਰ ਦੀ ਰਮਾਇਣ ਤੇ ਬੀਆਰ ਚੋਪੜਾ ਦੀ ਮਹਾਂਭਾਰਤ ਰੋਜ਼ ਦਿਖਾਏ ਜਾਣ। ਦੋ ਐਪੀਸੋਡ ਰੋਜ਼ ਦਿਖਾਏ ਜਾਣ। ਆਈਸੋਲੇਸ਼ਨ ਦੌਰਾਨ ਇਹ ਦੋਵੇਂ ਸੀਰੀਅਲ ਦੇਖਣ ਲਈ ਲੋਕ ਟੀਵੀ ਨੂੰ ਚੁੰਭਕ ਵਾਂਗ ਚਿੰਬੜ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।