ਰਾਮ-ਨਾਮ ਹੀ ਆਤਮਾ ਦਾ ਸਾਥੀ

Ram-Nam, is the Soul, Mate

ਸਰਸਾ (ਸੱਚ ਕਹੂੰ ਨਿਊੁਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ਵਿੱਚ ਮਨ-ਇੰਦਰੀਆਂ ਵੱਡੇ ਫੈਲਾਅ ਵਿੱਚ ਹਨ ਅੱਲ੍ਹਾ, ਵਾਹਿਗੁਰੂ, ਮਾਲਕ ਦਾ ਨਾਮ ਲੈਣਾ ਹੈ ਤਾਂ ਕਾਮ-ਵਾਸਨਾ, ਕਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਰੋਕਦੀ ਹੈ ਅਤੇ ਸਾਰੀਆਂ ਇੰਦਰੀਆਂ ਮਿਲ ਕੇ ਜੀਵ ਨੂੰ ਗੁੰਮਰਾਹ ਕਰਨ ਵਿੱਚ ਲੱਗੀਆਂ ਹੋਈਆਂ ਹਨ ਅਜਿਹੇ ਹਲਾਤ ‘ਚ ਸਤਿਸੰਗ ‘ਚ ਮਿਲਣ ਵਾਲਾ ਨਾਮ, ਪਰਮ ਪਿਤਾ ਪਰਮਾਤਮਾ ਦੀ ਯਾਦ ਹੀ ਆਤਮਾ ਦਾ ਸਾਥੀ ਹੈ  ਮਨ-ਇੰਦਰੀਆਂ ਨੇ ਜੀਵ ਨੂੰ ਚਾਰੇ ਪਾਸਿਓਂ ਘੇਰ ਰੱਖਿਆ ਹੈ ਇਨਸਾਨ ਨੂੰ ਨੇਕੀ, ਭਲਾਈ ਦੀ ਸਮਝ ਨਹੀਂ ਆਉਂਦੀ ਅਤੇ ਸਵਾਰਥੀਪਨ, ਵਿਸ਼ੇ-ਵਿਕਾਰਾਂ ਵਿੱਚ ਡੁੱਬਣਾ ਇਨਸਾਨ ਨੂੰ ਚੰਗਾ ਲੱਗਦਾ ਹੈ।

ਇਸੇ ਦਾ ਨਾਂਅ ਘੋਰ ਕਲਿਯੁਗ ਹੈ ਅਜਿਹੇ ਹਲਾਤ  ‘ਚ ਓਹੀ ਇਨਸਾਨ ਬਚ ਸਕਦਾ ਹੈ, ਜੋ ਆਪਣੇ ਪੀਰ-ਫਕੀਰ ਦੀ ਗੱਲ ਸੁਣ ਕੇ ਪੂਰਾ- ਪੂਰਾ ਅਮਲ ਕਰੇ ਨਹੀਂ ਤਾਂ ਜੀਭ ਦਾ ਸਵਾਦ, ਦੇਖਣਾ, ਸੁਣਨਾ, ਛੂਹਣਾ ਆਦਿ ਸਾਰੇ ਇਨਸਾਨ ਨੂੰ ਬੁਰਾਈ ਵੱਲ ਲੈ ਕੇ ਜਾਂਦੇ ਹਨ ਇਹ ਗਿਆਨ ਇੰਦਰੀਆਂ ਨਹੀਂ, ਸਗੋਂ ਮਨ ਇੰਦਰੀਆਂ ਬਣ ਚੁੱਕੀਆਂ ਹਨ ਅਤੇ ਜੀਵ ਨੂੰ ਬੁਰੀ ਤਰ੍ਹਾਂ ਨਾਲ ਭਰਮਾ ਰਹੀਆਂ ਹਨ ਕਦੇ ਮਾਣ-ਵਡਿਆਈ ਦਾ ਫਾਨਾ ਅੜਾ ਦਿੰਦੇ ਹਨ, ਕਦੇ ਕੁਝ ਤਾਂ ਕਦੇ ਕੁਝ ਜਦੋਂ ਤੱਕ ਇਨਸਾਨ ਬੁਰਾਈਆਂ ਕਰਨਾ ਬੰਦ ਨਹੀਂ ਕਰਦਾ, ਉਦੋਂ ਤੱਕ ਇਨਸਾਨ ਦਾ ਭਲਾ ਨਹੀਂ ਹੋ ਸਕਦਾ ਇਨਸਾਨ ਬੁਰਾਈ ਛੱਡ ਕੇ ਭਲਾਈ-ਨੇਕੀ ਕਰੇ, ਮਾਲਕ ਦੀ ਯਾਦ ਵਿੱਚ ਸਮਾਂ ਗੁਜ਼ਾਰੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਿਆ ਜਾ ਸਕਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਦੇ ਯੁੱਗ ਵਿੱਚ ਬੁਰਾਈ ਦਾ ਬੋਲਬਾਲਾ ਜ਼ਿਆਦਾ ਹੈ ਅਜਿਹੇ ਸਮੇਂ ਵਿੱਚ ਜੀਵ ਆਤਮਾਵਾਂ ਤੜਫ਼ ਰਹੀਆਂ ਹਨ, ਵਿਆਕੁਲ ਹਨ ਜਦੋਂ ਸਤਿਸੰਗ ਵਿੱਚ ਆ ਕੇ ਰਾਹਤ ਮਿਲਦੀ ਹੈ ਤਾਂ ਉਹ ਸਕੂਨ ਹਾਸਲ ਕਰਦੀਆਂ ਹਨ ਉਹ ਮਾਲਕ ਦਾ ਨਾਮ ਲੈਂਦੀਆਂ ਹਨ ਤਾਂ ਕਣ-ਕਣ, ਜ਼ਰੇ-ਜ਼ਰੇ, ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਭ ਟੈਨਸ਼ਨ, ਪਰੇਸ਼ਾਨੀਆਂ ਚਲੀਆਂ ਜਾਂਦੀਆਂ ਹਨ ਇਸ ਲਈ ਸਤਿਸੰਗ ਵਿੱਚ ਆ ਕੇ ਸਤਿਸੰਗ ਸੁਣੋ, ਅਮਲ ਕਮਾਓ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਹੋਵੇਗੀ ਅਤੇ ਤੁਸੀਂ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤ ਹੋ ਜਾਓਗੇ।