ਰਾਮ-ਨਾਮ ਨਾਲ ਇੰਨੀਆਂ ਰਹਿਮਤਾਂ ਵਰਣਗੀਆਂ ਕਿ ਝੋਲੀਆਂ ਛੋਟੀ ਪੈ ਜਾਣਗੀਆਂ: ਪੂਜਨੀਕ ਗੁਰੂ ਜੀ

MSG

ਪਵਿੱਤਰ ਮਹਾਂ ਰਹਿਮੋ-ਕਰਮ ਮਹੀਨੇ ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ ਧਾਮ ’ਚ ਹੋਈ ਨਾਮ ਚਰਚਾ (Ram-Naam)

(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾਂ ਰਹਿਮੋ-ਕਰਮ ਮਹੀਨੇ ਦੀ ਖੁਸ਼ੀ ’ਚ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ’ਚ ਨਾਮ ਚਰਚਾ ਹੋਈ ਇਸ ਦੌਰਾਨ ਕੋਰੋਨਾ ਦੇ ਮੱਦੇਨਜ਼ਰ ਸੈਨੇਟਾਈਜੇਸ਼ਨ, ਥਰਮਲ ਸਕੈਨਿੰਗ, ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਲਾਉਣਾ ਸਮੇਤ ਸਾਰੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ ਪਵਿੱਤਰ ਨਾਅਰੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਹੀ ਨਾਮ ਚਰਚਾ ਦੀ ਸ਼ੁੱਭ ਆਰੰਭ ਹੋਇਆ ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਵੱਖ-ਵੱਖ ਭਗਤੀਮਈ ਸ਼ਬਦਾਂ ਰਾਹੀਂ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਇਸ ਤੋਂ ਬਾਅਦ ਵੱਡੀਆਂ ਸਕਰੀਨਾਂ ’ਤੇ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਸਾਧ-ਸੰਗਤ ਨੇ ਇਕਚਿਤ ਹੋ ਕੇ ਸੁਣਿਆ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਮਾਲਿਕ ਦਾ ਨਾਮ ਸੁੱਖਾਂ ਦੀ ਖਾਨ ਹੈ ਅਤੇ ਅਜਿਹੀ ਖਾਨ ਹੈ, ਜਿਸ ’ਚ ਕਦੇ ਕਮੀ ਨਹੀਂ ਆਉਂਦੀ ਇੱਕ ਵਾਰ ਜੇਕਰ ਖਜ਼ਾਨੇ ਉਸ ਦੀ ਦਇਆ ਮਿਹਰ, ਰਹਿਮਤ ਨਾਲ ਭਰ ਲਓ ਇੱਕ ਵਾਰ ਖਜ਼ਾਨੇ ਜੇਕਰ ਰਾਮ-ਨਾਮ (Ram-Naam) ਨਾਲ ਭਰ ਲਓ ਤਾਂ ਰਹਿਮਤਾਂ, ਬਰਕਤਾਂ ਇੰਨੀਆਂ ਵਰਣਗੀਆਂ ਕਿ ਝੋਲੀਆਂ ਛੋਟੀਆਂ ਪੈ ਜਾਣਗੀਆਂ, ਬਰਕਤਾਂ ਵਰਦੀਆਂ ਚਲੀਆਂ ਜਾਣਗੀਆਂ।

ਪਵਿੱਤਰ ਮਹਾਂ ਰਹਿਮੋ-ਕਰਮ ਮਹੀਨੇ ਦੀ ਖੁਸ਼ੀ ’ਚ ਸ਼ਾਹ ਸਤਿਨਾਮ ਜੀ ਧਾਮ ’ਚ ਹੋਈ ਨਾਮ ਚਰਚਾ

ਹਰ ਫਲ ਨੂੰ ਪਾਉਣ ਲਈ ਬੀਜ ਪਾਉਣਾ ਜ਼ਰੂਰੀ ਹੁੰਦਾ ਹੈ ਜਦੋਂ ਤੱਕ ਬੀਜ ਨਹੀਂ ਪਾਉਂਦੇ ਪੌਦਾ ਨਹੀਂ ਬਣਦਾ, ਫਲ ਨਹੀਂ ਆਉਂਦੇ ਤਾਂ ਰਾਮ ਦਾ ਖ਼ਜਾਨੇ ਭਰਨਾ ਚਾਹੁੰਦੇ ਹੋ ਤਾਂ ਰਾਮ-ਨਾਮ ਦਾ ਜਾਪ ਕਰੋ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦੀ ਭਗਤੀ ਕਰੋ, ਉਸੇ ਨਾਲ ਖਜ਼ਾਨੇ ਭਰਨਗੇ, ਉਸੇ ਨਾਲ ਖੁਸ਼ੀਆਂ ਆਉਣਗੀਆਂ ਉਸੇ ਨਾਲ ਹੀ ਦਇਆ, ਮਿਹਰ, ਰਹਿਮਤ ਦੇ ਕਾਬਲ ਬਣ ਸਕੋਗੇ।

ਆਪ ਜੀ ਫਰਮਾਉਂਦੇ ਹਨ ਕਿ ਹਮੇਸ਼ਾ ਯਾਦ ਰੱਖੋ ਕਿ ਜੇਕਰ ਮਾਲਿਕ ਦੀ ਦਇਆ, ਮਿਹਰ, ਰਹਿਮਤ ਹਾਸਲ ਕਰਨਾ ਚਾਹੁੰਦੇ ਹੋ, ਜੇਕਰ ਉਸ ਦੀ ਕਿਰਪਾ-ਪਾਤਰ ਬਣਨਾ ਚਾਹੁੰਦੇ ਹੋ ਤਾਂ ਸਿਮਰਨ ਨਾਲ ਨਾਤਾ ਜੋੜ ਕੇ ਰੱਖੋ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਚਲਦੇ, ਬੈਠ ਕੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰੋ ਕਿੰਨਾ ਅਸਾਨ ਕੰਮ ਹੈ, ਰੋਟੀ ਖਾਣ ਨਾਲ ਵੀ ਅਸਾਨ ਕੰਮ ਰੋਟੀ ਖਾਣ ਲਈ ਬੁਰਕੀ ਤੋੜਨੀ ਪੈਂਦੀ ਹੈ, ਕੁਝ ਲਾਉਣਾ ਪੈਂਦਾ ਹੈ ਫਿਰ ਚਬਾਉਣਾ ਪੈਂਦਾ ਹੈ, ਫਿਰ ਨਿਗਲਣਾ ਪੈਂਦਾ ਹੈ, ਫਿਰ ਹਜ਼ਮ ਹੁੰਦਾ ਹੈ ਬਹੁਤ ਸਾਰਾ ਖਾਣ ’ਤੇ ਥੋੜੀ ਜਿਹੀ ਤਾਕਤ ਮਿਲਦੀ ਹੈ ਦੂਜੇ ਪਾਸੇ ਰਾਮ-ਨਾਮ ਵੱਲ ਵੇਖੇ ਤਾਂ ਨਾ ਕੁਝ ਤੋੜਨਾ ਪਵੇ, ਨਾ ਕੁਝ ਲਾਉਣਾ ਪਵੇ, ਨਾ ਚਬਾਉਣਾ ਪਵੇ, ਨਾ ਨਿਗਲਣਾ ਪਵੇ, ਸਿਰਫ ਜੀਭਾ ਜਾਂ ਖਿਆਲਾਂ ਨਾਲ ਜਾਪ ਕਰੋ ਥੋੜਾ ਜਿਹਾ ਜਾਪ ਕਰੋ ਅਤੇ ਬਹੁਤ ਸਾਰਾ ਫਲ ਲੈ ਜਾਓ।

ਰਾਮ-ਨਾਮ ਨਾਲ ਇੰਨੀਆਂ ਰਹਿਮਤਾਂ ਵਰਣਗੀਆਂ ਕਿ ਝੋਲੀਆਂ ਛੋਟੀ ਪੈ ਜਾਣਗੀਆਂ: ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਇਹ ਕਲਿਯੁਗ ਹੈ, ਇਸ ’ਚ ਭਗਤੀ ਫਲਦੀ-ਫੁਲਦੀ ਬਹੁਤ ਜ਼ਿਆਦਾ ਹੈ ਕਲਿਯੁਗ ’ਚ ਭਗਤੀ ਕਰਨਾ ਹੀ ਮੁਸ਼ਕਲ ਹੈ ਪੱਗੜੀ ਬੰਨ੍ਹਣੀ ਹੋਵੇ, ਸ਼ੀਸ਼ੇ ਸਾਹਮਣੇ ਜਦੋਂ ਤੱਕ ਟੁੱਟੀ ਸਹੀ ਨਹੀਂ ਬਣਦੀ, ਲੱਗੇ ਰਹੋਗੇ ਹੇਅਰ ਸਟਾਈਲ ਕਰਨਾ ਹੋਵੇ, ਜਦੋਂ ਤੱਕ ਗੰਜ ਨਹੀਂ ਲੁਕ ਜਾਂਦਾ ਹੈ, ਲੱਗੇ ਰਹੋਗੇ ਫੇਸ ਸਾਫ ਕਰਨਾ ਹੋਵੇ, ਜਦੋਂ ਚਮਕਣ ਨਾ ਲੱਗ ਜਾਵੇ, ਰਗੜਦੇ ਰਹੋਗੇ ਕਾਸ਼ ਉਸ ’ਚੋਂ ਥੋੜਾ ਜਿਹਾ ਸਮਾਂ ਰਾਮ ਲਈ ਜੋ ਸਿਮਰਨ ਦੇ ਦੁਆਰਾ ਨਾ ਅੱਖਾਂ ’ਚ ਕੁਝ ਮਾਰਨਾ, ਨਾ ਨੱਕ ’ਚ ਸਿਰਫ ਥੋੜਾ ਜਿਹਾ ਸਿਮਰਨ ਕਰਨਾ ਹੈ ਕਿ ਰਾਮ…ਰਾਮ…ਰਾਮ… ਅੇ ਉਹ ਵੀ ਸੋਚਿਆ ਕਿ ਪਰਮਾਤਮਾ ਨੂੰ ਕਿੰਨਾ ਸੁੰਦਰ ਲੱਗਾਂਗਾ ਮੈਂ, ਕਿਉਂਕਿ ਉਹ ਅਜਿਹੀ ਸੁੰਦਰਤਾ ਹੈ ਇੱਕ ਵਾਰ ਆ ਗਈ ਫਿਰ ਕਦੇ ਜਾਂਦੀ ਹੀ ਨਹੀਂ ਸ਼ਾਹ ਸਤਿਨਾਮ, ਸ਼ਾਹ ਮਸਤਾਨ ਦੇ ਰਹਿਮੋ-ਕਰਮ ਨਾਲ ਉਸ ਰਾਮ, ਅੱਲ੍ਹਾ, ਵਾਹਿਗੁਰੂ ਲਈ ਸੱਜਣਾ, ਸੰਵਰਨਾ ਕਿੰਨਾ ਅਸਾਨ ਹੈ ਤੁਸੀਂ ਸਿਰਫ ਸਿਮਰਨ ਕਰਨਾ ਹੈ, ਚਿਹਰਾ ਕਾਲਾ, ਗੋਰਾ ਕਿਹੋ ਜਿਹਾ ਵੀ ਹੈ ਪਰਵਾਹ ਨਾ ਕਰੋ ਉਸ ਨੂੰ ਚਿਹਰਿਆਂ ਨਾਲ ਨਹੀਂ ਆਤਮਾ ਨਾਲ ਪਿਆਰ ਹੈ।

ਉਹ ਆਤਮਿਕ ਤੌਰ ’ਤੇ ਬੇਇੰਤਹਾ ਪਿਆਰ ਕਰਦਾ ਹੈ ਜੋ ਉਸ ਲਈ ਤੜਫਦਾ ਹੈ, ਉਹ ਉਸ ਲਈ ਹਜ਼ਾਰ ਗੁਣਾ ਤੜਫਦਾ ਹੈ ਜੋ ਉਸ ਲਈ ਇੱਕ ਕਦਮ ਚਲਦਾ ਹੈ, ਉਹ ਉਸ ਲਈ ਲੱਖਾਂ ਕਦਮ ਚਲ ਕੇ ਆਉਂਦਾ ਹੈ ਰ ਜੇਕਰ ਤੁਸੀਂ ਕਦਮ ਵੀ ਨਹੀਂ ਚੱਲੋਗੇ ਤਾਂ ਊਹ ਕਿਵੇਂ ਚੱਲ ਕੇ ਆਵੇਗਾ ਤੁਹਾਡੇ ਕੋਲ ਇੱਕ ਕਦਮ ਦਾ ਮਤਲਬ ਥੋੜਾ ਸਿਮਰਨ ਕਰੋ, ਸੇਵਾ ਕਰੋ, ਚੁਗਲੀ, ਨਿੰਦਾ, ਬੁਰਾਈਆਂ ਛੱਡ ਦਿਓ ਆਪ ਜੀ ਨੇ ਫਰਮਾਇਆ ਕਿ ਸਾਰਾ ਦਿਨ ਈਰਖਾ, ਨਫਰਤ ’ਚ ਇੰਨਾ ਨਾ ਸੜਿਆ ਕਰੋ ਕਿ ਅੰਦਰ ਦੇ ਦਾਣੇ ਫੁੱਟ ਜਾਣ ਤਾਂ ਉਸ ਮਾਲਿਕ, ਪ੍ਰਭੂ ਪਰਮਾਤਮਾ ਲਈ ਸੇਵਾ, ਸਿਮਰਨ, ਦਇਆ, ਰਹਿਮ, ਪਿਆਰ-ਮੁਹੱਬਤ ਅਜਿਹਾ ਰਸਤਾ ਹੈ, ਜਿਸ ’ਤੇ ਜਿੰਨੇ ਵਧਦੇ ਜਾਓਗੇ, ਓਨੀਆਂ ਹੀ ਖੁਸ਼ੀਆਂ ਮਿਲਦੀਆਂ ਜਾਣਗੀਆਂ।

ਸ਼ਾਹੀ ਬੇਟੀ ਸਤੂਤੀ ਇੰਸਾਂ ਦਾ ਹੋਇਆ ਵਿਆਹ

marrige

ਸ਼ਾਹ ਸਤਿਨਾਮ ਜੀ ਧਾਮ ’ਚ ਹੋਈ ਨਾਮ ਚਰਚਾ ਦੌਰਾਨ ਸ਼ਾਹੀ ਬੇਟੀ ਸਤੂਤੀ ਇੰਸਾਂ ਪੁੱਤਰੀ ਫੋਸਟਰ ਫਾਦਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਮੋਹਿਤ ਇੰਸਾਂ ਪੁੱਤਰ ਪੁਰਸ਼ੋਤਮ ਇੰਸਾਂ ਨਿਵਾਸੀ ਵੇਦਾਂਤ ਨਗਰ ਮੋਗਾ ਨਾਲ ਵਿਆਹ ਹੋਇਆ ਜ਼ਿਕਰਯੋਗ ਹੈ ਕਿ ਸ਼ਾਹੀ ਬੇਟੀਆਂ ਉਹ ਬੱਚੀਆਂ ਹਨ, ਜਿਨ੍ਹਾਂ ਨੂੰ ਕੁੱਖ ’ਚ ਮਾਰ ਦਿੱਤਾ ਜਾਣਾਂ ਸੀ, ਪਰ ਪੂਜਨੀਕ ਗੁਰੂ ਜੀ ਨੇ ਨਾ ਸਿਰਫ ਇਨ੍ਹਾਂ ਬੇਟੀਆਂ ਨੂੰ ਬਚਾਇਆ ਸਗੋਂ ਆਪਣੀ ਔਲਾਦ ਦੇ ਰੂਪ ’ਚ ਇਨ੍ਹਾਂ ਬੇਟੀਆਂ ਨੂੰ ਅਪਣਾਇਆ ਅਤੇ ਮਾਤਾ-ਪਿਤਾ ਦੀ ਥਾਂ ਆਪਣਾ ਨਾਮ ਦਿੱਤਾ ਪੂਜਨੀਕ ਗੁਰੂ ਜੀ ਦੀ ਦਇਆ, ਮਿਹਰ, ਰਹਿਮਤ ਨਾਲ ਡੇਰਾ ਸੱਚਾ ਸੌਦਾ ’ਚ ਇਹ ਬੇਟੀਆਂ ਕੌਨਵੈਂਟ ਸਕੂਲਾਂ ’ਚ ਪੜ੍ਹ ਕੇ ਚੰਗੀ ਸਿੱਖਿਆ ਹਾਸਲ ਕਰ ਰਹੀਆਂ ਹਨ ਇਸ ਦੇ ਨਾਲ ਹੀ ਖੇਡਾਂ ’ਚ ਵੀ ਦੇਸ਼ ਦਾ ਨਾਂਅ ਰੋਸ਼ਨ ਕਰ ਰਹੀਆਂ ਹਨ

ਨਿਊਜ਼ੀਲੈਂਡ ਅਤੇ ਸਰਸਾ ’ਚ ਭਲਾਈ ਕਾਰਜਾਂ ਦੀ ਵੀਡੀਓ ਵਿਖਾਈ

macvat bhlai

ਇਸ ਮੌਕੇ ਟੋਂਗਾ ਦੇਸ਼ ’ਚ ਸੁਨਾਮੀ ਆਉਣ ’ਤੇ ਨਿਊਜ਼ੀਲੈਂਡ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਪਹੰੁਚਾਈ ਗਈ ਮੱਦਦ ਅਤੇ ਡੱਬਵਾਲੀ ’ਚ ਸੇਮਨਾਲਾ ਟੁੱਟਣ ’ਤੇ ਸਾਧ-ਸੰਗਤ ਵੱਲੋਂ ਚਲਾਏ ਰਾਹਤ ਅਤੇ ਬਚਾਅ ਕਾਰਜ ਨੂੰ ਦਰਸਾਉਂਦੀ ਵੀਡੀਓ ਵੀ ਵਿਖਾਈ ਗਈ ਇਸ ਤੋਂ ਬਾਅਦ ਤਿੰਨ ਜੋੜੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਵਿਆਹ ਬੰਧਨ ’ਚ ਬੱਝੇ ਉੱਥੇ ‘ਸਾਥੀ ਮੁਹਿੰਮ’ ਤਹਿਤ ਅਪਾਹਜ਼ ਭੈਣ ਨੂੰ ਲਖਵੀਰ ਸਿੰਘ ਇੰਸਾਂ ਅਤੇ ਹਰਪ੍ਰੀਤ ਇੰਸਾਂ ਵੱਲੋਂ ਟਰਾਈ ਸਾਈਕਲ ਦਿੱਤੀ ਗਈ ਇਸ ਤੋਂ ਬਾਅਦ ਆਈ ਹੋਈ ਸਾਧ-ਸੰਗਤ ਨੂੰ ਕੁਝ ਮਿੰਟਾਂ ’ਚ ਲੰਗਰ ਭੋਜਨ ਛਕਾ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ