ਸਾਡੇ ਨਾਲ ਸ਼ਾਮਲ

Follow us

15.8 C
Chandigarh
Saturday, February 7, 2026
More
    Home Breaking News ਅਗਨੀਵੀਰ ਦੀ ਭਰ...

    ਅਗਨੀਵੀਰ ਦੀ ਭਰਤੀ ਲਈ ਰੈਲੀ 1 ਨਵੰਬਰ ਤੋਂ

    Agniveer

    ਅਗਨੀਵੀਰ ਦੀ ਭਰਤੀ ਲਈ ਰੈਲੀ 1 ਨਵੰਬਰ ਤੋਂ

    (ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਭਾਰਤੀ ਫੌਜ ਵਿੱਚ ਅਗਨੀਵੀਰ (Agniveer) ਦੀ ਭਰਤੀ ਲਈ ਰੈਲੀ 1 ਨਵੰਬਰ ਤੋਂ 16 ਨਵੰਬਰ 2022 ਤੱਕ ਕੈਪਟਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਛਾਉਣੀ ਵਿਖੇ ਹੋਣੀ ਹੈ, ਜਿਸ ਵਿੱਚ ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਦੇ ਪ੍ਰਾਰਥੀ ਹਿੱਸਾ ਲੈ ਸਕਣਗੇ।ਇਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 03 ਸਤੰਬਰ 2022 ਹੈ। ਚਾਹਵਾਨ ਡਬਲਿਊਡਬਲਿਊਡਬਲਿਊ ਡਾਟ ਜੁਆਇਨਇੰਡੀਅਨਆਰਮੀ ਡਾਟ ਨੈੱਕ ਡਾਟ ਇਨ ’ਤੇ ਜਾ ਕੇ ਆਪਣੀ ਯੋਗਤਾ ਚੈੱਕ ਕਰ ਸਕਦੇ ਹਨ ਅਤੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ।

    ਇਸ ਸਬੰਧੀ ਡਾਇਰੈਕਟਰ ਭਰਤੀ ਫਿਰੋਜ਼ੁਪਰ ਛਾਉਣੀ ਸੋਰਭ ਚਰਨ ਨੇ ਦੱਸਿਆ ਕਿ ਇਸ ਭਰਤੀ ਰੈਲੀ ਵਿੱਚ ਸੈਨਾ ਦੀ ਹਰ ਸ਼੍ਰੇਣੀ ਲਈ ਭਰਤੀ ਕੀਤੀ ਜਾਵੇਗੀ, ਜਿਸ ਵਿੱਚ ਅਗਨੀਵੀਰ ਜਨਰਲ ਡਿਊਟੀ/ ਤਕਨੀਕੀ/ ਕਲਰਕ/ ਸਟੋਰਕੀਪਰ ਅਤੇ ਟਰੇਡਜ਼ਮੈਨ ਦੀ ਭਰਤੀ ਹੋਵੇਗੀ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਪ੍ਰਾਰਥੀਆਂ ਵੱਲੋਂ ਆਨਲਾਈਨ ਅਪਲਾਈ ਕੀਤਾ ਹੋਵੇਗਾ ਉਨ੍ਹਾਂ ਨੂੰ ਹੀ ਆਰਮੀ ਰੈਲੀ ਵਿੱਚ ਜਾਣ ਲਈ ਉਨ੍ਹਾਂ ਦੀ ਈ-ਮੇਲ ਆਈ.ਡੀ ’ਤੇ ਦਾਖਲਾ ਪੱਤਰ ਅਤੇ ਟਾਈਮਿੰਗ ਆਦਿ ਭੇਜੇ ਜਾਣਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here