ਐਮਐਲਜੀ ਕਾਨਵੈਂਟ ਸਕੂਲ ’ਚ ਮਨਾਇਆ ਰੱਖੜੀ ਦਾ ਤਿਉਹਾਰ

Rakhi Festival

ਚੀਮਾ ਮੰਡੀ (ਹਰਪਾਲ)। ਇਲਾਕੇ ਦੀ ਨਾਂਮਵਰ ਸੰਸਥਾ ਐਮਐਲਜੀ ਕਾਨਵੈਂਟ ਸਕੂਲ (ਸੀ ਬੀ ਐਸ ਸੀ ਨਵੀ ਦਿੱਲੀ ਤੋਂ ਮਾਨਤਾ ਪ੍ਹਾਪਤ) ਦੇ ਕੈਂਪਸ ਵਿੱਚ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ‘ਰੱਖੜੀ’ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿੱਚ ਕੇ.ਜੀ ਕਲਾਸ ਦੀਆਂ ਕੁੜੀਆ ਨੇ ਮੁੰਡਿਆ ਨੂੰ ਰੱਖੜੀ ਬੰਨੀ ਅਤੇ ਇੱਕ ਦੂਜੇ ਨੂੰ ਮਠਿਆਈ ਖੁਆ ਕੇ ਤਿਉਹਾਰ ਮਨਾਇਆ। ਕਲਾਸ ਪਹਿਲੀ ਅਤੇ ਦੂਸਰੀ ਦੇ ਬੱਚਿਆ ਨੇ “ਰਾਖੀ ਮੇਕਿੰਗ” ਮੁਕਾਬਲੇ ਵਿੱਚ ਭਾਗ ਲਿਆ। ਕਲਾਸ ਤੀਸਰੀ ਦੇ ਬੱਚਿਆ ਨੇ ਰੱਖੜੀ ਦੇ ਮੌਕੇ ਉੱਪਰ “ਥਾਲੀ ਡੈਕੋਰੇਸ਼ਨ” ਵਿੱਚ ਭਾਗ ਲਿਆ। (Rakhi Festival)

ਸਕੂਲ ਦੇ ਪ੍ਰਿੰਸੀਪਲ ਵਿਕਾਸ ਸੂਦ ਨੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਦਿਨ ਭੈਣਾਂ ਕੱਚੇ ਧਾਗੇ ਦੀ ਪੱਕੀ ਡੋਰ ਆਪਣੇ ਭਰਾਵਾਂ ਦੇ ਗੁੱਟ ‘ਤੇ ਬੰਨ੍ਹਦੀਆਂ ਹਨ ਤੇ ਆਪਣੇ ਭਰਾਵਾਂ ਦੀ ਲੰਮੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭਰਾ ਵੀ ਸਾਰੀ ਉਮਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਉਹਨਾਂ ਕਿਹਾ ਕਿ ਭੈਣਾਂ ਦੇ ਜੀਵਨ ‘ਚ ਇਸ ਦਿਨ ਦੀ ਬਹੁਤ ਮਹੱਤਤਾ ਹੈ। ਪੂਰੇ ਭਾਰਤ ‘ਚ ਇਸ ਦਿਨ ਨੂੰ ਖ਼ੁਸ਼ੀਆਂ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਉਹਨਾਂ ਨੇ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਨੂੰ ਰੱਖੜੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਕੂਲ ਵਿੱਚ ਮਠਿਆਈ ਵੰਡੀ ਗਈ। ਇਸ ਸਮੇਂ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਮੂਹ ਸਟਾਫ ਹਾਜ਼ਰ ਰਿਹਾ।