Talwandi Sabo Farmer News: ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। ਸਥਾਨਕ ਤਲਵੰਡੀ ਸਾਬੋ ਸ਼ਹਿਰ ਦੇ ਦਸ਼ਮੇਸ਼ ਸਕੂਲ ਲਾਗਿਓਂ ਲੰਘਦੇ ਰਜਵਾਹੇ ਵਿੱਚ ਅੱਜ ਸਵੇਰੇ ਕਰੀਬ 15 ਫੁੱਟ ਦਾ ਪਾੜ ਪੈ ਗਿਆ। ਜਿਸ ਨਾਲ ਖੁੱਲੇ ਖੇਤਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ। ਦੱਸ ਦਈਏ ਕਿ ਇਸ ਰਬਾਹੇ ਨੂੰ ਬਣਿਆ ਅਜੇ ਕੁਝ ਸਾਲ ਹੀ ਹੋਏ ਹਨ ਇਸ ਵਿੱਚ ਵਾਰ-ਵਾਰ ਪਾੜ ਪੈ ਜਾਂਦਾ ਹੈ ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ।
Read Also : Talwandi Sabo News: ਬਾਇਓਗੈਸ ਪਲਾਂਟ ਨੇੜੇ ਪਾਰਲੀ ਵਾਲੀਆਂ ਗੱਠਾਂ ਨੂੰ ਲੱਗੀ ਅੱਗ, ਵੱਡੇ ਨੁਕਸਾਨ ਦਾ ਖਦਸ਼ਾ
ਹੁਣ ਕਿਸਾਨਾਂ ਨੇ ਸਾਉਣੀ ਦੀ ਬਿਜਾਈ ਲਈ ਆਪਣੀਆਂ ਜ਼ਮੀਨਾਂ ਦੀ ਸਿੰਚਾਈ ਕਰਨੀ ਸੀ ਜਿਸ ਪਰ ਰਜਵਾਹੇ ’ਚ ਪਏ ਪਾੜ ਕਾਰਨ ਇਸ ਵਿੱਚ ਵੀ ਦਿੱਕਤ ਆਵੇਗੀ। ਜਿਸ ਨਾਲ ਕਿਸਾਨਾਂ ਨੂੰ ਨਰਮੇ ਦੀ ਫਸਲ ਲਈ ਰੌਣੀ ਲੇਟ ਹੋ ਜਾਵੇਗੀ ਤੇ ਨਰਮੇ ਦੀ ਬਜਾਈ ਪਛੇਤੀ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਤਲਵੰਡੀ ਸਾਬੋ ਰਜਵਾਹੇ ਵਿੱਚ ਵਾਰ-ਵਾਰ ਪਾੜ ਪੈਣ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ।