ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਤੋਂ ਇਟਲੀ ਅਤੇ ਫਰਾਂਸ ਦੇ ਚਾਰ ਦਿਨਾਂ ਦੌਰੇ ‘ਤੇ ਰਹਿਣਗੇ। ਦੌਰੇ ਦੇ ਪਹਿਲੇ ਪੜਾਅ ਵਿੱਚ ਰੱਖਿਆ ਮੰਤਰੀ ਦਾ ਰੋਮ ਵਿੱਚ ਇਤਾਲਵੀ ਰੱਖਿਆ ਮੰਤਰੀ ਗੁਇਡੋ ਕ੍ਰਿਸੇਟੋ ਨਾਲ ਮਿਲਣ ਦਾ ਪ੍ਰੋਗਰਾਮ ਹੈ। ਬੀਤੇ ਮਾਰਚ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦਾ ਰੂਪ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵਾਹ ! ਹੁਣ ਪਿਓ-ਧੀ ਦਾ ਚੱਲਦਾ ਐ ਰੋਅਬ, ਚਰਚਾ ਦਾ ਵਿਸ਼ਾ ਬਣੀ ਇਹ ਸ਼ਾਨਦਾਰ ਜੋੜੀ
ਦੂਜੇ ਅਤੇ ਅੰਤਿਮ ਪੜਾਅ ਵਿੱਚ, ਰਾਜਨਾਥ ਸਿੰਘ ਪੈਰਿਸ ਵਿੱਚ ਆਪਣੇ ਹਮਰੁਤਬਾ ਸੇਬੇਸਟੀਅਨ ਲੇਕੋਰਨੂ ਨਾਲ 5ਵੀਂ ਸਾਲਾਨਾ ਰੱਖਿਆ ਵਾਰਤਾ ਕਰਨਗੇ। ਭਾਰਤ ਅਤੇ ਫਰਾਂਸ ਨੇ ਹਾਲ ਹੀ ਵਿੱਚ ਰਣਨੀਤਕ ਸਾਂਝੇਦਾਰੀ ਦੇ 25 ਸਾਲ ਪੂਰੇ ਕੀਤੇ ਹਨ। ਦੋਵਾਂ ਦੇਸ਼ਾਂ ਦੇ ਡੂੰਘੇ ਅਤੇ ਵਿਆਪਕ ਦੁਵੱਲੇ ਰੱਖਿਆ ਸਬੰਧ ਹਨ, ਜਿਸ ਵਿੱਚ ਮਹੱਤਵਪੂਰਨ ਉਦਯੋਗਿਕ ਸਹਿਯੋਗ ਵੀ ਸ਼ਾਮਲ ਹੈ। ਰੋਮ ਅਤੇ ਪੈਰਿਸ ਦੋਵਾਂ ਵਿੱਚ ਰੱਖਿਆ ਮੰਤਰੀ ਉਦਯੋਗਿਕ ਸਹਿਯੋਗ ਦੇ ਸੰਭਾਵੀ ਮੌਕਿਆਂ ‘ਤੇ ਚਰਚਾ ਕਰਨ ਲਈ ਰੱਖਿਆ ਉਦਯੋਗ ਦੇ ਕਾਰਜਕਾਰੀ ਅਧਿਕਾਰੀਆਂ ਅਤੇ ਸੀਨੀਅਰ ਪ੍ਰਤੀਨਿਧੀਆਂ ਦੇ ਨਾਲ ਵੀ ਗੱਲਬਾਤ ਕਰਨਗੇ।