ਸੁਮਨ ਬੇਰੀ ਬਣੇ ਨਵੇਂ ਉਪ ਚੇਅਰਮੈਨ
(ਏਜੰਸੀ) ਨਵੀਂ ਦਿੱਲੀ। ਨੀਤੀ ਕਮਿਸ਼ਨ ਦੇ ਉਪ ਚੇਅਰਮੈਨ (ਵੀਸੀ) ਰਾਜੀਵ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਸਮੇਂ ਤੋਂ ਪਹਿਲਾਂ ਹੀ ਅਸਤੀਫਾ ਦਿੱਤਾ ਹੈ ਪਰ ਇਸ ਦੇ ਪਿੱਛੇ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੈ। ਮੰਤਰੀ ਮੰਡਲ ਦੀ ਨਿਯੁਕਤ ਕਮੇਟੀ (ਏਸੀਸੀ) ਨੇ ਡਾ. ਸੁਮਨ ਬੇਰੀ ਨੂੰ ਨੀਤੀ ਕਮਿਸ਼ਨ ਦਾ ਨਵਾਂ ਉਪ ਚੇਅਰਮੈਨ ਨਿਯੁਕਤ ਕੀਤਾ ਹੈ।
ਅਮਲਾ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਏਸੀਸੀ ਨੇ ਰਾਜੀਵ ਕੁਮਾਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ ਅਤੇ ਕੁਮਾਰ ਨੂੰ 30 ਅਪ੍ਰੈਲ ਤੋਂ ਕਾਰਜ ਮੁਕਤ ਕੀਤਾ ਜਾਵੇਗਾ। ਅਰਵਿੰਦ ਪਨਗੜੀਆ ਦੀ ਥਾਂ ‘ਤੇ ਪੰਜ ਸਾਲ ਪਹਿਲਾਂ ਰਾਜੀਵ ਕੁਮਾਰ ਨੂੰ ਨੀਤੀ ਆਯੋਗ ਦਾ ਡਿਪਟੀ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ