ਤਿੰਨ ਸਾਥੀ ਗੰਭੀਰ ਜਖਮੀ
ਯੁਮਨਾਨਗਰ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਯੁਮਨਾਨਗਰ ਜ਼ਿਲ੍ਹੇ ’ਚ ਸ਼ੁੱਕਰਵਾਰ ਰਾਤ ਵਾਲਮੀਕੀ ਸਮਾਜ ਦੇ ਆਗੂ ਰਾਜਿੰਦਰ ਵਾਲਮੀਕੀ ਦੇ ਪੁੱਤਰ ਜਾਨੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਾਨੂੰ ਆਪਣੇ ਦੋਸਤਾਂ ਦੇ ਨਾਲ ਇੱਕ ਵਿਆਹ ਸਮਾਰੋਹ ’ਚ ਸ਼ਾਮਲ ਹੋਣ ਪਹੁੰਚਿਆ ਸੀ। ਇਸ ਦੌਰਾਨ ਦਰਜਨ ਭਰ ਨੌਜਵਾਨਾਂ ਨੇ ਉਸ ’ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਗੋਲੀਬਾਰੀ ਦੌਰਾਨ ਜਾਨੂੰ ਦੇ ਸਿਰ ’ਚ ਕਈ ਗੋਲੀਆਂ ਮਾਰੀਆਂ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਜਾਨੂੰ ਜ਼ਮੀਨ ’ਤੇ ਡਿੱਗ ਗਿਆ ਤਾਂ ਵੀ ਹਮਲਾਵਰ ਉਸ ’ਤੇ ਗੋਲੀਬਾਰੀ ਕਰਦੇ ਰਹੇ। ਇਸ ਦੌਰਾਨ ਜਾਨੂੰ ਦੇ ਤਿੰਨ ਦੋਸਤ ਰਜਤ, ਅਨਮੋਲ ਤੇ ਇੱਕ ਹੋਰ ਸਾਥੀ ਦੇ ਗੋਲੀ ਲੱਗੀ। ਜਖਮੀ ਨੌਜਵਾਨਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
ਵਾਰਦਾਤ ਦੀ ਸੂਚਨਾ ਮਿਲਦੀ ਹੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਘਟਨਾ ਸਥਾਨ ਦੀ ਜਾਂਚ ਕੀਤੀ। ਇਸ ਦੌਰਾਨ ਪੁਲਿਸ ਨੇ 10 ਖੋਲ ਤੇ ਇੱਕ ਮੈਗਜੀਨ ਬਰਾਮਦ ਕੀਤੀ। ਦੱਸਿਆ ਜਾ ਰਿਹਾ ਹੈ ਕਿ ਜਾਨੂੰ ’ਤੇ ਇਸ ਤੋਂ ਪਹਿਲਾਂ 30 ਦਸੰਬਰ 2021 ਨੂੰ ਵੀ ਦੋ ਬਾਈਕ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾਈਆਂ ਸਨ। ਉਹ ਘਠਨਾ ਦਸ਼ਮੇਸ਼ ਕਲੋਨੀ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਜ ਹੋ ਗਈ ਸੀ, ਜਿਸ ’ਚ ਹਮਲਾਵਰ ਭੱਜਦੇ ਨਜ਼ਰ ਆਏ ਸਨ।
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਵੀ ਮੁਲਜ਼ਮਾਂ ਦੇ ਨਾਂਅ ਵੀ ਪੁਲਿਸ ਨੂੰ ਦਿੱਤੇ ਸਨ ਪਰ ਪੁਲਿਸ ਨੇ ਇਸ ਸਬੰਧੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਸੀ। ਇਸ ਤੋਂ ਪਹਿਲਾਂ 25 ਅਪ੍ਰੈਲ 2020 ਨੂੰ ਰਾਜਿੰਦਰ ਵਾਲਮੀਕੀ ਦੇ ਵੱਡੇ ਪੁੱਤਰ ਰਮਨ ਵਾਲਮੀਕੀ ਦੀ ਜ਼ਿਲ੍ਹਾ ਜੇਲ੍ਹ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਮੌਤ ਤੋਂ ਤਿੰਨ ਦਿਨ ਪਹਿਲਾਂ ਹੀ ਰਮਨ ਨੇ ਇੱਕ ਮਾਮਲੇ ’ਚ ਥਾਣਾ ’ਚ ਆਤਮ ਸਮਰਪਣ ਕੀਤਾ ਸੀ। ਅਦਾਲਤ ਨੇ ਉਸ ਨੂੰ ਜ਼ਿਲ੍ਹਾ ਜੇਲ੍ਹ ਭੇਜ ਦਿੱਤਾ। ਰਾਜਿੰਦਰ ਵਾਲਮੀਕੀ ਨੇ ਜੇਲ੍ਹ ਪੁਲਿਸ ਪ੍ਰਸ਼ਾਸਨ ‘ਤੇ ਅਪਰਾਧੀਆਂ ਨਾਲ ਮਿਲੀਭੁਗਤ ਦੇ ਦੋਸ਼ ਲਾਏ ਸਨ, ਜਿਸ ਦੀ ਜਾਂਚ ਅਜੇ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ