ਇੱਕ ਮੰਦਬੁੱਧੀ ਔਰਤ ਦੀ ਜਾਨ ਬਚਾਉਣ ਲਈ ਰਾਜਿੰਦਰ ਇੰਸਾ ਅਤੇ ਉਸ ਦੇ ਮਾਤਾ-ਪਿਤਾ ਨੂੰ ਕੀਤਾ ਸਨਮਾਨਿਤ
ਕੇਸਰੀਸਿੰਘਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਕੇਸਰੀ ਸਿੰਘ ਪੁਰ ਕਸਬੇ ਵਿੱਚ ਮਾਨਸਿਕ ਤੌਰ ‘ਤੇ ਕਮਜ਼ੋਰ ਔਰਤ ਨੂੰ ਰੇਲਗੱਡੀ ਦੇ ਅੱਗੋਂ ਖਿੱਚ ਕੇ ਮੌਤ ਦੇ ਮੂੰਹ ਵਿੱਚੋਂ ਬਚਾਉਣ ਵਾਲੇ ਡੇਰਾ ਸੱਚਾ ਸੌਦਾ ਦੇ ਪੈਰੋਕਾਰ ਰਾਜਿੰਦਰ ਸ਼ਰਮਾ ਇੰਸਾਂ ਨੂੰ ਜੇਕੇ ਸੁਪਰ ਸੀਮੈਂਟ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਮਾਤਾ ਸਰੋਜ ਰਾਣੀ ਇੰਸਾਂ ਨੂੰ ਸ਼ਾਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਪਿਤਾ ਦੇਸ਼ਰਾਜ ਸ਼ਰਮਾ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ ੍ਟ ਇਸ ਮੌਕੇ ਜੇ.ਕੇ.ਸੁਪਰ ਸੀਮੈਂਟ ਲਿਮਟਿਡ ਦੇ ਏਰੀਆ ਸੇਲਜ਼ ਮੈਨੇਜਰ ਪੰਕਜ ਜੋਸ਼ੀ, ਜ਼ਿਲ੍ਹਾ ਐਮ.ਓ ਸੰਦੀਪ ਡਾਲਮੀਆ, ਰਵਿੰਦਰ ਕੁੱਕੜ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ। ਇਸ ਮੌਕੇ ਪੰਕਜ ਜੋਸ਼ੀ ਨੇ ਰਾਜਿੰਦਰ ਸ਼ਰਮਾ ਇੰਸਾਂ ਦੇ ਇਸ ਮਾਨਵਤਾ ਪੱਖੀ ਕਾਰਜ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਜ਼ਿਕਰਯੋਗ ਹੈ ਕਿ ਰਾਜਿੰਦਰ ਸ਼ਰਮਾ ਇੰਸਾਂ ਨੇ ਆਪਣੀ ਜਾਨ ‘ਤੇ ਖੇਡ ਕੇ ਇਕ ਮੰਦਬੁੱਧੀ ਔਰਤ ਦੀ ਜਾਨ ਬਚਾਈ ਸੀ। ਉਨ੍ਹਾਂ ਦੇ ਇਸ ਸ਼ਲਾਘਾਯੋਗ ਕਾਰਜ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਜਾਰੀ ਹੈ ੍ਟ ਦੂਜੇ ਪਾਸੇ ਰਜਿੰਦਰ ਸ਼ਰਮਾ ਇੰਸਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਹੀ ਸੰਭਵ ਹੋ ਸਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ