ਰਾਜਸਥਾਨ: ਅਨੰਦਪਾਲ ਗਿਰੋਹ ਦੇ ਚਾਰ ਜਣੇ ਗ੍ਰਿਫ਼ਤਾਰ

Four, Arrested, Anandpal gang, Raj. Police

75.5 ਲੱਖ ਰੁਪਏ ਦੀ ਡਕੈਤੀ ਦਾ ਪਰਦਾਫਾਸ਼

ਹਨੂੰਮਾਨਗੜ੍ਹ: ਸ਼ੁੱਕਰਵਾਰ ਨੂੰ ਜ਼ਿਲ੍ਹਾ ਪੁਲਿਸ ਦੇ ਹੱਥ ਵੱਡੀ ਸਫ਼ਲਤਾ ਲੱਗੀ। ਪੁਲਿਸਨੇ ਜ਼ਿਲ੍ਹੇ ਦੇ ਭਾਦਰਾ ਕਸਬੇ ਵਿੱਚ ਪਿਛਲੇ ਵਰ੍ਹੇ ਹੋਈ 75.5 ਲੱਖ ਰੁਪਏ ਦੀ ਡਕੈਤੀ ਦਾ ਪਰਦਾਫਾਸ਼ ਕਰਦਿਆਂ ਖੂੰਖਾਰ ਅਪਰਾਧੀ ਅਨੰਦਪਾਲ ਗਿਰੋਹ ਦੇ ਚਾਰ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਨੰਦਪਾਲ ਦੇ ਦੋਵੇਂ ਭਰਾਵਾਂ ਭੁਪਿੰਦਰ ਪਾਲ ਉਰਫ਼ ਵਿੱਕੀ, ਦਵਿੰਦਰਪਾਲ ਸਿੰਘ ਉਰਫ਼ ਗੁੱਡੂ ਨੇ ਆਪਣੇ ਗਿਰੋਹ ਦੇ ਮੈਂਬਰਾਂ ਤੇ ਸਥਾਨਕ ਅਪਰਾਧੀਆਂ ਨਾਲ ਮਿਲ ਕੇ ਇਸ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ।

ਫੜੇ ਗਏ ਬਦਮਾਸਾਂ ਦੀ ਪਛਾਣ ਰਾਮ ਸਰੂਪ ਪੁੱਤਰ ਓਮ ਪ੍ਰਕਾਸ਼ ਨਿਵਾਸੀ ਕਰਨਪੁਰਾ ਭਾਦਰਾ, ਮਨੋਜ ਕੁਮਾਰ ਪੁੱਤਰ ਦਾਰਾ ਸਿੰਘ ਨਿਵਾਸੀ ਵਾਰਡ ਨੰਬਰ ਪੰਜ  ਭਾਦਰਾ, ਮਨੋਜ ਕੁਮਾਰ ਖੇਮਕਾ ਪੁੱਤਰ ਪੂਨਮ ਚੰਦ ਨਿਵਾਸੀ ਭਾਦਰਾ ਤੇ ਸੁਨੀਲ ਕੁਮਾਰ ਪੁੱਤਰ ਵਿਜੈ ਸਿੰਘ  ਨਿਵਾਸੀ ਢਾਬੀ ਖੁਰਦ ਭੱਟੂ ਕਲਾਂ (ਫਤੇਹਾਬਾਦ, ਹਰਿਆਣਾ) ਵਜੋਂ ਹੋਈ ਹੈ।

ਭਾਦਰਾ ਪੁਲਿਸ ਥਾਣੇ ਵਿੱਚ ਹੋਈ ਪ੍ਰੈਸ ਕਾਨਫਰੰਸ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਯਾਦਰਾਮ ਫਾਂਸਲ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਾਮਲੇ ਦਾ ਖੁਲਾਸਾ ਕੀਤਾ।