ਰਾਜਸਥਾਨ ਬੋਰਡ ਦੀ 10ਵੀਂ ਕਲਾਸ ਦਾ ਨਤੀਜਾ ਐਲਾਨਿਆ, ਲੜਕੀਆਂ ਨੇ ਮਾਰੀ ਬਾਜੀ

How to check result

ਅਜਮੇਰ। ਰਾਜਸਥਾਨ ਮਾਧਮਿਕ ਸਿੱਖਿਆ ਬੋਰਡ ਦੀ 10ਵੀਂ ਬੋਰਡ ਪ੍ਰੀਖਿਆ 2023 ਦਾ ਨਤੀਜਾ (How to check result) ਅੱਜ ਜਾਰੀ ਕਰ ਦਿੱਤਾ ਗਿਆ ਹੈ। ਅਜਮੇਰ ਮੁੱਖ ਦਫ਼ਤਰ ’ਤੇ ਬੋਰਡ ਦੇ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸੂਬੇ ਦੇ ਸਿੱਖਿਆ ਮੰਤਰੀ ਬੁਲਾਕੀਦਾਸ ਕੱਲਾ ਨੇ ਜੈਪੁਰ ਸਿੱਖਿਆ ਸੰਕੁਲ ਦੇ ਪ੍ਰਸ਼ਾਸਨਿਕ ਭਵਨ ਦੇ ਕੰਪਿਊਟਰ ਦਾ ਬਟਨ ਦਬਾ ਕੇ ਨਤੀਜਾ ਜਾਰੀ ਕੀਤਾ। 10ਵੀਂ ਬੋਰਡ ਦਾ ਕੁੱਲ ਨਤੀਜਾ 90.49 ਫ਼ੀਸਦੀ ਰਿਹਾ।

ਇਹ ਵੀ ਪੜ੍ਹੋ : Hoshiarpur ਨਹਿਰ ‘ਚ ਡਿੱਗੀ ਕਾਰ, NRI ਦੀ ਮੌਤ

ਇਨ੍ਹਾਂ ਨਤੀਜਿਆਂ ’ਚ ਇੱਕ ਵਾਰ ਫਿਰ ਲੜਕੀਆਂ ਨੇ ਬਾਜ਼ੀ ਮਾਰੀ ਹੈ। 91.03 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਇਸ ਤਰ੍ਹਾਂ ਪ੍ਰਵੇਸ਼ਿਕਾ ਪ੍ਰੀਖਿਆ 2023 ਦਾ ਨਤੀਜਾ 75.05 ਫ਼ੀਸਦੀ ਰਿਹਾ। ਨਤੀਜਿਆਂ ਦੇ ਐਲਾਨ ਦੇ ਨਾਲ ਹੀ ਬੋਰਡ ਦੀ ਅਧਿਕਾਰਿਕ ਵੈੱਬਸਾਈਟ ’ਤੇ ਨਤੀਜੇ ਵਿਦਿਆਰਥੀਆਂ ਲਈ ਉਪਲੱਬਧ ਹਨ।

ਇੰਜ ਚੈੱਕ ਕਰੋ ਨਤੀਜੇ | How to check result

  • ਵਿਦਿਆਰਥੀ ਰਿਜ਼ਲਟ ਦੇਖਣ ਲਈ ਸਭ ਤੋਂ ਪਹਿਲਾਂ ਰਾਜਸਥਾਨ ਬੋਰਡ ਦੀ ਵੈੱਬਸਾਈਟ -rajresults.nic.in’ਤੇ ਜਾਣ।
  • ਇਸ ਤੋਂ ਬਾਅਦ ਰਾਜਸਥਾਨ ਬੋਰਡ 10ਵੀਂ ਐਗਜ਼ਾਮ ਰਿਜ਼ਲਟ ’ਤੇ ਕਲਿੱਕ ਕਰੋ।
  • ਫਿਰ ਵਿਦਿਆਰਥੀ ਆਪਣਾ ਰੋਲ ਨੰਬਰ ਇੱਥੇ ਦਰਜ਼ ਕਰਨ।
  • ਹੁਣ ਵਿਦਿਆਰਥੀ ਦਾ ਰਾਜਸਥਾਨ ਬੋਰਡ ਰਿਜ਼ਲਟ ਸਕਰੀਨ ’ਤੇ ਆ ਜਾਵੇਗਾ।
  • ਫਿਰ ਵਿਦਿਆਰਥੀ ਰਿਜ਼ਲਟ ਚੈੱਕ ਕਰਨ ਅਤੇ ਡਾਊਨਲੋਡ ਕਰਨ।
  • ਅੰਤ ’ਚ ਵਿਦਿਆਰਥੀ ਰਿਜ਼ਲਟ ਦਾ ਪਿ੍ਰੰਟ ਆਊਟ ਜ਼ਰੂਰ ਲੈ ਲੈਣ।