ਰਾਜਾ ਵੜਿੰਗ ਵੱਲੋਂ ਸਿੱਖਿਆ ਮੰਤਰੀ ਨਾਲ ਆਈਆਈਆਈਟੀ ਦੀ ਸਥਾਪਨਾ ਬਾਰੇ ਗੱਲਬਾਤ

Raja Warring
ਰਾਜਾ ਵੜਿੰਗ ਵੱਲੋਂ ਸਿੱਖਿਆ ਮੰਤਰੀ ਨਾਲ ਆਈਆਈਆਈਟੀ ਦੀ ਸਥਾਪਨਾ ਬਾਰੇ ਗੱਲਬਾਤ

ਕਾਂਗਰਸ ਪ੍ਰਧਾਨ (Raja Warring) ਨੇ ਐਸਆਰਐਸ ਜੀਪੀਸੀ ਲੁਧਿਆਣਾ ’ਚ ਮਕੈਨਿਕਲ ਇੰਜੀਨੀਅਰਿੰਗ ਡਿਪਲੋਮਾ ਸ਼ੁਰੂ ਕਰਨ ਦੀ ਵੀ ਕੀਤੀ ਮੰਗ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਇਸ ਦੌਰਾਨ ਸਿੱਖਿਆ ਮੰਤਰੀ ਨਾਲ ਲੁਧਿਆਣਾ ’ਚ ਇੱਕ ਭਾਰਤੀ ਸੂਚਨਾ ਪ੍ਰੌਦਯੋਗਿਕੀ ਸੰਸਥਾਨ (ਆਈਆਈਆਈਟੀ) ਦੀ ਸਥਾਪਨਾ ਬਾਰੇ ਚਰਚਾ ਕੀਤੀ।

ਉਨ੍ਹਾਂ ਕਿਹਾ ਕਿ ਲੁਧਿਆਣਾ ਸਿਰਫ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਨਹੀਂ ਹੈ ਸਗੋਂ ਉੱਤਰੀ ਭਾਰਤ ਦਾ ਉਦਯੋਗਿਕ ਕੇਂਦਰ ਵੀ ਹੈ। ਸ਼ਹਿਰ ਆਈ ਟੀ ਖੇਤਰ ’ਚ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਇਸ ਸਮੇਂ ਸਾਡੇ ਨੌਜਵਾਨਾਂ ਨੂੰ ਆਈ ਟੀ ਖੇਤਰ ’ਚ ਜ਼ਰੂਰੀ ਹੁਨਰ ਅਤੇ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਲੁਧਿਆਣਾ ਆਪਣੇ ਮਜ਼ਬੂਤ ਉਦਯੋਗਿਕ ਬੁਨਿਆਦ ਕਰਕੇ ਆਈਆਈਆਈਟੀ ਲਈ ਬਹੁਤ ਉਚਿੱਤ ਹੈ। ਸ਼ਹਿਰ ਦੀ ਰਣਨੀਤਿਕ ਸਥਿਤੀ, ਬੁਨਿਆਦੀ ਢਾਂਚਾ ਅਤੇ ਸਾਧਨ ਇੱਕ ਐਸੀ ਸੰਸਥਾ ਲਈ ਆਦਰਸ਼ ਵਾਤਾਵਰਣ ਪ੍ਰਦਾਨ ਕਰਦੇ ਹਨ।

ਉਨ੍ਹਾਂ ਨੌਜਵਾਨਾਂ ਦੀ ਸਿੱਖਿਆ ਅਤੇ ਹੁਨਰ ਵਿੱਚ ਨਿਵੇਸ਼ ਕਰਕੇ ਉਹ ਉਨ੍ਹਾਂ ਦਾ ਇਸ ਖੇਤਰ ’ਚ ਚਮਕਦਾਰ ਭਵਿੱਖ ਸੁਨਿਸ਼ਚਿਤ ਕਰ ਸਕਦੇ ਹਨ। ਵੜਿੰਗ (Raja Warring) ਨੇ ਸਿੱਖਿਆ ਮੰਤਰੀ ਨੂੰ ਸਤਿਗੁਰੂ ਰਾਮ ਸਿੰਘ ਸਰਕਾਰ ਪਾਲੀਟੈਕਨੀਕ ਕਾਲਜ ਲੁਧਿਆਣਾ ਵਿੱਚ ਮਕੈਨਿਕਲ ਇੰਜੀਨੀਅਰਿੰਗ ਡਿਪਲੋਮਾ ਕੋਰਸ ਸ਼ੁਰੂ ਕਰਨ ਲਈ ਸੱਦਾ ਦਿੱਤਾ ਅਤੇ ਇਸ ਸਬੰਧੀ ਮੰਤਰੀ ਨੂੰ ਇੱਕ ਪੱਤਰ ਵੀ ਸੌਂਪਿਆ। ਉਨ੍ਹਾਂ ਨੇ ਕਾਲਜ ਦੇ ਸਿਲੇਬਸ ਵਿੱਚ ਇਸ ਸ਼ਾਮਲ ਕਰਨ ਦੇ ਮਹੱਤਵ ਨੂੰ ਜ਼ਿਕਰ ਕੀਤਾ।

ਇਹ ਵੀ ਪੜ੍ਹੋ: Indian Army: ਪੁਲਿਸ ਤੇ ਫੌਜ ’ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਖੁਸ਼ਖਬਰੀ

ਰਾਜਾ ਵੜਿੰਗ (Raja Warring) ਨੇ ਸਤਿਗੁਰੂ ਰਾਮ ਸਿੰਘ ਸਰਕਾਰੀ ਪਾਲੀਟੈਕਨੀਕ ਕਾਲਜ ਨੂੰ ਇੱਕ ਸਹਿਯੋਗੀ ਸਿੱਖਿਆ ਸੰਸਥਾਨ ਦੇ ਰੂਪ ਵਿੱਚ ਘੋਸ਼ਿਤ ਕਰਨ ਲਈ ਹਾਲ ਹੀ ਵਿੱਚ ਕੀਤੀ ਗਈ ਘੋਸ਼ਣਾ ਅਤੇ ਇਸ ਵਿਕਾਸ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਹੋਵੇਗਾ ਕਿਉਂਕਿ ਇਹ ਉਨ੍ਹਾਂ ਦੀ ਇੰਜੀਨੀਅਰਿੰਗ ਉਦਯੋਗ ਵਿੱਚ ਰੋਜ਼ਗਾਰ ਯੋਗਤਾ ਨੂੰ ਵਧਾਵੇਗਾ ਅਤੇ ਮਾਪਿਆਂ ’ਤੇ ਵੀ ਵਾਧੂ ਵਿੱਤੀ ਬੋਝ ਨਹੀਂ ਪਵੇਗਾ। ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਵੜਿੰਗ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੁਆਰਾ ਚੁਣੇ ਗਏ ਜਨ ਪ੍ਰਤਿਨਿਧੀ ਹਨ। ਇਹ ਸਾਡਾ ਮੁੱਖ ਫ਼ਰਜ ਹੈ ਕਿ ਉਹ ਆਪਣੇ ਲੋਕਾਂ ਦੀ ਸੁਣੀਏ, ਸੋਚੀਏ, ਕਾਰਵਾਈ ਕਰੀਏ ਅਤੇ ਆਪਣੇ ਲੋਕਾਂ ਦੇ ਹਿੱਤਾਂ ਦੀ ਸੇਵਾ ਕਰੀਏ।