ਰਾਜਾ ਵੜਿੰਗ ਬੋਲੇ, ਨਵਜੋਤ ਸਿੱਧੂ ਦਿਮਾਗੀ ਮਰੀਜ਼, 20 ਏਕੜ ਮੈਨੂੰ ਦੇ ਕੇ ਬਾਕੀ ਜ਼ਮੀਨ ਰੱਖੇ ਖ਼ੁਦ
Navjot Singh Sidhu News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਕਾਂਗਰਸ ਦੀ ਸਾਬਕਾ ਵਿਧਾਇਕ ਅਤੇ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭ੍ਰਿਸ਼ਟਾਚਾਰ ਬੜੇ ਗੰਭੀਰ ਦੋਸ਼ ਲਾ ਦਿੱਤੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਵਜੋਤ ਕੌਰ ਸਿੱਧੂ ਵੱਲੋਂ ਸਿਰੇ ਦਾ ਭ੍ਰਿਸ਼ਟਾਚਾਰੀ ਕਰਾਰ ਦਿੰਦੇ ਹੋਏ ਕਿਹਾ ਕਿ ਰਾਜਾ ਵੜਿੰਗ ਨੇ ਲੁੱਟ ਦੇ ਪੈਸਿਆਂ ਨਾਲ 100 ਏਕੜ ਦੇ ਕਰੀਬ ਜ਼ਮੀਨ ਜੀਰਕਪੁਰ ਦੇ ਨੇੜੇ ਬਣਾ ਲਈ ਹੈ। ਇਸ ਵਿੱਚ ਰਾਜਾ ਵੜਿੰਗ ਵੱਲੋਂ 40 ਏਕੜ ਜ਼ਮੀਨ ਲੁੱਟੇ ਹੋਏ ਪੈਸਿਆਂ ਨਾਲ ਖਰੀਦੀ ਗਈ ਹੈ ਅਤੇ 60 ਏਕੜ ਜ਼ਮੀਨ ਫਰਜ਼ੀ ਦਸਤਖ਼ਤ ਅਤੇ ਅੰਗੂਠੇ ਲਗਾਉਣ ਦੇ ਹੋਏ ਹੜੱਪੀ ਗਈ ਹੈ।
ਨਵਜੋਤ ਕੌਰ ਸਿੱਧੂ ਦੇ ਇਨਾਂ ਬਿਆਨਾਂ ਦੇ ਆਉਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਵੀ ਆਪਣੀ ਚੁੱਪ ਤੋੜਦੇ ਹੋਏ ਨਵਜੋਤ ਕੌਰ ਸਿੱਧੂ ਨੂੰ ਦਿਮਾਗੀ ਤੌਰ ’ਤੇ ਬਿਮਾਰ ਕਰਾਰ ਦੇ ਦਿੱਤਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਨਵਜੋਤ ਕੌਰ ਸਿੱਧੂ ਕੋਲ 100 ਏਕੜ ਜ਼ਮੀਨ ਦਾ ਕੋਈ ਸਬੂਤ ਹੈ ਤਾਂ ਉਹ ਪੇਸ਼ ਕਰੇ ਅਤੇ ਉਹ ਵਾਅਦਾ ਕਰਦੇ ਹਨ ਕਿ ਉਸ 100 ਏਕੜ ਜ਼ਮੀਨ ਵਿੱਚੋਂ ਸਿਰਫ਼ 15-20 ਏਕੜ ਹੀ ਰੱਖ ਲੈਣਗੇ ਜਦੋਂ ਕਿ ਬਾਕੀ 80 ਏਕੜ ਜ਼ਮੀਨ ਨਵਜੋਤ ਕੌਰ ਸਿੱਧੂ ਆਪਣੇ ਕੋਲ ਰੱਖ ਲਵੇ।
ਇਹ ਵੀ ਪੜ੍ਹੋ: Punjab News: ਪੰਜਾਬ ਪ੍ਰਸ਼ਾਸਨ ‘ਚ ਵੱਡਾ ਫੇਰਬਦਲ: ਦਰਜਨਾਂ IAS ਅਤੇ PCS ਅਧਿਕਾਰੀਆਂ ਦੇ ਕੀਤੇ ਤਬਾਦਲੇ
ਅਸਲ ’ਚ ਨਵਜੋਤ ਕੌਰ ਸਿੱਧੂ ਨੇ ਆਪਣੇ ਐਕਸ ਹੈਂਡਲ ਤੇ ਇਹ ਦੋਸ਼ ਲਗਾਉਂਦੇ ਹੋਏ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਨਵਜੋਤ ਕੌਰ ਸਿੱਧੂ ਨੇ ਇੱਥੇ ਦਾਅਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਪੰਜਾਬ ਵਿੱਚ ਨੌਜਵਾਨਾਂ ਨੂੰ ਮੈਂਬਰ ਬਣਾਉਂਦੇ ਹੋਏ ਉਹਨਾਂ ਦੀ ਫੀਸ 75 ਰੱਖ ਲਈ ਸੀ ਅਤੇ ਇਸ ਫੀਸ ਨਾਲ ਹੀ 7.5 ਕਰੋੜ ਰੁਪਏ ਇਕੱਠਾ ਕਰਦੇ ਹੋਏ ਆਪਣੀ ਜੇਬ ਵਿੱਚ ਪਾ ਲਏ ਜਦੋਂਕਿ ਇਹ ਨੌਜਵਾਨਾਂ ’ਤੇ ਵਾਧੂ ਬੋਝ ਪਾਇਆ ਗਿਆ ਸੀ। ਨਵਜੋਤ ਕੌਰ ਸਿੱਧੂ ਵੱਲੋਂ ਰਾਜਾ ਵੜਿੰਗ ਤੋਂ ਇਹ ਵੀ ਪੁੱਛਿਆ ਗਿਆ ਹੈ ਕਿ ਕੀ ਰਾਜਾ ਵੜਿੰਗ ਇਸ ਪੈਸੇ ਦਾ ਹਿਸਾਬ-ਕਿਤਾਬ ਦੇ ਸਕਣਗੇ ਕਿ ਇਹ ਪੈਸੇ ਕਿਉਂ ਅਤੇ ਕਿੱਥੇ ਖਰਚ ਕੀਤੇ ਗਏ ਹਨ? ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਰਾਜਾ ਵੜਿੰਗ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਹੈ ਤਾਂ ਉਹ ਸਬੂਤਾਂ ਦੇ ਨਾਲ ਮੀਡੀਆ ਕੋਲ ਆਉਂਦੇ ਹੋਏ ਆਪਣਾ ਪੱਖ ਰੱਖਣ ਕਿ ਭ੍ਰਿਸ਼ਟਾਚਾਰ ਨਹੀਂ ਕੀਤਾ ਹੈ।
ਨਵਜੋਤ ਕੌਰ ਸਿੱਧੂ ਮਾਨਸਿਕ ਤੌਰ ’ਤੇ ਠੀਕ ਨਹੀਂ ਹੈ: ਵੜਿੰਗ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਕੌਰ ਸਿੱਧੂ ਦੇ ਮਾਮਲੇ ਵਿੱਚ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਅਤੇ ਰੋਜ਼ ਇਹੋ ਜਿਹੇ ਪੁੱਠੇ ਸਿੱਧੇ ਬਿਆਨ ਦਿੰਦੀ ਰਹਿੰਦੀ ਹੈ। ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।













