(ਗੁਰਪ੍ਰੀਤ ਪੱਕਾ) ਫਰੀਦਕੋਟ। ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਰੀਬੀ ਰਿਸ਼ਤੇਦਾਰ ਅਤੇ ਹੋਟਲ ਸ਼ਾਹੀ ਹਵੇਲੀ ਦੇ ਮਾਲਕ ਅਰਸ਼ ਸੱਚਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। Aam Aadmi Party
ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨੇ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ’ਚ ਕੱਢਿਆ ਰੋਡ ਸ਼ੋਅ
ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਅਰਸ਼ ਸੱਚਰ ਨੇ ਕਿਹਾ ਆਮ ਆਦਮੀ ਪਾਰਟੀ ਵੱਲੋਂ ਪਿਛਲੇ 2 ਸਾਲ ਦੌਰਾਨ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਇਹ ਜੁਆਇੰਨਗ ਸੀਐਮ ਹਾਊਸ ਵਿਖੇ ਹੋਈ ਹੈ। Aam Aadmi Party
2024 ਲੋਕ ਸਭਾ ਚੋਣਾਂ ’ਚ ਕੀ ਹੋਵੇਗਾ ਖਾਸ..
- 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਘਰ ਤੋਂ ਹੀ ਪਾ ਸਕਣਗੇ ਵੋਟ।
- 1.82 ਕਰੋੜ ਵੋਟਰ ਇਸ ਸਾਲ ਪਹਿਲੀ ਵਾਰ ਵੋਟ ਪਾਉਣਗੇ।
- ਮਰਦ ਵੋਟਰਾਂ ਦੀ ਗਿਣਤੀ 49.7 ਕਰੋੜ ਹੈ ਤੇ ਔਰਤ ਵੋਟਰਾਂ ਦੀ 47.1 ਕਰੋੜ ਹੈ।
- ਵੋਟਰ ਦੀ ਸ਼ਿਕਾਇਤ ਉੱਤੇ 100 ਮਿੰਟ ਵਿੱਚ ਮਿਲੇਗਾ ਰਿਸਪੌਂਸ।
- ਵੋਟਰ ਬੂਥਾਂ ਉੱਤੇ ਹਰ ਵਰਗ ਦੇ ਲਈ ਪੂਰੇ ਇੰਤਜ਼ਾਮ ਹੋਣਗੇ।
- ਸੀ-ਵਿਜਿਲ ਐਪ ਉੱਤੇ ਵੋਟਰ ਕਿਸੇ ਵੀ ਗਲਤ ਕੰਮ ਦੀ ਸ਼ਿਕਾਇਤ ਕੀਤੀ ਜਾ ਸਕੇਗੀ।
- ਮਰਦ ਤੇ ਔਰਤ ਵੋਟਰਾਂ ਦਾ ਅਨੁਪਾਤ ਇਸ ਵੇਲੇ 1000:948 ਹੈ।
- ਔਰਤਾਂ ਤੇ ਮਰਦਾਂ ਲਈ ਪਖਾਣਿਆਂ ਦਾ ਪ੍ਰਬੰਧ ਹੋਵੇਗਾ।
- ਅਪਾਹਿਜ਼ ਲੋਕਾਂ ਦੇ ਲਈ ਰੈਂਪ ਤੇ ਵ੍ਹੀਲ ਚੇਅਰ ਦਾ ਪ੍ਰਬੰਧ ਹੋਵੇਗਾ।