ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Raja Raghuvan...

    Raja Raghuvanshi Murder Case: ਰਾਜਾ ਰਘੂਵੰਸ਼ੀ ਕਤਲ ਮਾਮਲਾ, ਰਾਜਾ ਦੇ ਭਰਾ ਨੇ ਸੋਨਮ ਦੇ ਨਾਰਕੋ ਟੈਸਟ ਦੀ ਕੀਤੀ ਮੰਗ

    Raja Raghuvanshi Murder Case
    Raja Raghuvanshi Murder Case: ਰਾਜਾ ਰਘੂਵੰਸ਼ੀ ਕਤਲ ਮਾਮਲਾ, ਰਾਜਾ ਦੇ ਭਰਾ ਨੇ ਸੋਨਮ ਦੇ ਨਾਰਕੋ ਟੈਸਟ ਦੀ ਕੀਤੀ ਮੰਗ

    ਇੰਦੌਰ। Raja Raghuvanshi Murder Case: ਵੀਰਵਾਰ ਨੂੰ ਅਦਾਲਤ ਨੇ ਰਾਜਾ ਰਘੂਵੰਸ਼ੀ ਕਤਲ ਕੇਸ ’ਚ ਇੱਕ ਵਾਰ ਫਿਰ ਸੋਨਮ ਤੇ ਰਾਜ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਇਸ ਦੇ ਨਾਲ ਹੀ ਹੋਰ ਮੁਲਜ਼ਮਾਂ ਨੂੰ ਜ਼ੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਮ੍ਰਿਤਕ ਰਾਜਾ ਰਘੂਵੰਸ਼ੀ ਦੇ ਭਰਾ ਵਿਪਿਨ ਰਘੂਵੰਸ਼ੀ ਨੇ ਸੋਨਮ ਦੀ ਭੂਮਿਕਾ ’ਤੇ ਸਵਾਲ ਉਠਾਏ ਤੇ ਨਾਰਕੋ ਟੈਸਟ ਦੀ ਮੰਗ ਕੀਤੀ। ਵਿਪਿਨ ਰਘੂਵੰਸ਼ੀ ਨੇ ਗੱਲਬਾਤ ’ਚ ਕਿਹਾ ਕਿ ਅਸੀਂ ਸ਼ਿਲਾਂਗ ਪੁਲਿਸ ਦੇ ਕੰਮਕਾਜ ਤੋਂ ਸੰਤੁਸ਼ਟ ਹਾਂ, ਪਰ ਸਾਨੂੰ ਲੱਗਦਾ ਹੈ ਕਿ ਸੋਨਮ ਤੋਂ ਸਿਰਫ਼ ਦੋ ਦਿਨਾਂ ਦੇ ਰਿਮਾਂਡ ’ਚ ਪੂਰੀ ਸੱਚਾਈ ਸਾਹਮਣੇ ਨਹੀਂ ਆ ਸਕਦੀ। ਉਸਨੇ ਇਹ ਕਤਲ ਕਿਉਂ ਕੀਤਾ ਇਹ ਉਦੋਂ ਹੀ ਸਾਹਮਣੇ ਆ ਸਕਦਾ ਹੈ ਜਦੋਂ ਉਸਦਾ ਨਾਰਕੋ ਟੈਸਟ ਹੋਵੇਗਾ। Raja Raghuvanshi Murder Case

    ਇਹ ਖਬਰ ਵੀ ਪੜ੍ਹੋ : IND vs ENG: ਨਵਾਂ ਅਧਿਆਇ ਲਿਖਣ ਨੂੰ ਤਿਆਰ ਗਿੱਲ…ਅਗਨੀਪ੍ਰੀਖਿਆ ਤੋਂ ਘੱਟ ਨਹੀਂ ਇਹ ਸੀਰੀਜ਼, ਅੱਜ ਤੋਂ ਪਹਿਲਾ ਮੁਕ…

    ਵਿਪਿਨ ਰਘੂਵੰਸ਼ੀ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ’ਚ ਰਾਜਾ ਦੀ ਮਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਪੂਰੀ ਘਟਨਾ ਦੀ ਡੂੰਘਾਈ ਤੱਕ ਪਹੁੰਚਿਆ ਜਾ ਸਕੇ। ਤੁਹਾਨੂੰ ਦੱਸ ਦੇਈਏ ਕਿ ਇਸ ਕਤਲ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਸਾਰੇ 5 ਮੁਲਜ਼ਮਾਂ ਨੂੰ 11 ਜੂਨ ਨੂੰ ਸ਼ਿਲਾਂਗ ਜ਼ਿਲ੍ਹਾ ਤੇ ਸੈਸ਼ਨ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਨ੍ਹਾਂ ਨੂੰ ਪੁਲਿਸ ਹਿਰਾਸਤ ’ਚ ਭੇਜ ਦਿੱਤਾ ਗਿਆ ਸੀ। ਹਿਰਾਸਤ ਖਤਮ ਹੋਣ ਤੋਂ ਬਾਅਦ, ਉਨ੍ਹਾਂ ਨੂੰ ਅੱਜ ਦੁਬਾਰਾ ਪੇਸ਼ ਕੀਤਾ ਗਿਆ, ਜਿੱਥੋਂ ਤਿੰਨ ਮੁਲਜ਼ਮਾਂ ਨੂੰ ਜ਼ੇਲ੍ਹ ਭੇਜ ਦਿੱਤਾ ਗਿਆ।

    ਇਸ ਦੇ ਨਾਲ ਹੀ ਸੋਨਮ ਤੇ ਰਾਜ ਦੀ ਹਿਰਾਸਤ 2 ਦਿਨ ਵਧਾ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਰਾਜਾ ਰਘੂਵੰਸ਼ੀ (28) ਤੇ ਉਸਦੀ ਪਤਨੀ ਸੋਨਮ ਰਘੂਵੰਸ਼ੀ (24) 23 ਮਈ ਨੂੰ ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਦੇ ਸੋਹਰਾ (ਚੇਰਾਪੰਜੀ) ਦੇ ਨੋਂਗਰੀਆਟ ਪਿੰਡ ਵਿੱਚ ਇੱਕ ਹੋਮਸਟੇ ਤੋਂ ਚੈੱਕ ਆਊਟ ਕਰਨ ਤੋਂ ਕੁਝ ਘੰਟੇ ਬਾਅਦ ਲਾਪਤਾ ਹੋ ਗਏ ਸਨ। ਮਾਮਲੇ ਦੀ ਜਾਂਚ ਦੌਰਾਨ ਰਾਜਾ ਰਘੂਵੰਸ਼ੀ ਦੀ ਲਾਸ਼ ਬਰਾਮਦ ਕੀਤੀ ਗਈ। Raja Raghuvanshi Murder Case

    ਇਸ ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰੀ ਤੋਂ ਬਾਅਦ, ਸਾਰੇ ਪੰਜ ਮੁਲਜ਼ਮ ਸੋਨਮ ਤੇ ਚਾਰ ਹੋਰ ਸੋਨਮ ਦੇ ਦੋਸਤ ਰਾਜ ਸਿੰਘ ਕੁਸ਼ਵਾਹ (21), ਆਨੰਦ ਸਿੰਘ ਕੁਰਮੀ (23), ਆਕਾਸ਼ ਰਾਜਪੂਤ (19) ਤੇ ਵਿਸ਼ਾਲ ਸਿੰਘ ਚੌਹਾਨ (22) ਨੂੰ 11 ਜੂਨ ਨੂੰ ਸ਼ਿਲਾਂਗ ਦੀ ਜ਼ਿਲ੍ਹਾ ਤੇ ਸੈਸ਼ਨ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਪੰਜ ਮੁਲਜ਼ਮਾਂ ਨੂੰ ਅੱਠ ਦਿਨਾਂ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ। ਸੋਨਮ ਤੇ ਰਾਜਾ ਦਾ ਵਿਆਹ 11 ਮਈ ਨੂੰ ਇੰਦੌਰ (ਮੱਧ ਪ੍ਰਦੇਸ਼) ’ਚ ਹੋਇਆ ਸੀ ਤੇ 20 ਮਈ ਨੂੰ ਦੋਵੇਂ ਘੁੰਮਣ ਲਈ ਗੁਹਾਟੀ ਰਾਹੀਂ ਮੇਘਾਲਿਆ ਪਹੁੰਚੇ ਸਨ। Raja Raghuvanshi Murder Case