ਦਿੱਲੀ ‘ਚ ਅੱਜ ਹਲਕੇ ਮੀਂਹ ਦੀ ਸੰਭਾਵਨਾ : ਆਈਐਮਡੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਦੂਜੇ ਪਾਸੇ, ਰਾਜਧਾਨੀ ਦਿੱਲੀ ਅਤੇ ਇਸਦੇ ਨੇੜਲੇ ਖੇਤਰਾਂ ਵਿੱਚ ਸੋਮਵਾਰ ਨੂੰ ਹਲਕੀ ਬਾਰਿਸ਼ ਦੇ ਨਾਲ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਇਹ ਪੂਰਵ ਅਨੁਮਾਨ ਦਿੱਤਾ ਹੈ।
ਰਾਜਧਾਨੀ ਵਿੱਚ ਅੱਜ ਘੱਟੋ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਐਤਵਾਰ ਨਾਲੋਂ ਦੋ ਡਿਗਰੀ ਵੱਧ ਹੈ। ਐਤਵਾਰ ਨੂੰ ਘੱਟੋ ਘੱਟ ਤਾਪਮਾਨ 23.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਦੋ ਡਿਗਰੀ ਘੱਟ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 33.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਆਈਐਮਡੀ ਦੇ ਅਨੁਸਾਰ, ਅੱਜ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਸ਼ਨੀਵਾਰ ਤੋਂ ਦਿੱਲੀ ਵਿੱਚ Wਕ Wਕ ਕੇ ਮੀਂਹ ਜਾਰੀ ਹੈ, ਜਿਸ ਕਾਰਨ ਲੋਕਾਂ ਨੂੰ ਵੱਖ ਵੱਖ ਥਾਵਾਂ *ਤੇ ਪਾਣੀ ਭਰਨ ਅਤੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਗਲੇ 4 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ
ਅੱਜ ਸਵੇਰੇ ਜਾਰੀ ਮੌਸਮ ਬੁਲੇਟਿਨ ਦੇ ਅਨੁਸਾਰ, ਅਗਲੇ ਦੋ ਘੰਟਿਆਂ ਦੌਰਾਨ ਉੱਤਰੀ ਦਿੱਲੀ, ਗੜ੍ਹਮੁਕਤੇਸ਼ਵਰ, ਖੇਕੜਾ, ਬਾਗਪਤ, ਨਰਵਾਨਾ, ਕੈਥਲ, ਰੋਹਤਕ, ਖਰਖੋਂਡਾ ਦੇ ਅਲੱਗ ਥਲੱਗ ਸਥਾਨਾਂ ਅਤੇ ਨੇੜਲੇ ਇਲਾਕਿਆਂ ਵਿੱਚ ਹਲਕੀ ਬਾਰਿਸ਼ ਜਾਂ ਬੂੰਦਾਬਾਂਦੀ ਹੋਈ। ਆਈਐਮਡੀ ਨੇ ਇੱਕ ਟਵੀਟ ਵਿੱਚ ਕਿਹਾ, ਪਿਛਲੇ ਦੋ ਘੰਟਿਆਂ ਵਿੱਚ ਹਰਿਆਣਾ ਦੇ ਰੋਹਤਕ, ਕੁਰੂਕਸ਼ੇਤਰ, ਗੋਹਾਨਾ, ਕਰਨਾਲ, ਪਾਣੀਪਤ, ਰਾਜੌਂਡ, ਅਸੰਧ, ਸਫਿਦੋਂ, ਜੀਂਦ, ਹਾਂਸੀ, ਸਿਵਾਨੀ, ਮਹਿਮ ਅਤੇ ਤੋਸ਼ਾਮ ਵਿੱਚ ਅਤੇ ਇਸਦੇ ਆਲੇ ਦੁਆਲੇ ਥੋੜ੍ਹੀ ਜਿਹੀ ਗਰਜ ਨਾਲ ਮੀਂਹ ਪਿਆ ਹੈ।
ਬੁਲੇਟਿਨ ਦੇ ਅਨੁਸਾਰ, ਅਗਲੇ ਦੋ ਘੰਟਿਆਂ ਦੌਰਾਨ ਕੁਰੂਕਸ਼ੇਤਰ, ਗੋਹਾਨਾ, ਹਾਂਸੀ, ਸਿਵਾਨੀ, ਮਹਿਮ, ਤੋਸ਼ਾਮ (ਹਰਿਆਣਾ), ਸਕੋਤੀ ਟਾਂਡਾ, ਹਸਤੀਨਾਪੁਰ, ਦੌਰਾਲਾ (ਯੂਪੀ) ਵਿੱਚ ਅਤੇ ਇਸਦੇ ਆਲੇ ਦੁਆਲੇ ਦਰਮਿਆਨੀ ਤੀਬਰਤਾ ਵਾਲੀ ਬਾਰਸ਼ ਹੋਣ ਦੀ ਬਹੁਤ ਸੰਭਾਵਨਾ ਹੈ। ਅੱਜ ਸਵੇਰੇ 8.30 ਵਜੇ ਨਮੀ 92 ਫ਼ੀਸਦੀ ਦਰਜ ਕੀਤੀ ਗਈ। ਇਸ ਦੌਰਾਨ, ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਸੋਮਵਾਰ ਨੂੰ ਤਸੱਲੀਬਖਸ਼ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਹਵਾ ਗੁਣਵੱਤਾ ਸੂਚਕ ਅੰਕ 94 ਦਰਜ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ