ਪੰਜਾਬ ਵਿੱਚ ਮੀਂਹ ਨਾਲ ਜਨਜੀਵਨ ਪ੍ਰਭਾਵਿਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਬੀਤੀ ਰਾਤ ਆਏ ਭਿਆਨਕ ਤੂਫਾਨ ਨੇ ਵੱਡੀ ਤਬਾਹੀ ਮਚਾਈ ਹੈ ਇਸ ਤੂਫਾਨ ਨਾਲ ਜਿਥੇ ਅਨੇਕਾਂ ਵੱਡੇ ਵੱਡੇ ਦਰੱਖਤ ਜੜ੍ਹੋਂ ਪੁੱਟੇ ਗਏ ਹਨ ਉਥੇ ਹੀ ਝੁੱਗੀਆਂ ਝੌਂਪੜੀਆਂ ਦੇ ਤਹਿਸ ਨਹਿਸ ਹੋਣ ਦੀ ਖਬਰ ਹੈ।
ਵੱਡੀ ਗਿਣਤੀ ਵਿੱਚ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਨੁਕਸਾਨੇ ਜਾਣ ਦੀ ਵੀ ਖ਼ਬਰ ਹੈ । ਦਿਹਾਤੀ ਖੇਤਰਾਂ ਵਿੱਚ ਪਿਛਲੇ ਲਗਪਗ ਪੰਦਰਾਂ ਘੰਟਿਆਂ ਤੋਂ ਬਿਜਲੀ ਗੁੱਲ ਹੈ । ਬਿਜਲੀ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਨੁਕਸਾਨ ਦਾ ਅੰਦਾਜ਼ਾ ਨਹੀਂ ਹੈ । ਉਨ੍ਹਾਂ ਕਿਹਾ ਕਿ ਬਿਜਲੀ ਪ੍ਰਭਾਵਿਤ ਇਲਾਕਿਆਂ ਵਿੱਚ ਮੁੱਢਲੀ ਕੌਸਿਸ ਬਿਜਲੀ ਚਾਲੂ ਕਰਨ ਦੀ ਹੈ ।
ਤੂਫ਼ਾਨ ਐਨਾ ਭਿਆਨਕ ਸੀ ਕਿ ਉਸ ਦੀ ਤੇਜ਼ ਆਵਾਜ਼ ਅੰਦਰ ਬੈਠੇ ਲੋਕਾਂ ਨੂੰ ਡਰਾ ਰਹੀ ਸੀ । ਉਂਜ ਤੂਫਾਨ ਦੇ ਨਾਲ ਹੀ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।