ਏਜੰਸੀ, (ਬੰਗਲੁਰੂ) । ਬੱਲੇਬਾਜ਼ ਅੰਬਾਤੀ ਰਾਇਡੂ ਦੇ ਜ਼ਰੂਰੀ ਫਿਟਨੈੱਸ ਟੈਸਟ ਚੋਂ ਪਾਸ ਨਾ ਹੋਣ ‘ਤੇ ਇੰਗਲੈਂਡ ਵਿਰੁੱਧ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਰਾਇਡੂ ਦੀ ਜਗ੍ਹਾ ਭਾਰਤੀ ਟੀਮ ‘ਚ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੂੰ ਸ਼ਾਮਲ ਕੀਤਾ ਗਿਆ ਹੈ ਰਾਸ਼ਟਰੀ ਚੋਣਕਰਤਾਵਾਂ ਨੇ ਸ਼ਨਿੱਚਰਵਾਰ ਨੂੰ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਇੱਕ ਰੋਜ਼ਾ ਟੀਮ ‘ਚ ਹੁਣ ਰਾਇਡੂ ਦੀ ਜਗ੍ਹਾ ਰੈਨਾ ਨੂੰ ਦਿੱਤੀ ਗਈ ਹੈ 31 ਵਰ੍ਹਿਆਂ ਦੇ ਰੈਨਾ ਨੇ ਢਾਈ ਸਾਲ ਦੇ ਲੰਮੇ ਅਰਸੇ ਬਾਅਦ ਇੱਕ ਰੋਜ਼ਾ ਟੀਮ ‘ਚ ਵਾਪਸੀ ਕੀਤੀ ਹੈ ਭਾਰਤ ਲਈ 223 ਇੱਕ ਰੋਜ਼ਾ ਖੇਡਣ ਵਾਲੇ ਰੈਨਾ ਨੇ ਆਪਣਾ ਆਖ਼ਰੀ ਇੱਕ ਰੋਜ਼ਾ 25 ਅਕਤੂਬਰ 2015 ‘ਚ ਖੇਡਿਆ ਸੀ ਬੰਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ ‘ਚ ਰਾਇਡੂ ਤੋਂ ਇਲਾਵਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਵੀ ਫਿਟਨੈੱਸ ਟੈਸਟ ਲਈ ਹਿੱਸਾ ਲਿਆ ਅਤੇ ਟੈਸਟ ਪਾਸ ਕੀਤਾ।
ਤਾਜ਼ਾ ਖ਼ਬਰਾਂ
Australia vs West Indies: ਹੇਜ਼ਲਵੁੱਡ ਦਾ ਕਹਿਰ! ਅਸਟਰੇਲੀਆ ਦੀ ਵੈਸਟਇੰਡੀਜ਼ ’ਤੇ ਧਮਾਕੇਦਾਰ ਜਿੱਤ
ਹੈਜ਼ਲਵੁੱਡ ਨੇ ਲਈਆਂ 5 ਵਿਕਟਾਂ...
Gas Cylinder News: ਘਰੇਲੂ ਗੈਸ ਸਿਲੰਡਰ ਫਟਿਆ, ਮਜ਼ਦੂਰ ਦਾ ਘਰ ਢਹਿ ਢੇਰੀ
ਜਾਨੀ ਨੁਕਸਾਨ ਤੋਂ ਬਚਾਅ | Ga...
Old Age Pension Punjab: ਬੁਢਾਪਾ ਪੈਨਸ਼ਨ ਸਬੰਧੀ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਪੜ੍ਹੋ ਪੂਰੀ ਖਬਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
Pan Card Rules: ਪੈਨ ਕਾਰਡ ਧਾਰਕਾਂ ਲਈ ਨਵਾਂ ਨਿਯਮ ਲਾਗੂ, ਸਰਕਾਰ ਦਾ ਹੁਕਮ ਜਾਰੀ
Pan Card Rules: ਪੈਨ ਕਾਰਡ ...
Shefali Jariwala Death: ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਦੇਹਾਂਤ
ਮਨੋਰੰਜਨ ਜਗਤ ’ਚ ਸ਼ੋਗ ਦੀ ਲਹਿ...
Kedarnath Highway Landslide: ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਹਾਈਵੇਅ ਫਿਰ ਬੰਦ, ਉੱਤਰ ਪੂਰਬ ’ਚ 5 ਦਿਨਾਂ ਤੋਂ ਰੇਲ ਸੰਪਰਕ ਠੱਪ
ਮੁੰਬਈ ’ਚ ਤੇਜ਼ ਲਹਿਰਾਂ ਕਾਰਨ ...
Punjab Transfer Orders: ਪੰਜਾਬ ’ਚ 8 ਆਈਏਐਸ ਸਮੇਤ 17 ਅਧਿਕਾਰੀਆਂ ਦੇ ਤਬਾਦਲੇ
ਆਈਏਐਸ ਆਲੋਕ ਕੁਮਾਰ ਨੂੰ ਵਿੱਤ...
Drug Free Punjab Campaign: 100 ਪੁਲਿਸ ਕਰਮੀਆਂ ਦੀਆਂ ਟੀਮਾਂ ਬਣਾ ਕੇ ਮੋਗਾ ਪੁਲਿਸ ਨੇ ਚਲਾਇਆ ਕਾਸੋ ਆਪਰੇਸ਼ਨ
Drug Free Punjab Campaign...