ਪਹਾੜੀ ਪ੍ਰਦੇਸ਼ਾਂ ‘ਚ ਬਰਫਬਾਰੀ, ਪੰਜਾਬ ‘ਚ ਮੀਂਹ ਪੈਣ ਦੇ ਅਸਾਰ

ਪਹਾੜੀ ਪ੍ਰਦੇਸ਼ਾਂ ‘ਚ ਬਰਫਬਾਰੀ, ਪੰਜਾਬ ‘ਚ ਮੀਂਹ ਪੈਣ ਦੇ ਅਸਾਰ

ਚੰਡੀਗੜ੍ਹ, (ਸੱਚ ਕਹੂੰ ਨਿਊਜ਼) ਪੱਛਮੀ ਬਰਫਬਾਰੀ ਦੇ ਪ੍ਰਭਾਵ ਤੋਂ ਅਗਲੇ ਦੋ ਦਿਨਾਂ ‘ਚ ਹਿਮਾਚਲ  ‘ਚ ਬਰਫਬਾਰੀ ਤੇ ਪੰਜਾਬ ‘ਚ ਮੀਂਹ ਪੈਣ ਦੇ ਆਸਾਰ ਹਨ ਇਸ ਤੋਂ ਇਲਾਵਾ ਸੰਘਣੀ ਧੁੰਦ ਛਾਏ ਰਹਿਣ ਦੀ ਵੀ ਚਿਤਾਵਨੀ ਦਿੱਤੀ ਗਈ ਹੈ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੀ ਧੌਲਾਧਾਰ ਪਰਬਤੀ ਲੜੀ ‘ਤੇ ਔਸਤ ਬਰਫਬਾਰੀ ਤੇ ਹਲਕਾ ਮੀਂਹ ਪਿਆ ਹੈ ਸ਼ਿਮਲਾ ‘ਚ ਸੰਘਣੇ ਬੱਦਲ ਛਾਏ ਹੋਏ ਹਨ ਇਸ ਤੋਂ ਇਲਾਵਾ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਦੇ ਉੱਚਾਈ ਵਾਲੇ ਇਲਾਕਿਆਂ ‘ਚ ਬਰਫ਼ ਡਿੱਗਣ ਤੇ ਮੀਂਹ ਪੈਣ ਦੇ ਆਸਾਰ ਹਨ ਪੱਛਮ-ਉੱਤਰ ਖੇਤਰ ‘ਚ ਸਾਲ ਦਾ ਦੂਜਾ ਦਿਨ ਵੀ ਗਰਮ ਰਿਹਾ ਘੱਟੋ-ਘੱਟ ਤਾਪਮਾਨ ‘ਚ ਹੋਏ ਵਾਧੇ ਕਾਰਨ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਵੱਧ ਰਿਹਾ ਅਗਲੇ 24 ਘੰਟਿਆਂ ‘ਚ ਖੇਤਰ ‘ਚ ਸੰਘਣੀ ਧੁੰਦ ਛਾਏ ਰਹਿਣ ਦਾ ਅਨੁਮਾਨ ਹੈ ਮੌਸਮ ਕੇਂਦਰ ਅਨੁਸਾਰ ਪੱਛਮ-ਉੱਤਰ ‘ਚ ਅਗਲੇ 24 ਘੰਟਿਆਂ ‘ਚ ਮੀਂਹ ਪੈਣ ਤੇ ਹਰਿਆਣਾ ‘ਚ ਸੰਘਣੀ ਧੁੰਦੀ ਛਾਏ ਰਹਿਣ ਦੇ ਆਸਾਰ ਹਨ

ਪਿਛਲੇ 24 ਘੰਟਿਆਂ ਦੌਰਾਨ ਹਿਮਾਚਲ ਦੇ ਆਲੇ-ਦੁਆਲੇ ਦੇ ਇਲਾਕਿਆਂ ਤੇ ਚੰਡੀਗੜ੍ਹ ‘ਚ ਹਲਕੇ ਬੱਦ ਛਾਏ ਰਹੇ ਜਿਸ ਨਾਲ ਘੱਟੋ-ਘੱਟ ਤਾਪਮਾਨ ਆਮ ਨਾਲੋਂ 6 ਡਿਗਰੀ ਤੋਂ ਵੱਧ ਰਿਹਾ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 8.6 ਡਿਗਰੀ, ਅੰਬਾਲਾ ਦਾ 8.8, ਹਿਸਾਰ ਦਾ 10, ਨਾਰਨੌਲ ਦਾ 4.5, ਕਰਨਾਲ ਦਾ 6.4, ਲੁਧਿਆਣੇ ਦਾ 8.3 ਤੇ ਪਟਿਆਲਾ ਦਾ 9.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ