ਮੀਂਹ ਪੈਣ ਨਾਲ ਗਰਮੀ ਤੋਂ ਮਿਲੀ ਰਾਹਤ, ਜਲ-ਥਲ ਹੋਇਆ ਸ਼ਹਿਰ

rain
ਲੌਂਗੋਵਾਲ :  ਮੀਂਹ ਪੈਣ ਨਾਲ ਲੌਂਗੋਵਾਲ ਦੀਆ ਗਲੀਆਂ ਵਿੱਚ ਭਰਿਆ ਪਾਣੀ। ਫੋਟੋ : ਹਰਪਾਲ

ਥਾਂ-ਥਾਂ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਕਰਨਾ ਪਿਆ ਮੁਸ਼ਕਲਾਂ ਦਾ ਸਾਹਮਣਾ

ਲੌਂਗੋਵਾਲ (ਹਰਪਾਲ)। ਅੱਤ ਦੀ ਪੈ ਰਹੀ ਗਰਮੀ ਤੋਂ ਬਾਅਦ ਦੁਪਹਿਰ ਹੋਈ ਬਾਰਿਸ਼ ਨੇ ਲੋਕਾਂ ਨੂੰ ਰਾਹਤ ਮਿਲੀ ਹੈ। ਇਸ ਹੋਈ ਬਾਰਿਸ਼ ਤੋਂ ਪਹਿਲਾਂ ਕਾਲੀ ਘਟਾ ਛਾ ਗਈ। ਵਹੀਕਲ ਚਾਲਕਾਂ ਨੂੰ ਗੱਡੀਆਂ, ਮੋਟਰਸਾਈਕਲਾ ਦੀਆਂ ਲਾਈਟਾਂ ਲਾ ਕੇ ਸਫ਼ਰ ਤਹਿ ਕਰਨਾ ਪਿਆ। ਇੱਥੇ ਪਏ ਮੋਹਲੇਧਾਰ ਮੀਂਹ ਨਾਲ ਨਗਰ ਕੌਂਸਲ ਲੌਂਗੋਵਾਲ ਦੇ ਨਿਕਾਸੀ ਪਾਣੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਗਈ ਹੈ ਅਤੇ ਗਲੀਆਂ ਨਾਲੀਆਂ ਨਦੀ ਦਾ ਰੂਪ ਧਾਰਨ ਕਰ ਗਈਆਂ।

Light-Rain

ਰਾਹਗੀਰਾਂ ਨੂੰ ਲੰਘਣ ਵਿੱਚ ਬਹੁਤ ਹੀ ਮੁਸ਼ਕਲ ਆਈ। ਦੂਜੇ ਪਾਸੇ ਇੱਥੇ ਕਈ ਕਿਸਾਨਾਂ ਨੇ ਦੱਸਿਆ ਕਿ ਭਾਵੇਂ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਪ੍ਰੰਤੂ ਕਿਸਾਨਾਂ ਦਾ ਕੰਮ ਪਸ਼ੂਆਂ ਦੇ ਲਈ ਮੱਕੀ ਦਾ ਅਚਾਰ ਪਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਹੁਣ ਇਹ ਮੀਂਹ ਪੈਣ ਨਾਲ ਮੱਕੀ ਦੇ ਅਚਾਰ ਪਾਉਣ ਦਾ ਕੰਮ ਖੜ ਗਿਆ ਹੈ। ਜਿਸ ਕਾਰਨ ਕਿਸਾਨਾਂ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ