ਰਾਮ ਨਾਮ ਦੀ ਵਰਖਾ ਨਾਲ ਖ਼ਤਮ ਹੋ ਜਾਂਦੀ ਹੈ ਆਤਮਾ ਦੀ ਤਪਸ਼

Saint Dr MSG

ਰਾਮ ਨਾਮ ਦੀ ਵਰਖਾ ਨਾਲ ਖ਼ਤਮ ਹੋ ਜਾਂਦੀ ਹੈ ਆਤਮਾ ਦੀ ਤਪਸ਼

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ, ਜਿਸ ਤਰ੍ਹਾਂ ਬੇਇੰਤਹਾ ਗਰਮੀ ’ਚ ਧਰਤੀ ਤਪ ਉਠਦੀ ਹੈ, ਅਸਮਾਨ ਅੱਗ ਵਰ੍ਹਾਉਦਾ ਹੈ ਇਸੇ ਤਰ੍ਹਾਂ ਮਾਲਕ ਦੇ ਨਾਮ ਬਿਨਾ ਆਤਮਾ ਦਾ ਹਾਲ ਹੁੰਦਾ ਹੈ। ਉਸ ਲਈ ਸਰੀਰ ਤੇ ਸਰੀਰ ਦੇ ਬਾਹਰ ਦੋਵੇਂ ਜਗ੍ਹਾ ਤਪਸ਼ ਹੀ ਤਪਸ਼ ਹੈ, ਬੁਰੇ ਕਰਮਾਂ ਦੀ, ਸੰਚਿਤ ਕਰਮਾਂ ਦੀ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਅਜਿਹੇ ’ਚ ਜੇਕਰ ਘਟਾ ਘਣਘੋਰ ਛਾ ਜਾਂਦੀ ਹੈ, ਬਰਸਾਤ ਹੁੰਦੀ ਹੈ ਹਵਾ ਤੇਜ਼ ਚੱਲੇ ਭਾਵੇਂ ਹੌਲ਼ੀ ਚੱਲੇ, ਮੌਸਮ ਬਦਲ ਜਾਂਦਾ ਹੈ, ਠੰਢਾ-ਠਾਰ ਹੋ ਜਾਂਦਾ ਹੈ, ਹਰ ਕਿਸੇ ਨੂੰ ਚੰਗਾ ਲੱਗਦਾ ਹੈ ਸਰੀਰ ਨੂੰ, ਅੱਖਾਂ ਨੂੰ ਠੰਢਕ ਮਿਲਦੀ ਹੈ ਜੀਵ ਜੰਤੂ-ਖੁਸ਼ ਹੋ ਜਾਂਦੇ ਹਨ ਉਸੇ ਤਰ੍ਹਾਂ ਜੇਕਰ ਰਾਮ-ਨਾਮ, ਅੱਲ੍ਹਾ, ਵਾਹਿਗੁਰੂ ਦੀ ਬਰਸਾਤ ਹੋ ਜਾਵੇ ਤਾਂ ਆਤਮਾ ਦੀ ਅੰਦਰ-ਬਾਹਰ ਦੀ ਤਪਸ਼ ਖ਼ਤਮ ਹੋ ਜਾਂਦੀ ਹੈ ਅਤੇ ਉਹ ਮਾਲਕ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਂਦੀ ਹੈ। ਇਸ ਲਈ ਪਰਮਾਤਮਾ ਦੇ ਨਾਮ ਦਾ ਜਾਪ ਲਗਾਤਾਰ ਕਰੋ, ਉਸ ਦੀ ਭਗਤੀ ਇਬਾਦਤ ਕਰੋ, ਤਾਂਕਿ ਜਨਮਾਂ-ਜਨਮਾਂ ਦੇ ਪਾਪ ਕਰਮ ਕਟ ਜਾਣ, ਅੰਦਰ ਬਾਹਰ ਦੀ ਤਪਿਸ਼ ਖ਼ਤਮ ਹੋ ਜਾਵੇ ਤੇ ਤੁਸੀਂ ਮਾਲਕ ਦੀ ਦਇਆ-ਮਿਹਰ ਰਹਿਮਤ ਦੇ ਕਾਬਲ ਬਣਦੇ ਜਾਓ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਉਹ ਸਾਰੀਆਂ ਖੁਸ਼ੀਆਂ ਪਾਓ ਜਿਸ ਦੀ ਤੁਸੀਂ ਕਦੇ ਕਲਪਨਾ ਕੀਤੀ ਹੋਵੇ ਅਤੇ ਉਹ ਸਾਰੀਆਂ ਖੁਸ਼ੀਆਂ ਵੀ ਮਿਲਣ ਜਿਸ ਦੇ ਕਾਬਲ ਤੁਸੀਂ ਹੋ ਪਰ ਤੁਸੀਂ ਕਲਪਨਾ ਵੀ ਨਾ ਕੀਤੀ ਹੋਵੇ ਇਹ ਮਾਲਕ ਦੇ ਸਕਦਾ ਹੈ, ਉਸ ਦੀ ਭਗਤੀ ਦੇ ਸਕਦੀ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਰਮਯੋਗੀ ਬਣੋ, ਭਗਤੀ ਇਬਾਦਤ ਕਰੋ, ਗਿਆਨਯੋਗੀ ਬਣੋ ਸਿਮਰਨ ਕਰਦੇ ਹੋਏ ਜੇਕਰ ਅੱਗੇ ਵਧੋਗੇ ਤਾਂ ਯਕੀਨਨ ਮਾਲਕ ਦੀ ਕਿਰਪਾ ਦਿ੍ਰਸ਼ਟੀ ਹੋਵੇਗੀ ਅਤੇ ਅੰਦਰੋਂ-ਬਾਹਰੋਂ ਖੁਸ਼ੀਆਂ ਨਾਲ ਤੁਸੀਂ ਮਾਲਾਮਾਲ ਹੋ ਜਾਵੋਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ