ਮੈਚ ਡਰਾਅ ਹੋਇਆ ਤਾਂ ਭਾਰਤ ਦੀਆਂ ਮੁਸ਼ਕਲਾਂ ਵਧਣਗੀਆਂ
- ਭਾਰਤੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਲਈ ਸਾਰੇ ਮੈਚ ਜਿੱਤਣੇ ਜ਼ਰੂਰੀ
ਬ੍ਰਿਸਬੇਨ (ਏਜੰਸੀ)। ਵਿਸ਼ਵ ਟੈਸਟ ਚੈਂਪੀਅਨਸ਼ਿਪ-2023-25 ’ਚ ਭਾਰਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ 14 ਦਸੰਬਰ ਤੋਂ ਭਾਰਤ ਤੇ ਅਸਟਰੇਲੀਆ ਵਿਚਕਾਰ ਹੋਣ ਵਾਲੇ ਗਾਬਾ ਟੈਸਟ ਦੇ ਸਾਰੇ ਪੰਜ ਦਿਨ ਬ੍ਰਿਸਬੇਨ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਗਾਬਾ ਟੈਸਟ ਦੌਰਾਨ ਮੀਂਹ ਪੈਂਦਾ ਹੈ ਤੇ ਮੈਚ ਡਰਾਅ ਹੁੰਦਾ ਹੈ ਤਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਦੌੜ ’ਚ ਭਾਰਤ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ ਕਿਉਂਕਿ ਇੱਥੋਂ ਫਾਈਨਲ ’ਚ ਪਹੁੰਚਣ ਲਈ ਟੀਮ ਇੰਡੀਆ ਨੂੰ ਬਾਰਡਰ ਦੇ ਬਾਕੀ ਸਾਰੇ ਮੈਚ ਜਿੱਤਣੇ ਹੋਣਗੇ। ਬਾਰਡਰ-ਗਾਵਸਕਰ ਟਰਾਫੀ ਕਰਵਾਈ ਜਾਵੇਗੀ। ਵਰਤਮਾਨ ’ਚ, ਬੀਜੀਟੀ ਇੱਕ ਤੋਂ ਇੱਕ ਟਾਈ ’ਤੇ ਚੱਲ ਰਿਹਾ ਹੈ। ਅਸਟਰੇਲੀਆ ਨੇ ਐਡੀਲੇਡ ਵਿੱਚ ਪਿਛਲਾ ਮੈਚ 10 ਵਿਕਟਾਂ ਨਾਲ ਜਿੱਤਿਆ ਸੀ, ਜਦਕਿ ਭਾਰਤ ਨੇ ਪਰਥ ਟੈਸਟ ਵਿੱਚ 295 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। Gabba Test
ਇਹ ਖਬਰ ਵੀ ਪੜ੍ਹੋ : Government Scheme: ਸਰਕਾਰ ਔਰਤਾਂ ਨੂੰ ਹਰ ਮਹੀਨੇ ਦੇਵੇਗੀ ਇੱਕ ਹਜ਼ਾਰ ਰੁਪਏ, ਛੇਤੀ ਕਰਵਾਓ ਲਓ ਰਜਿਸਟਰੇਸ਼ਨ
ਗਾਬਾ ਟੈਸਟ ਦੇ ਪਹਿਲੇ ਦਿਨ ਸਭ ਤੋਂ ਜ਼ਿਆਦਾ ਮੀਂਹ | Gabba Test
ਮੌਸਮ ਦੀ ਵੈੱਬਸਾਈਟ ਅਨੁਸਾਰ, ਬ੍ਰਿਸਬੇਨ ’ਚ 14 ਦਸੰਬਰ ਨੂੰ ਸਭ ਤੋਂ ਵੱਧ 88 ਫੀਸਦੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੈਚ ਦੇ ਦੂਜੇ ਦਿਨ ਮੀਂਹ ਦੀ ਸੰਭਾਵਨਾ 49 ਫੀਸਦੀ ਅਤੇ ਚੌਥੇ ਦਿਨ ਮੀਂਹ ਦੀ 42 ਫੀਸਦੀ ਸੰਭਾਵਨਾ ਹੈ। ਤੀਜੇ ਤੇ ਪੰਜਵੇਂ ਦਿਨ ਵੀ 25-25 ਫੀਸਦੀ ਮੀਂਹ ਪੈਣ ਦਾ ਅਨੁਮਾਨ ਹੈ। Gabba Test
ਗਾਬਾ ’ਚ ਮੀਂਹ ਕਾਰਨ ਭਾਰਤ ਦਾ ਨੁਕਸਾਨ ਕਿਉਂ? | Gabba Test
ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਹੈ। ਦੱਖਣੀ ਅਫਰੀਕਾ ਪਹਿਲੇ ਤੇ ਅਸਟਰੇਲੀਆ ਦੂਜੇ ਸਥਾਨ ’ਤੇ ਹੈ। ਇੱਥੋਂ ਦੱਖਣੀ ਅਫਰੀਕਾ ਦੇ ਫਾਈਨਲ ’ਚ ਪਹੁੰਚਣ ਦੀਆਂ ਸਭ ਤੋਂ ਵੱਧ ਸੰਭਾਵਨਾਵਾਂ ਹਨ। ਜੇਕਰ ਗਾਬਾ ਟੈਸਟ ਡਰਾਅ ਰਿਹਾ ਤਾਂ ਟੀਮ ਇੰਡੀਆ ਨੂੰ ਅਸਟਰੇਲੀਆ ਨਾਲ ਅੰਕ ਸਾਂਝੇ ਕਰਨਗੇ ਪੈਣਗੇ। ਇੰਨਾ ਹੀ ਨਹੀਂ, ਪੁਆਇੰਟ ਟੇਬਲ ਦੀ ਮੌਜੂਦਾ ਸਥਿਤੀ ਦੇ ਮੁਤਾਬਕ ਭਾਰਤ ਨੂੰ ਆਪਣੇ ਦਮ ’ਤੇ ਡਬਲਿਊਟੀਸੀ ਫਾਈਨਲ ’ਚ ਜਗ੍ਹਾ ਬਣਾਉਣ ਲਈ ਅਗਲੇ ਤਿੰਨ ਮੈਚ ਜਿੱਤਣੇ ਹੋਣਗੇ। ਹਾਰਨ ਜਾਂ ਡਰਾਅ ਹੋਣ ਦੀ ਸਥਿਤੀ ’ਚ ਭਾਰਤ ਨੂੰ ਅਸਟਰੇਲੀਆ-ਸ਼੍ਰੀਲੰਕਾ ਸੀਰੀਜ਼ ਦੇ ਨਤੀਜਿਆਂ ’ਤੇ ਨਿਰਭਰ ਰਹਿਣਾ ਹੋਵੇਗਾ।