ਸ਼ਾਹ ਸਤਿਨਾਮ ਜੀ ਧਾਮ ਵਿਖੇ ਮੋਲੇਧਾਰ ਮੀਂਹ

ਸ਼ਾਹ ਸਤਿਨਾਮ ਜੀ ਧਾਮ ਵਿਖੇ ਮੋਲੇਧਾਰ ਮੀਂਹ

ਸਰਸਾ। ਵੀਰਵਾਰ ਦੁਪਹਿਰ 1.15 ਵਜੇ ਸ਼ਾਹ ਸਤਿਨਾਮ ਜੀ ਧਾਮ ਅਤੇ ਨੇਜਿਆ ’ਚ ਮੋਲਾਧਾਰ ਮੀਂਹ ਪਿਆ। ਇਸ ਦੇ ਨਾਲ ਹੀ ਕਹਿਰ ਦੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ। ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਮੀਂਹ ’ਚ ਨਹਾ ਕੇ ਆਨੰਦ ਮਾਣਿਆ ਅਤੇ ਕਿਸਾਨਾਂ ਦੇ ਚਿਹਰੀਆਂ ’ਤੇ ਖੁਸ਼ੀ ਖਿੜ ਗਈ। ਕਿਸਾਨਾਂ ਨੇ ਦੱਸਿਆ ਕਿ ਇਹ ਮੀਂਹ ਝੋਨੇ ਲਈ ਲਾਹੇਵੰਦ ਅਤੇ ਨਰਮ ਹੈ। ਉਧਰ, ਗਲੀਆਂ ’ਚ ਚਿੱਕੜ ਹੋਣ ਕਾਰਨ ਰਾਹਗੀਰਾਂ ਨੂੰ ਕੁੱਝ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੱਸਿਆ ਕਿ ਕੜਾਕੇ ਦੀ ਗਰਮੀ ਕਾਰਨ ਜੀਣਾ ਮੁਸ਼ਕਲ ਹੋ ਗਿਆ ਸੀ। ਪਸੀਨਾ ਸੁੱਕਣ ਦਾ ਨਾਂਅ ਨਹੀਂ ਲੈ ਰਿਹਾ ਸੀ। ਹੁਣ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ