Rain: ਹਲਕੇ ਮੀਂਹ ਨਾਲ ‘ਭਾਰੀ’ ਰਾਹਤ, ਹਾੜ ਦੀ ਗਰਮੀ ਦੇ ਸਤਾਏ ਲੋਕਾਂ ਲਿਆ ਸੁੱਖ ਦਾ ਸਾਹ

Rain
ਬਠਿੰਡਾ : ਅਸਮਾਨ ਵਿੱਚ ਛਾਏ ਹੋਏ ਬੱਦਲ, ਜਿੰਨ੍ਹਾਂ ਤੋਂ ਹੋਰ ਮੀਂਹ ਦੀ ਸੰਭਾਵਨਾ ਹੈ

ਬਠਿੰਡਾ (ਸੁਖਜੀਤ ਮਾਨ)। Rain : ਗਰਮੀ ਦੀ ਮਾਰ ਝੱਲ ਰਹੇ ਪੰਜਾਬ ਵਾਸੀਆਂ ਨੂੰ ਇੱਕ ਵਾਰ ਹਲਕੇ ਮੀਂਹ ਨਾਲ ਭਾਰੀ ਰਾਹਤ ਮਿਲੀ ਹੈ। ਪਿੰਡਾ ਝੁਲਸਦੀ ਗਰਮੀ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਸੀ। ਹੋਰ ਮੀਂਹ ਪੈਣ ਦੀ ਸੰਭਾਵਨਾ ਵੀ ਮੌਸਮ ਵਿਭਾਗ ਨੇ ਪ੍ਰਗਟਾਈ ਹੈ। ਬੀਤੀ ਦੇਰ ਰਾਤ ਤੇ ਅੱਜ ਦਿਨ ਚੜਨ ਵੇਲੇ ਪਏ ਮੀਂਹ ਨੇ ਵੀਰਵਾਰ ਦੀ ਸਵੇਰ ਖੁਸ਼ਨੁਮਾ ਕਰ ਦਿੱਤੀ।

Rain
ਬਠਿੰਡਾ : ਮੀਂਹ ਕਾਰਨ ਸੜਕਾਂ ‘ਤੇ ਖੜ੍ਹੇ ਪਾਣੀ ਵਿੱਚੋਂ ਲੰਘਦੇ ਦੋਪਹੀਆ ਵਾਹਨ ਚਾਲਕ।

ਵੇਰਵਿਆਂ ਮੁਤਾਬਿਕ ਪਿਛਲੇ ਕਈ ਹਫਤਿਆਂ ਤੋਂ ਪੰਜਾਬ ਦੇ ਕਈ ਜਿਲਿਆਂ ‘ਚ ਤਾਪਮਾਨ 45-46 ਡਿਗਰੀ ਤੋਂ ਟੱਪਣ ਲੱਗਿਆ ਸੀ। ਮੀਂਹ ਨਾਲ ਤਾਪਮਾਨ ਘਟਿਆ ਹੈ। ਗਰਮੀ ਦੇ ਸਤਾਏ ਲੋਕ ਮੀਂਹ ਨੂੰ ਅੱਡੀਆਂ ਚੁੱਕ-ਚੁੱਕ ਉਡੀਕ ਰਹੇ ਸੀ। ਦੇਰ ਰਾਤ ਤੇ ਅੱਜ ਸਵੇਰ ਪੰਜਾਬ ਦੇ ਕਈ ਜਿਲਿਆਂ ਬਠਿੰਡਾ, ਮਾਨਸਾ, ਲੁਧਿਆਣਾ, ਪਟਿਆਲਾ, ਮੋਹਾਲੀ, ਜਲੰਧਰ ਸਮੇਤ ਹੋਰ ਕਈ ਥਾਈਂ ਭਾਵੇਂ ਮੀਂਹ ਕੋਈ ਜ਼ਿਆਦਾ ਨਹੀਂ ਪਿਆ ਪਰ ਇਸ ਹਲਕੇ ਮੀਂਹ ਨੇ ਵੀ ਭਾਰੀ ਰਾਹਤ ਦਿੱਤੀ ਹੈ। (Rain)

Rain
ਬਠਿੰਡਾ : ਖੇਤਾਂ ਵਿੱਚ ਝੋਨਾ ਲਾ ਰਹੇ ਮਜ਼ਦੂਰ, ਜਿੰਨ੍ਹਾਂ ਨੂੰ ਮੀਂਹ ਨਾਲ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ।ਤਸਵੀਰ : ਮਨਪ੍ਰੀਤ ਮਾਨ

ਗਰਮੀ ਕਾਰਨ ਬਜ਼ੁਰਗ, ਬਿਮਾਰ ਵਿਅਕਤੀਆਂ ਤੇ ਬੱਚਿਆਂ ਨੂੰ ਕਾਫੀ ਮੁਸ਼ਕਿਲ ਝੱਲਣੀ ਪੈ ਰਹੀ ਸੀ । ਖੇਤੀ ਸੈਕਟਰ ਵਿੱਚ ਵੀ ਗਰਮੀ ਕਾਰਨ ਤਬਾਹੀ ਮੱਚੀ ਹੋਈ ਸੀ। ਗਰਮੀ ਦੀਆਂ ਭੰਨੀਆਂ ਸਾਉਣੀ ਦੀਆਂ ਫਸਲਾਂ ਮੁਰਝਾਉਣ ਲੱਗੀਆਂ ਸੀ। ਝੋਨੇ ਦੀ ਲਵਾਈ ਦਾ ਕੰਮ ਚੱਲ ਰਿਹਾ ਹੈ ਪਰ ਗਰਮੀ ਵਿੱਚ ਲੱਗਿਆ ਝੋਨਾ ਝੁਲਸਣ ਲੱਗ ਪਿਆ ਸੀ। ਝੋਨਾ ਲਾਉਂਦੇ ਮਜਦੂਰਾਂ ਲਈ ਵੀ ਗਰਮੀ ਕਹਿਰ ਬਣੀ ਹੋਈ ਸੀ ਕਿਉਂਕਿ 44-45 ਡਿਗਰੀ ਤਾਪਮਾਨ ਵਿੱਚ ਖੇਤਾਂ ਵਿੱਚ ਪਾਣੀ ਵੀ ਉਬਲਣ ਲੱਗਿਆ ਸੀ।

ਬਠਿੰਡਾ ਸਮੇਤ ਹੋਰ ਵੱਡੇ ਸ਼ਹਿਰਾਂ ਵਿੱਚ ਫੁੱਟਪਾਥਾਂ, ਰੇਲਵੇ ਸਟੇਸ਼ਨਾਂ ਆਦਿ ਤੇ ਰਹਿਣ ਵਾਲੇ ਬੇਸਹਾਰੇ ਗਰਮੀ ਦੇ ਜ਼ਿਆਦਾ ਸ਼ਿਕਾਰ ਸੀ। ਬਠਿੰਡਾ ਵਿੱਚ ਕਰੀਬ ਅੱਧੀ ਦਰਜ਼ਨ ਤੋਂ ਜ਼ਿਆਦਾ ਬੇਸਹਾਰਾ ਦੀ ਗਰਮੀ ਕਾਰਨ ਮੌਤ ਵੀ ਹੋ ਗਈ। ਹਸਪਤਾਲਾਂ ਵਿੱਚ ਗਰਮੀ ਕਾਰਨ ਬਿਮਾਰ ਹੋ ਕੇ ਆਉਣ ਵਾਲਿਆਂ ਦੀ ਗਿਣਤੀ ਵਧ ਗਈ ਸੀ। ਇਸ ਮੀਂਹ ਨਾਲ ਜਿੱਥੇ ਆਮ ਜਨਜੀਵਨ ਨੂੰ ਰਾਹਤ ਮਿਲੇਗੀ ਉੱਥੇ ਹੀ ਫਸਲਾਂ ਨੂੰ ਵੀ ਹੁਲਾਰਾ ਮਿਲੇਗਾ।

ਆਉਣ ਵਾਲੇ ਦਿਨਾਂ ਤੱਕ ਰਹੇਗਾ ਅਜਿਹਾ ਮੌਸਮ | Rain

ਮੌਸਮ ਮਾਹਿਰਾਂ ਨੇ ਮੌਸਮ ਦੀ ਜੋ ਅਗਾਂਊਂ ਜਾਣਕਾਰੀ ਦਿੱਤੀ ਹੈ ਉਸ ਮੁਤਾਬਿਕ ਆਉਣ ਵਾਲੇ ਕੁਝ ਦਿਨਾਂ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਹੋਰ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਹਰ ਖੇਤਰ ਨੂੰ ਹੁਲਾਰਾ ਮਿਲੇਗਾ। ਜ਼ਿਆਦਾ ਮੀਂਹ ਨਾਲ ਹੀ ਬਿਜਲੀ ਦੀ ਮੰਗ ਘੱਟ ਹੋਵੇਗੀ ਜੋ ਪਾਵਰਕਾਮ ਨੂੰ ਰਾਹਤ ਪ੍ਰਦਾਨ ਕਰੇਗਾ।

Rain

Also Read : ਪੰਜਾਬ ’ਚ ਛੁੱਟੀ ਦਾ ਐਲਾਨ, ਇਸ ਦਿਨ ਰਹੇਗੀ ਛੁੱਟੀ