Guyana Weather: ਕੀ ਹੋ ਸਕੇਗਾ ਭਾਰਤ-ਇੰਗਲੈਂਡ ਸੈਮੀਫਾਈਨਲ, ਗੁਆਨਾ ’ਚ ਮੀਂਹ ਲਗਾਤਾਰ ਜਾਰੀ

Guyana Weather

ਟਾਸ ਹੋਣ ਸਮੇਂ 75 ਫੀਸਦੀ ਤੱਕ ਹੈ ਸੰਭਾਵਨਾ | Guyana Weather

  • ਮੈਚ ਲਈ 4 ਘੰਟਿਆਂ ਦਾ ਹੈ ਵਾਧੂ ਸਮਾਂ

ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਟੀਮ ਇੰਡੀਆ ਦਾ ਸਾਹਮਣਾ ਅੱਜ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ’ਚ ਇੰਗਲੈਂਡ ਨਾਲ ਹੋਵੇਗਾ। ਇਸ ਸਮੇਂ ਗੁਆਨਾ ’ਚ ਮੀਂਹ ਜਾਰੀ ਹੈ। ਉੱਥੇ ਸਵੇਰ ਦੇ 7:30 ਵੱਜ ਚੁੱਕੇ ਹਨ। ਮੈਚ ਦੇ ਸਮੇਂ ਵੀ, ਗੁਆਨਾ ’ਚ ਮੀਂਹ ਦੀ ਸੰਭਾਵਨਾ 75 ਫੀਸਦੀ ਹੈ ਅਤੇ ਕੋਈ ਰਿਜ਼ਰਵ ਦਿਨ ਵੀ ਨਹੀਂ ਹੈ। ਜੇਕਰ ਮੈਚ ਨਹੀਂ ਹੁੰਦਾ ਹੈ ਤਾਂ ਭਾਰਤੀ ਟੀਮ ਫਾਈਨਲ ’ਚ ਪਹੁੰਚ ਜਾਵੇਗੀ ਕਿਉਂਕਿ ਉਹ ਸੁਪਰ-8 ਦੌਰ ’ਚ ਗਰੁੱਪ ’ਚ ਸਿਖਰ ’ਤੇ ਰਹੀ ਸੀ। (Guyana Weather)

ਇੰਗਲੈਂਡ ਦੀ ਟੀਮ ਆਪਣੇ ਗਰੁੱਪ ’ਚ ਦੂਜੇ ਨੰਬਰ ’ਤੇ ਸੀ, ਇਸ ਲਈ ਉਸ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਹਾਲਾਂਕਿ ਭਾਰਤ ਦੇ ਸੈਮੀਫਾਈਨਲ ਲਈ ਰਿਜਰਵ ਦਿਨ ਨਹੀਂ ਹੋ ਸਕਦਾ, ਪਰ ਮੈਚ ਲਈ 250 ਮਿੰਟ (4 ਘੰਟੇ) ਵਾਧੂ ਸਮਾਂ ਦਿੱਤਾ ਗਿਆ ਹੈ। ਇਸ ਲਈ ਜੇਕਰ ਬਾਰਿਸ਼ ਸਮੇਂ-ਸਮੇਂ ’ਤੇ ਰੁਕਦੀ ਰਹੀ ਤਾਂ ਮੈਚ ਕਿਸੇ ਤਰ੍ਹਾਂ ਪੂਰਾ ਹੋ ਸਕਦਾ ਹੈ। ਕਹਾਣੀ ’ਚ ਅੱਗੇ, ਅਸੀਂ ਜਾਣਾਂਗੇ ਕਿ 27 ਜੂਨ ਨੂੰ ਗੁਆਨਾ ’ਚ ਘੰਟੇ-ਦਰ-ਘੰਟੇ ਮੌਸਮ ਦੀ ਭਵਿੱਖਬਾਣੀ ਕੀ ਹੈ। ਨਤੀਜੇ ਲਈ ਘੱਟੋ-ਘੱਟ ਕਿੰਨੇ ਓਵਰਾਂ ਦੀ ਖੇਡ ਦੀ ਜ਼ਰੂਰਤ ਹੈ ਤੇ ਸੈਮੀਫਾਈਨਲ ਲਈ ਬਾਕੀ ਸ਼ਰਤਾਂ ਕੀ ਹਨ… (Guyana Weather)

ਗੁਆਨਾ ਦੇ ਸਮੇਂ ਮੁਤਾਬਕ ਸਵੇਰੇ 10:30 ਵਜੇ ਸ਼ੁਰੂ ਹੋਣਾ ਹੈ ਮੁਕਾਬਲਾ | Guyana Weather

ਭਾਰਤ-ਇੰਗਲੈਂਡ ਦਾ ਮੈਚ ਗੁਆਨਾ ’ਚ ਸਥਾਨਕ ਸਮੇਂ ਅਨੁਸਾਰ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਜੇਕਰ ਅਸੀਂ ਲਗਭਗ 4:30 ਘੰਟਿਆਂ ਦਾ ਵਾਧੂ ਸਮਾਂ ਵੀ ਜੋੜਦੇ ਹਾਂ, ਤਾਂ ਮੈਚ ਨੂੰ ਪੂਰਾ ਕਰਨ ਲਈ 6 ਤੋਂ 7 ਵਜੇ ਤੱਕ ਦਾ ਸਮਾਂ ਹੋਵੇਗਾ। (Guyana Weather)

ਇਹ ਵੀ ਪੜ੍ਹੋ : india vs England: ਕੀ 2022 ਦੀ ਹਾਰ ਦਾ ਬਦਲਾ ਲੈ ਸਕੇਗਾ ਭਾਰਤ, ਅੱਜ ਫਿਰ ਤੋਂ ਭਾਰਤ ਤੇ ਇੰਗਲੈਂਡ ਸੈਮੀਫਾਈਨਲ ’ਚ ਆਹਮ…

ਘੱਟੋ-ਘੱਟ 10-10 ਓਵਰਾਂ ਦੀ ਖੇਡ ਜ਼ਰੂਰੀ | Guyana Weather

ਜੇਕਰ ਟੀ-20 ਮੈਚ ’ਚ ਬਾਰਿਸ਼ ਸੁਰੂ ਹੋ ਜਾਂਦੀ ਹੈ, ਤਾਂ ਡੀਐੱਲਐੱਸ ਵਿਧੀ ਦੀ ਵਰਤੋਂ ਕਰਕੇ ਨਤੀਜਾ ਹਾਸਲ ਕਰਨ ਲਈ, ਦੋਵਾਂ ਪਾਰੀਆਂ ’ਚ ਘੱਟੋ-ਘੱਟ 5 ਓਵਰ ਖੇਡਣੇ ਜ਼ਰੂਰੀ ਹਨ। ਪਰ ਆਈਸੀਸੀ ਦੇ ਨਿਯਮਾਂ ਦੇ ਅਨੁਸਾਰ, ਸੈਮੀਫਾਈਨਲ ਤੇ ਫਾਈਨਲ ’ਚ ਡੀਐਲਐਸ ਵਿਧੀ ਲਈ, ਘੱਟੋ ਘੱਟ 10-10 ਓਵਰਾਂ ਦੀ ਖੇਡ ਹੋਣੀ ਜ਼ਰੂਰੀ ਹੈ। ਭਾਵ ਅੱਜ ਦੇ ਕਿਸੇ ਵੀ ਸੈਮੀਫਾਈਨਲ ’ਚ ਜੇਕਰ ਮੀਂਹ ਪੈਂਦਾ ਹੈ ਤਾਂ ਨਤੀਜਾ ਹਾਸਲ ਕਰਨ ਲਈ 10-10 ਓਵਰਾਂ ਦੀ ਖੇਡ ਜਰੂਰੀ ਹੈ। ਕਿਸੇ ਨੂੰ ਇੱਕ ਪਾਰੀ ’ਚ 10 ਓਵਰ ਕਰਨ ਲਈ 45 ਤੋਂ 55 ਮਿੰਟ ਦਾ ਸਮਾਂ ਮਿਲਦਾ ਹੈ। 10-10 ਓਵਰਾਂ ਦਾ ਮੈਚ ਡੇਢ ਤੋਂ ਦੋ ਘੰਟੇ ’ਚ ਪੂਰਾ ਹੋ ਸਕਦਾ ਹੈ, ਭਾਵ ਗੁਆਨਾ ’ਚ ਜੇਕਰ 2 ਘੰਟੇ ਦੀ ਖੇਡ ਵੀ ਖੇਡੀ ਜਾਵੇ ਤਾਂ ਸੈਮੀਫਾਈਨਲ ’ਚ ਪਹੁੰਚਿਆ ਜਾ ਸਕਦਾ ਹੈ। (Guyana Weather)

ਪਹਿਲੇ 3 ਘੰਟਿਆਂ ’ਚ ਮੀਂਹ ਦੀ ਸੰਭਾਵਨਾ 50 ਫੀਸਦੀ ਤੋਂ ਵੀ ਜ਼ਿਆਦਾ

ਮੌਸਮ ਦੀ ਵੈੱਬਸਾਈਟ ਅਨੁਸਾਰ, ਗੁਆਨਾ ’ਚ ਅੱਜ ਪੂਰੇ ਦਿਨ ’ਚ 75 ਫੀਸਦੀ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸ਼ਹਿਰ ’ਚ ਸਵੇਰੇ 9 ਵਜੇ 40 ਫੀਸਦੀ, ਸਵੇਰੇ 10 ਵਜੇ 66 ਫੀਸਦੀ, 11 ਵਜੇ 75 ਫੀਸਦੀ ਤੇ ਦੁਪਹਿਰ 12 ਵਜੇ ਤੱਕ 50 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਮੈਚ ਸਵੇਰੇ 10:30 ਵਜੇ ਸ਼ੁਰੂ ਹੋਣ ਵਾਲਾ ਹੈ, ਪਹਿਲੇ 3 ਘੰਟਿਆਂ ਤੱਕ ਮੀਂਹ ਦੀ ਸੰਭਾਵਨਾ 50 ਫੀਸਦੀ ਤੋਂ ਵੀ ਜ਼ਿਆਦਾ ਹੈ। ਭਾਵ ਜੇਕਰ ਪੂਰਵ ਅਨੁਮਾਨ ਮੁਤਾਬਕ ਮੀਂਹ ਪੈਂਦਾ ਹੈ ਤਾਂ ਮੈਚ ਸਮੇਂ ਸਿਰ ਸ਼ੁਰੂ ਨਹੀਂ ਹੋਵੇਗਾ। (Guyana Weather)

ਜੇਕਰ ਸੈਮੀਫਾਈਨਲ ਰੱਦ ਹੋਇਆ ਤਾਂ, ਕੀ ਭਾਰਤ ਫਾਈਨਲ ਖੇਡੇਗਾ? | Guyana Weather

ਹਾਂ, ਜੇਕਰ ਸੈਮੀਫਾਈਨਲ ਵਾਲਾ ਮੈਚ ਰੱਦ ਹੁੰਦਾ ਹੈ ਤਾਂ ਹੀ ਭਾਰਤ ਨੂੰ ਫਾਈਨਲ ਦੀ ਟਿਕਟ ਮਿਲੇਗੀ। ਅਜਿਹਾ ਇਸ ਲਈ ਹੈ ਕਿਉਂਕਿ ਆਈਸੀਸੀ ਨਿਯਮਾਂ ਮੁਤਾਬਕ ਜੇਕਰ ਸੈਮੀਫਾਈਨਲ ਰੱਦ ਹੋ ਜਾਂਦਾ ਹੈ ਤਾਂ ਸੁਪਰ-8 ਅੰਕ ਸੂਚੀ ਦੀ ਚੋਟੀ ਦੀ ਟੀਮ ਜੇਤੂ ਮੰਨੀ ਜਾਵੇਗੀ।