ਮੀਂਹ ਨੇ ਦਿਵਾਈ ਲੋਕਾਂ ਨੂੰ ਗਰਮੀ ਤੋਂ ਰਾਹਤ
ਸੱਚ ਕਹੂੰ ਨਿਊਜ, ਸਰਸਾ। ਸਰਸਾ ਜ਼ਿਲ੍ਹੇ ਦੇ ਨੇੜਲੇ ਇਲਾਕਿਆਂ ’ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਭਿਆਨਕ ਗਰਮੀ ਅਤੇ ਧੁੱਪ ਤੋਂ ਬਾਅਦ ਸ਼ਨਿੱਚਰਵਾਰ ਨੂੰ ਤਕਰੀਬਨ ਤਿੰਨ ਵਜੇ ਮੌਸਮ ਨੇ ਇਕਦਮ ਕਰਵਟ ਬਦਲੀ ਅਤੇ ਤੇਜ਼ ਹਨ੍ਹੇਰੀ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਕਿਸਾਨ ਜਿੱਥੇ ਮੀਂਹ ਨੂੰ ਫਸਲਾਂ ਲਈ ਸੰਜੀਵਨੀ ਦੱਸ ਰਹੇ ਹਨ ਉਥੇ ਕਈ ਦਿਨਾਂ ਤੋਂ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਲੋਕਾਂ ਨੇ ਮੀਂਹ ਤੋਂ ਬਾਅਦ ਰਾਹਤ ਦੀ ਸਾਹ ਲਈ ਸ਼ਨਿੱਚਰਵਾਰ ਨੂੰ ਇਲਾਕੇ ’ਚ ਸਵੇਰੇ ਤੋਂ ਦੁਪਹਿਰ ਤੱਕ ਤੇਜ਼ ਧੁੱਪ ਅਤੇ ਗਰਮੀ ਤੋਂ ਬਾਅਦ ਤਰਰੀਬਨ ਤਿੰਨ ਵਜੇ ਹਵਾਵਾਂ ਚੱਲਣ ਲੱਗੀਆਂ ਅਤੇ ਆਸਮਾਨ ’ਚ ਬੱਦਲ ਛਾ ਗਏ ਉਸ ਤੋਂ ਬਾਅਦ ਮੀਂਹ ਇਲਾਕੇ ’ਚ ਮੌਸਮ ਸੁਹਾਵਣਾ ਕਰ ਦਿੱਤਾ ਪਿਛਲੇ ਕਈ ਦਿਨਾ ਤੋਂ ਪੈ ਰਹੀ ਝੁਲਸਾ ਦੇਣ ਵਾਲੀ ਗਰਮੀ ਤੋਂ ਲੋਕਾਂ ਨੂੰ ਰਾਹਤ ਜ਼ਰੂਰੀ ਮਿਲੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।