ਮੀਂਹ ਤੇ ਗੜੇ ਪੈਣ ਨਾਲ ਤਪਦੀ ਗਰਮੀ ਤੋਂ ਮਿਲੀ ਰਾਹਤ

ਸੁਨਾਮ: ਤੇਜ਼ ਬਾਰਸ਼ ਨਾਲ ਪੈ ਰਹੇ ਗੜੇ ਅਤੇ ਨੁਕਸਾਨੀ ਗਈ ਮੱਕੀ ਦੀ ਫਸਲ।
ਸੁਨਾਮ: ਤੇਜ਼ ਬਾਰਸ਼ ਨਾਲ ਪੈ ਰਹੇ ਗੜੇ ਅਤੇ ਨੁਕਸਾਨੀ ਗਈ ਮੱਕੀ ਦੀ ਫਸਲ।

ਝੱਖੜ ਨਾਲ ਪੱਕਣ ਕਿਨਾਰੇ ਖੜ੍ਹੀ ਮੱਕੀ ਦੀ ਫਸਲ (Hail ) ਦਾ ਹੋਇਆ ਨੁਕਸਾਨ : ਕਿਸਾਨ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਤਪਦੀ ਗਰਮੀ ਤੋਂ ਅੱਜ ਮੀਂਹ ਪੈਣ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਅੱਜ ਦੁਪਹਿਰ ਬਾਅਦ ਹੋਈ ਤੇਜ਼ ਬਰਸਾਤ ਨਾਲ ਗੜੇ (Hail ) ਵੀ ਪਏ, ਜਿਸ ਨਾਲ ਲੋਕੀ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਸੁਹਾਵਣੇ ਮੌਸਮ ਦਾ ਲੁਤਫ ਲੈਂਦੇ ਦੇਖੇ ਗਏ। ਮੀਂਹ ਅਤੇ ਗੜੇ ਪੈਣ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਵੀਂ ਦਿਖਾਈ ਦਿੱਤੀ, ਪ੍ਰੰਤੂ ਕਿਤੇ ਨਾ ਕਿਤੇ ਉਨ੍ਹਾਂ ਦੀ ਮੱਕੀ ਦੀ ਫਸਲ ਦੇ ਹੋਏ ਨੁਕਸਾਨ ਕਾਰਨ ਕਿਸਾਨਾਂ ਨੇ ਚਿੰਤਾ ਵੀ ਜ਼ਾਹਰ ਕੀਤੀ ਹੈ।

rain
ਸੁਨਾਮ: ਤੇਜ਼ ਬਾਰਸ਼ ਨਾਲ ਪੈ ਰਹੇ ਗੜੇ ਅਤੇ ਨੁਕਸਾਨੀ ਗਈ ਮੱਕੀ ਦੀ ਫਸਲ।

ਕਿਸਾਨ ਜਸਪ੍ਰੀਤ ਸਿੰਘ ਬੱਬੀ, ਗੁਰਪ੍ਰੀਤ ਸਿੰਘ ਗੁਰੀ, ਰਮਨਦੀਪ ਸਿੰਘ ਰਮਣੀ ਅਤੇ ਗੁਰਸੇਵਕ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਮੀਂਹ ਦੇ ਨਾਲ ਗੜੇ ਪੈਣ ਨਾਲ ਜਿਥੇ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਥੋੜੇ ਸਮੇਂ ਅੰਦਰ ਝੋਨੇ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ ਇਹ ਮੀਂਹ ਪੈਣ ਨਾਲ ਉਨ੍ਹਾਂ ਦੀ ਜ਼ਮੀਨ ਝੋਨਾ ਲਾਉਣ ਲਈ ਤਿਆਰ ਹੋਵੇਗੀ। Hail ਜਿਸ ਨਾਲ ਉਨ੍ਹਾਂ ਨੂੰ ਇਕ ਵੱਡੀ ਰਾਹਤ ਮਿਲੇਗੀ। ਕਿਉਂਕਿ ਝੋਨਾ ਲਗਾਉਣ ਤੋਂ ਪਹਿਲਾਂ ਜੇਕਰ ਸੁੱਕੀ ਜ਼ਮੀਨ ਤੇ ਬਾਰਸ਼ ਹੋ ਜਾਵੇ ਤਾਂ ਉਸ ਨਾਲ ਝੋਨਾ ਲਗਾਉਣ ਸਮੇ ਪਾਣੀ ਦੀ ਖਪਤ ਘੱਟ ਹੁੰਦੀ ਹੈ, ਕਿਸਾਨਾਂ ਨੇ ਇਹ ਵੀ ਦੱਸਿਆ ਕਿ ਮੀਂਹ ਦੇ ਨਾਲ ਆਏ ਝੱਖੜ ਨੇ ਉਹਨਾਂ ਦੀ ਪੱਕਣ ਕਿਨਾਰੇ ਖੜ੍ਹੀ ਮੱਕੀ ਦੀ ਫਸਲ ਦੇ ਟਾਂਡੇ ਤੋੜ ਦਿਤੇ ਹਨ ਜਿਸ ਨੇ ਭਾਰੀ ਨੁਕਸਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਅੱਜ ਹੋਈ ਬਾਰਸ਼ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਮੀਂਹ ਅਤੇ ਗੜੇ ਪੈਣ ਨਾਲ ਮੌਸਮ ਵੀ ਸੁਹਾਵਣਾ ਹੋਇਆਂ ਹੈ।

ਤੇਜ਼ ਗੜੇਮਾਰੀ ਤੇ ਮੀਂਹ ਨਾਲ ਮੌਸਮ ਬਦਲਿਆ

Hail

(ਸਤਪਾਲ ਥਿੰਦ) ਫਿਰੋਜ਼ਪੁਰ ਜਿਲ੍ਹੇ ਅੰਦਰ ਅੱਜ ਸ਼ਾਮ ਮੌਸਮ ਵਿੱਚ ਆਈ ਤਬਦੀਲੀ ਨਾਲ ਜਿੱਥੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਉੱਥੇ ਹੀ ਤੇਜ਼ ਗੜੇਮਾਰੀ ਤੇ ਮੀਂਹ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਅਚਾਨਕ ਮੀਂਹ ਤੇਜ ਹਨੇਰੀ ਨਾਲ ਵੱਡੇ ਅਕਾਰ ਦੇ ਗੜ੍ਹੇ ਪੈਣੇ ਸ਼ੁਰੂ ਹੋ ਗਏ ਜਿਨ੍ਹਾਂ ਦਾ ਅਕਾਰ ਵੱਡਾ ਤੇ ਗਤੀ ਤੇਜ਼ ਸੀ ਜਿਸ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹੇ ਹਰੇ ਚਾਰੇ ਤੇ ਪਕਾਵੀ ਮੱਕੀ ਦਾ ਨੁਕਸਾਨ ਹੋਣ ਦੇ ਅਸਾਰ ਹਨ ।