Weather Update | ਪੰਜਾਬ ’ਚ ਤੇਜ਼ ਹਨ੍ਹੇਰੀ-ਝੱਖੜ ਨਾਲ ਮੀਂਹ ਦਾ ਅਲਰਟ

Weather Update
Weather of Punjab

ਚੰਡੀਗੜ੍ਹ। ਕਈ ਦਿਨਾਂ ਬਾਅਦ ਫਿਰ ਪੰਜਾਬ ਦਾ ਮੌਸਮ ਮਿਜਾਜ ਬਦਲਦਾ ਨਜ਼ਰ ਆ ਰਿਹਾ ਹੈ ਅਤੇ ਕਈ ਇਲਾਕਿਆਂ ’ਚ ਤੇਜ਼ ਹਨ੍ਹੇਰੀ ਦੇ ਨਾਲ ਮੀਂਹ ਪਿਆ ਹੈ। ਮੌਸਮ ਦੇ ਮੁਤਾਬਕ ਮੀਂਹ ਕਾਰਨ ਦਿਨ ਦਾ ਤਾਪਮਾਨ 3 ਤੋਂ 4 ਡਿਗਰੀ ਤੱਕ ਹੇਠਾਂ ਜਾ ਸਕਦਾ ਹੈ। ਵਿਭਾਗ ਦੇ ਮੁਤਾਬਕ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ’ਚ ਬਦਲਾਅ ਹੋਇਆ ਹੈ। ਅੱਜ ਤੇ ਭਲਕੇ ਭਾਵ 31 ਮਾਰਚ ਨੂੰ ਵੀ ਤੇਜ਼ ਹਵਾਵਾਂ ਤੇ ਝੱਖੜ ਨਾਲ ਮੀਂਹ ਦਾ ਅਲਰਟ ਹੈ। (Weather Update)

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 2 ਦਿਨਾਂ ਦੌਰਾਨ ਪੰਜਾਬ ’ਚ ਗੜੇਮਾਰੀ ਦੀ ਵੀ ਸੰਭਾਵਨਾ ਹੈ। ਸੋਮਵਾਰ ਤੋਂ ਵੱਧ ਤੋਂ ਵੱਧ ਤਾਪਮਾਨ ’ਚ ਇੱਕ ਵਾਰ ਫਿਰ ਵਾਧਾ ਦੇਖਣ ਨੂੰ ਮਿਲੇਗਾ। ਬੀਤੀ ਰਾਤ ਤੋਂ ਮੀਂਹ ਦੇ ਨਾਲ ਤੇਜ਼ ਹਨ੍ਹੇਰੀ ਨੇ ਕਹਿਰ ਮਚਾਇਆ ਹੋਇਆ ਹੈ ਕਿਉਂਕਿ ਫਸਲਾਂ ਇਸ ਸਮੇਂ ਪੱਕਣ ’ਤੇ ਹਨ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋਇਆ ਹੈ। (Weather Update)

ਮੌਸਮ ਵਿਗਿਆਨ ਦੇ ਮੁਤਾਬਿਕ 27 ਮਾਰਚ ਨੂੰ ਇੱਕ ਪੱਛੜੀ ਗੜਬੜੀ ਹਿਮਾਲੀਅਨ ਖੇਤਰ ਵਿੱਚ ਆਈ ਹੈ। ਇਸ ਕਾਰਨ ਹਿਮਾਲਿਆ ਦੇ ਉੱਚੇ ਪਹਾੜੀ ਇਲਾਕਿਆਂ ’ਚ ਵੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ, ਜਦੋਂਕਿ ਦਿੱਲੀ ਐੱਨਸੀਆਰ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈ ਸਦਾ ਹੈ। ਇਸ ਗੜਬੜੀ ਦੇ ਲੰਘਣ ਤੋਂ ਬਾਅਦ ਦੋ ਹੋਰ ਗੜਬੜੀਆਂ ਆ ਰਹੀਆਂ ਹਨ। ਇਹ ਮੀਂਹ ਗਰਮੀ ਨੂੰ ਘੱਟ ਕਰਨ ਵਿੱਚ ਸਹਾਈ ਹੋਵੇਗਾ ਪਰ ਇਸ ਨਾਲ ਖੇਤਾਂ ਵਿੱਖ ਖੜ੍ਹੇ ਕਣਕ ਤੇ ਸਰ੍ਹੋਂ ਦੀ ਫਸਲ ਨੂੰ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ।

Also Read : ਤੇਜ਼ੀ ਨਾਲ ਸੁਧਰ ਰਹੀ ਬੈਂਕਾਂ ਦੀ ਹਾਲਤ

LEAVE A REPLY

Please enter your comment!
Please enter your name here